Malout News

ਸਿਟੀ ਅਵੇਰਨੈਸ ਵੈਲਫੇਅਰ ਸੁਸਾਇਟੀ ਵੱਲੋਂ ਕੀਤਾ ਗਿਆ ਸਨਮਾਨ ਸਮਾਰੋਹ ਦਾ ਆਯੋਜਨ

ਮਲੋਟ :- ਸਿਟੀ ਅਵੇਰਨੈਸ ਵੈਲਫੇਅਰ ਸੁਸਾਇਟੀ ਦੁਆਰਾ ਪ੍ਰੈਸ ਕਲੱਬ ਅਤੇ ਐਡਵਰਡਗੰਜ ਐਸੋਸੀਏਸ਼ਨ ਦੇ ਸਹਿਯੋਗ ਨਾਲ ਇੱਕ ਸਨਮਾਨ ਸਮਾਰੋਹ ਦਾ ਆਯੋਜਨ ਸਥਾਨਕ ਐਡਵਰਡਗੰਜ ਗੈਸਟ ਹਾਉਸ ਵਿੱਚ ਕੀਤਾ ਗਿਆ । ਜਿਸ ਵਿੱਚ ਪਾਕਿਸਤਾਨ ਦੇ ਇੱਕ ਬੱਚੇ ਨੂੰ ਰਿਹਾ ਕਰਾਉਣ ਲਈ ਮੁਹਿੰਮ ਸ਼ੁਰੂ ਕਰਨ ਵਾਲੇ ਸਿਮਰਨਜੋਤ ਮੱਕੜ , ਜਿੰਦਾ ਬੰਬ ਨੂੰ ਨਕਾਰਾ ਕਰਨ ਵਾਲੇ ਰੋਬੋਟ ਦਾ ਆਵਿਸ਼ਕਾਰ ਕਰਨ ਕਰਕੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਸਨਮਾਨ ਪ੍ਰਾਪਤ ਕਰਨ ਵਾਲੇ ਸੈਨਾ ਦੇ ਹਵਲਦਾਰ ਧਰਮਜੀਤ , ਕਰੀਬ 10 ਮਹੀਨਿਆਂ ਵਿੱਚ 11 ਹਜ਼ਾਰ ਕਿਲੋਮੀਟਰ ਸਾਇਕਲ ਚਲਾ ਕੇ ਇੱਕ ਮਿਸਾਲ ਕਾਇਮ ਕਰਨ ਵਾਲੇ ਵਿਜੈ ਚਲਾਣਾ ਦਾ ਵਿਸ਼ੇਸ਼ ਤੌਰ ‘ ਤੇ ਸਨਮਾਨ ਕੀਤਾ ਗਿਆ ।

ਸਮਾਗਮ ਵਿੱਚ ਬਤੌਰ ਮੁੱਖ ਮਹਿਮਾਨ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਮੈਂਬਰ ਅਮਨਪ੍ਰੀਤ ਕੌਟੀ ਅਤੇ ਥਾਣਾ ਸਿਟੀ ਮੁਖੀ ਅਮਨਦੀਪ ਸਿੰਘ ਬਰਾੜ , ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਸੈਕਟਰੀ ਸ਼ੁਭਦੀਪ ਸਿੰਘ ਬਿੱਟੂ ਅਤੇ ਐਡਵਰਡਗੰਜ ਪਬਲਿਕ ਵੈਲਫੇਅਰ ਐਸੋਸੀਏਸ਼ਨ ਦੇ ਚੇਅਰਮੈਨ ਪ੍ਰਮੋਦ ਮਹਾਸ਼ਾ ਪਹੁੰਚੇ । ਸੁਸਾਇਟੀ ਪ੍ਰਧਾਨ ਰਹਿਤ ਕਾਲੜਾ , ਸੈਕਟਰੀ ਹਰਵਿੰਦਰਪਾਲ ਸੀਚਾ ਅਤੇ ਰਿਸ਼ੀ ਨੇ ਹਿਰਦੇਪਾਲ ਨੇ ਸਿਮਰਨਜੀਤ ਮੱਕੜ ਦੇ ! ਇਸ ਪ੍ਰਸੰਸਾਯੋਗ ਕਾਰਜ ਦੀ ਪ੍ਰਸੰਸਾ ਕਰਦੇ ਹੋਏ ਕਿਹਾ ਕਿ ਕਰਤਾਰਪੁਰ ਕੋਰੀਡੋਰ ਦੇ ਉਦਘਾਟਨ ਸਮੇਂ ਪਾਕਿਸਤਾਨ ਗਏ ਸਿਮਰਨਜੀਤ ਮੱਕੜ ਨੂੰ ਪਾਕਿਸਤਾਨ ਦਾ ਹੀ ਇੱਕ ਪਰਿਵਾਰ ਮਿਲਿਆ ਜਿਸਨੇ ਉਸ ਨੂੰ ਦੱਸਿਆ ਕਿ ਉਨਾਂ ਦਾ 16 ਸਾਲ ਦਾ ਪੁੱਤਰ ਕੁਝ ਸਾਲ ਪਹਿਲਾਂ ਗਲਤੀ ਨਾਲ ਬਾਰਡਰ ਪਾਰ ਕਰ ਭਾਰਤ ਪਹੁੰਚ ਗਿਆ ਸੀ ਅਤੇ ਉਸਨੂੰ ਬੀ ਐਸ ਐਫ . ਨੇ ਪਕੜ ਲਿਆ ਅਤੇ ਉਸਦੇ ਖ਼ਿਲਾਫ਼ ਕੇਸ ਚੱਲਿਆ ਅਤੇ ਕਰੀਬ 1 ਸਾਲ ਪਹਿਲਾਂ ਉਸਨੂੰ ਮਾਨਯੋਗ ਕੋਰਟ ਨੇ ਬਰੀ ਕਰ ਦਿੱਤਾ ਉਸਦੇ ਬਾਅਦ ਵੀ ਕਿਸੇ ਕਾਰਨਾਂ ਕਰਕੇ ਰਿਹਾ ਨਹੀਂ ਹੋ ਸਕਿਆ । ਬੱਚੇ ਦੇ ਮਾਤਾ ਪਿਤਾ ਦੁਆਰਾ ਸਿਮਰਨਜੀਤ ਮੱਕੜ ਨੂੰ ਕੀਤੀ ਅਪੀਲ ਤੋਂ ਬਾਅਦ ਸਿਮਰਨਜੋਤ ਮੱਕੜ ਨੇ ਰਿਲੀਜ਼ ਮੁਬਾਰਕ ਦੇ ਨਾਮ ਨਾਲ ਇੱਕ ਮੁਹਿੰਮ ਚਲਾਈ ਅਤੇ ਉਸਦੀਆਂ ਕੋਸ਼ਿਸ਼ਾਂ ਸਦਕਾ 14 ਜਨਵਰੀ ਨੂੰ ਮੁਬਾਰਕ ਨੂੰ ਉਸਦੇ ਵਤਨ ਭੇਜ ਦਿੱਤਾ ਗਿਆ । ਇਸ ਮੌਕੇ ਸਮਾਜਸੇਵੀਆਂ ਸੰਸਥਾਵਾਂ ਦੇ ਬਲਾਕ ਮਲੋਟ ਦੇ ਕੋਆਰਡੀਨੇਟਰ ਮਨੋਜ ਅਸੀਜਾ , ਸੁਖਬੀਰ ਸਿੰਘ ਮੱਕੜ , ਜਗਤਾਰ ਸਿੰਘ ਬਰਾੜ , ਨਰਸਿੰਘ ਦਾਸ ਚਲਾਣਾ , ਸ਼ਿਵ ਕੁਮਾਰ ਸ਼ਿਵਾ , ਵਿਜੈ ਗਰਗ , ਗੋਰਵ ਨਾਗਪਾਲ , ਕੇਵਲ ਅਰੋੜਾ , ਸੁਦਰਸ਼ਨ ਸੱਚਦੇਵਾ , ਮੁਨੀਸ਼ ਵਰਮਾ , ਹਰਮੇਲ ਸੰਧੂ , ਗੋਰਵ ਭਠੇਜਾ , ਰਜਿੰਦਰ ਪਪਨੇਜਾ , ਰਿਕੂ ਅਨੇਜਾ , ਹਰਪ੍ਰੀਤ ਸਿੰਘ ਹੈਪੀ , ਗੁਰਮੀਤ ਸਿੰਘ ਮੱਕੜ , ਸੰਦੀਪ ਮਲੂਜਾ , ਵਿਕਾਸ ਗੁਪਤਾ , ਜਜ ਸ਼ਰਮਾ , ਰਾਜੀਵ ਬਾਵਾ , ਕੰਵਲਜੀਤ ਸਿੰਘ , ਡਾ . ਇੰਦਰਜੀਤ , ਵਿੱਕੀ ਨਰੂਲਾ , ਗੁਲਸ਼ਨ ਔੜਾ , ਐਡਵੋਕੇਟ ਅਮਨਦੀਪ ਛਾਬੜਾ , ਅਵਤਾਰ ਸਿੰਘ , ਜਨੀ ਸੋਨੀ , ਸੁਦਰਸ਼ਨ ਜੱਗਾ , ਮਾਸਟਰ ਹਿੰਮਤ ਸਿੰਘ , ਰਾਹੁਲ ਵਲੇਚਾ , ਅਮਿਤ ਸੁਧਾ , ਪਵਨ ਨੰਬਰਦਾਰ , ਮੋਹਿਤ ਸੋਨੀ ਅਤੇ ਚਿੰਟੂ ਬਠਲਾ ਮੌਜੂਦ ਸਨ ।

Leave a Reply

Your email address will not be published. Required fields are marked *

Back to top button