ਰਾਧਾ ਸਵਾਮੀ ਸਤਿਸੰਗ ਬਿਆਸ ਦੇ ਡੇਰਾ ਮੁੱਖੀ ਗੁਰਿੰਦਰ ਸਿੰਘ ਢਿੱਲੋਂ ਨੇ ਆਪਣੇ ਵਾਰਿਸ ਦਾ ਕੀਤਾ ਐਲਾਨ
ਡੇਰੇ ਮੁਤਾਬਿਕ ਜਸਦੀਪ ਸਿੰਘ ਗਿੱਲ ਨੂੰ ਬੀਤੇ ਦਿਨ 2 ਸਤੰਬਰ 2024 ਤੋਂ ਸਾਰੀਆਂ ਰਾਧਾ ਸੁਆਮੀ ਸਤਿਸੰਗ ਬਿਆਸ ਸੁਸਾਇਟੀਆਂ ਦੇ ਸਰਪ੍ਰਸਤ ਥਾਪਿਆ ਗਿਆ ਹੈ।
ਮਲੋਟ (ਸ਼੍ਰੀ ਮੁਕਤਸਰ ਸਾਹਿਬ) : ਰਾਧਾ ਸੁਆਮੀ ਸਤਿਸੰਗ ਬਿਆਸ ਦੇ ਮੁੱਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਵੱਲੋਂ ਬੀਤੇ ਕੱਲ੍ਹ ਆਪਣੇ ਵਾਰਿਸ ਦਾ ਐਲਾਨ ਕਰ ਦਿੱਤਾ ਗਿਆ ਹੈ। ਉਨ੍ਹਾਂ ਵੱਲੋਂ ਜਸਦੀਪ ਸਿੰਘ ਗਿੱਲ ਨੂੰ ਤੁਰੰਤ ਪ੍ਰਭਾਵ ਨਾਲ ਆਪਣਾ ਵਾਰਿਸ ਐਲਾਨ ਦਿੱਤਾ ਗਿਆ ਹੈ। ਡੇਰੇ ਮੁਤਾਬਿਕ ਜਸਦੀਪ ਸਿੰਘ ਗਿੱਲ ਨੂੰ ਬੀਤੇ ਦਿਨ 2 ਸਤੰਬਰ 2024 ਤੋਂ ਸਾਰੀਆਂ ਰਾਧਾ ਸੁਆਮੀ ਸਤਿਸੰਗ ਬਿਆਸ ਸੁਸਾਇਟੀਆਂ ਦੇ ਸਰਪ੍ਰਸਤ ਥਾਪਿਆ ਗਿਆ ਹੈ।
ਉਹ ਅੱਗੇ ਤੋਂ ਸਰਪ੍ਰਸਤ ਦੇ ਸਾਰੇ ਕਾਰਜ ਕਰਨਗੇ। ਇਹ ਉੱਤਰਾਧਿਕਾਰੀ ਯੋਜਨਾ ਦੇ ਹਿੱਸੇ ਵਜੋਂ ਕੀਤਾ ਗਿਆ ਹੈ। ਜਸਦੀਪ ਸਿੰਘ ਗਿੱਲ ਭਵਿੱਖ ਵਿਚ RSSB ਦੇ ਸੰਤ ਸਤਿਗੁਰੂ ਹੋਣਗੇ ਅਤੇ ਉਸ ਤੋਂ ਬਾਅਦ ਸੰਗਤ ਨੂੰ ਨਾਮ ਦਾਨ ਦੇਣ ਦਾ ਅਧਿਕਾਰ ਵੀ ਉਨ੍ਹਾਂ ਨੂੰ ਹੋਵੇਗਾ।
Author : Malout Live