District NewsMalout News

ਗੁਰਦੁਆਰਾ ਸ਼੍ਰੀ ਭਗਤ ਕਬੀਰ ਸਾਹਿਬ ਜੀ ਦੀ ‘ਕਾਰ ਸੇਵਾ’ ਵਿੱਚ ਗਿੱਦੜਬਾਹਾ ਅਤੇ ਡੱਬਵਾਲੀ ਦੀਆਂ ਮੰਡੀਆਂ ਦੇ ਮਜ਼ਦੂਰਾਂ ਦੇ ਪ੍ਰਧਾਨਾਂ ਨੇ ਭਰੀ ਹਾਜ਼ਰੀ

ਮਲੋਟ : ਗੁਰਦੁਆਰਾ ਸ਼੍ਰੀ ਭਗਤ ਕਬੀਰ ਸਾਹਿਬ ਜੀ ਮਹਾਂਵੀਰ ਨਗਰ ਮਲੋਟ ਵਿਖੇ ਚੱਲ ਰਹੀ ‘ਕਾਰ ਸੇਵਾ’ ਵਿੱਚ ਬਿੱਟੂ ਨਾਗਰ ਪ੍ਰਧਾਨ ਸਮੂਹ ਮਜ਼ਦੂਰ ਯੂਨੀਅਨ ਗਿੱਦੜਬਾਹਾ, ਨੰਦ ਲਾਲ ਨਾਗਰ ਪ੍ਰਧਾਨ ਹਰਿਆਣਾ ਮੰਡੀ ਮਜ਼ਦੂਰ ਯੂਨੀਅਨ ਮੰਡੀ ਡੱਬਵਾਲੀ ਅਤੇ ਦਾਨਾ ਰਾਮ ਭਾਂਡ ਸਾਬਕਾ ਐੱਮ.ਸੀ ਨੇ ਹਾਜ਼ਰੀ ਭਰੀ।

ਜਿਕਰਯੋਗ ਹੈ ਕਿ ਸਮੂਹ ਭਾਰਤ ਵਿੱਚ ਸ਼੍ਰੀ ਭਗਤ ਕਬੀਰ ਸਾਹਿਬ ਜੀ ਦੇ ਨਾਮ ਤੇ ਬਣਨ ਵਾਲੇ ਇਸ ਪਹਿਲੇ ਗੁਰਦੁਆਰਾ ਸਾਹਿਬ ਜੀ ਦਾ ਨੀਂਹ ਪੱਥਰ ਪੰਜ ਪਿਆਰੇ ਸਾਹਿਬਾਨ ਜੀਆਂ ਨੇ ਨਵੇਂ ਸਾਲ 1 ਜਨਵਰੀ 2023 ਨੂੰ ਆਪਣੇ ਕਰ ਕਮਲਾਂ ਨਾਲ ਰੱਖਿਆ ਸੀ। ਇਸ ਮੌਕੇ ਸੁਦੇਸ਼ ਪਾਲ ਸਿੰਘ ਮਲੋਟ ਮੁੱਖ ਸੇਵਾਦਾਰ, ਨਰੇਸ਼ ਕੁਮਾਰ ਖਟਕ, ਸੁਨੀਲ ਕੁਮਾਰ ਖਟਕ, ਹਰਦੀਪ ਸਿੰਘ ਗਰੇਵਾਲ ਅਤੇ ਨਿਤਿਨ ਕਾਇਤ ਹਾਜ਼ਰ ਸਨ।

Author : Malout Live

Back to top button