Malout News

ਗੁ. ਚਰਨ ਕਮਲ ਵਿਖੇ ਦਰਬਾਰ ਹਾਲ ਲੈਂਟਰ ਦੀ ਕਾਰ ਸੇਵਾ ਅੱਜ

ਮਲੋਟ (ਆਰਤੀ ਕਮਲ) :  ਗੁਰਦੁਆਰਾ ਚਰਨ ਕਮਲ ਭੋਰਾ ਸਾਹਿਬ ਘੁਮਿਆਰਾ ਰੋਡ ਦਾਨੇਵਾਲਾ ਮਲੋਟ ਵਿਖੇ ਮੁੱਖ ਦਰਬਾਰ ਹਾਲ ਦੇ ਲੈਂਟਰ ਦੀ ਕਾਰ ਸੇਵਾ ਅੱਜ 18 ਸਤੰਬਰ ਬੁੱਧਵਾਰ ਨੂੰ ਹੋਵੇਗੀ । ਇਹ ਜਾਣਕਾਰੀ ਦਿੰਦਿਆਂ ਗੁਰੂਘਰ ਦੇ ਮੁੱਖ ਸੇਵਾਦਾਰ ਬਾਬਾ ਬਲਜੀਤ ਸਿੰਘ ਗੁਰੂਸਰ ਜੋਧੇ ਕੇ ਵਾਲਿਆਂ ਨੇ ਦੱਸਿਆ ਕਿ ਇਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਮੁੱਖ ਦਰਬਾਰ ਹਾਲ ਦਾ ਕੰਮ ਚਲ ਰਿਹਾ ਹੈ ਅਤੇ ਅੱਜ ਲੈਂਟਰ ਪਵੇਗਾ । ਉਹਨਾਂ ਸੰਗਤ ਨੂੰ ਅਪੀਲ ਕੀਤੀ ਕਿ ਇਸ ਸ਼ੁੱਭ ਕਾਰਜ ਵਿਚ ਭਾਈਵਾਲ ਬਣ ਕੇ ਤਨ ਮਨ ਤੇ ਧਨ ਨਾਲ ਹਿੱਸਾ ਲੈਣ ਅਤੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰਨ । ਬਾਬਾ ਬਲਜੀਤ ਸਿੰਘ ਨੇ ਕਿਹਾ ਕਿ ਸਿੱਖ ਧਰਮ ਵਿਚ ਕਾਰ ਸੇਵਾ ਦਾ ਆਪਣਾ ਮਹੱਤਵ ਹੈ ਅਤੇ ਦਰਬਾਰ ਹਾਲ ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸ਼ੁਸ਼ੋਭਿਤ ਕਰਨ ਲਈ ਉਸਾਰਿਆ ਜਾਂਦਾ ਹੈ ਜਿਸ ਕਰਕੇ ਇਸ ਮੌਕੇ ਸੇਵਾ ਕਰਨ ਵਾਲੀ ਸੰਗਤ ਦੀ ਗੁਰੂ ਸਾਹਿਬ ਆਪ ਅੰਗ ਸੰਗ ਹੋਕੇ ਰਹਿਮਤ ਵਰਸਾਉਂਦੇ ਹਨ ਅਤੇ ਜਿੰਦਗੀ ਚੋਂ ਵਿਘਣਾ ਦਾ ਨਾਸ ਹੁੰਦਾ ਹੈ, ਖੁਸ਼ੀਆਂ ਖੇੜੇ ਪਰਤ ਆਉਂਦੇ ਹਨ । ਇਸ ਮੌਕੇ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਹੈਪੀ ਸਿੰਘ, ਖਜਾਨਚੀ ਜੱਜ ਸ਼ਰਮਾ ਅਤੇ ਸਕੱਤਰ ਡ੍ਰਾ. ਸ਼ਮਿੰਦਰ ਪਾਲ ਸਿੰਘ ਆਦਿ ਸਮੇਤ ਸਮੂਹ ਮੈਂਬਰਾਂ ਨੇ ਵੱਧ ਤੋ ਵੱਧ ਸੰਗਤ ਨੂੰ ਹਾਜਰੀ ਭਰਨ ਦੀ ਬੇਨਤੀ ਕੀਤੀ ।

Leave a Reply

Your email address will not be published. Required fields are marked *

Back to top button