ਜੀ.ਟੀ.ਬੀ. ਖਾਲਸਾ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਵੱਲੋਂ ਕਰਵਾਏ ਗਏ "ਆਨਲਾਈਨ ਕਾਰਡ ਮੇਕਿੰਗ ਮੁਕਾਬਲੇ"
ਮਲੋਟ:- 15 ਅਗਸਤ ਦਾ ਦਿਹਾੜ੍ਹਾ ਪੂਰੇ ਦੇਸ਼ ਵਿੱਚ ਅਜ਼ਾਦੀ ਦਿਵਸ ਵੱਲੋਂ ਬੜੇ ਹੀ ਜੋਸ਼ ਤੇ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ। ਵਿਦਿਆਰਥੀਆਂ ਵੱਲੋਂ ਹਰ ਸਾਲ ਇਹ ਦਿਨ ਸਕੂਲਾਂ ਵਿੱਚ ਆਪਣੇ-ਆਪਣੇ ਤਰੀਕੇ ਨਾਲ ਮਨਾਇਆ ਜਾਂਦਾ ਹੈ। ਪਰ ਇਸ ਸਾਲ ਕਰੋਨਾ ਮਹਾਂਮਾਰੀ ਦੇ ਚਲਦਿਆਂ ਜਦੋਂ ਕਿ ਸਕੂਲਾਂ ਵਿੱਚ ਆਮ ਦਿਨਾਂ ਵਾਂਗ ਕੰਮ-ਕਾਜ ਨਹੀਂ ਚੱਲ ਰਿਹਾ ਅਤੇ ਆਨਲਾਈਨ ਕਲਾਸਾਂ ਰਾਹੀਂ ਹੀ ਵਿਦਿਆਰਥੀਆਂ ਨੂੰ ਪੜ੍ਹਾਈ ਕਰਵਾਈ ਜਾ ਰਹੀ ਹੈ।
ਇਸੇ ਤਹਿਤ ਇਸ ਸਾਲ ਜੀ.ਟੀ.ਬੀ ਖਾਲਸਾ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਦੇ ਵਿਦਿਆਰਥੀਆਂ ਵੱਲੋਂ ਆਪਣੇ ਘਰਾਂ ਵਿੱਚ ਹੀ ਅਜਾਦੀ ਦਿਹਾੜ੍ਹਾ ਮਨਾਇਆ ਗਿਆ। ਇਸ ਮੌਕੇ ਸਕੂਲ ਵਲੋਂ ਇੱਕ "ਆਨਲਾਈਨ ਕਾਰਡ ਮੇਕਿੰਗ ਮੁਕਾਬਲੇ" ਕਰਵਾਇਆ ਗਿਆ ਜਿਸ ਵਿੱਚ ਵਿਦਿਆਰਥੀਆਂ ਨੇ ਵੱਧ-ਚੜ੍ਹ ਕੇ ਹਿੱਸਾ ਲਿਆ। ਜਿਨ੍ਹਾਂ ਵਿੱਚੋਂ 10ਵੀਂ ਏ ਦੀ ਵਿਦਿਆਰਥਣ ਸਾਨੀਆ ਅਗਰਵਾਲ ਤੇ ਸ਼ਾਰਵੀ ਪਹਿਲੇ ਸਥਾਨ ਤੇ ਰਹੀਆਂ। 10ਵੀਂ ਏ ਦੀ ਹੀ ਵਿਦਿਆਰਥਣ ਹਰਮਨਦੀਪ ਕੌਰ ਨੇ ਦੂਸਰਾ ਸਥਾਨ ਪ੍ਰਾਪਤ ਕੀਤਾ। ਅਤੇ ਤੀਸਰਾ ਸਥਾਨ 10ਵੀਂ ਏ ਦੀ ਵਿਦਿਆਰਥਣ ਸੁਮਨਦੀਪ ਕੌਰ ਤੇ 9ਵੀਂ ਸੀ ਦੀਵਿਦਿਆਰਥਣ ਸਰਗੁਨ ਕੌਰ ਨੇ ਹਾਸਿਲ ਕੀਤਾ। ਇਸ ਤੋਂ ਇਲਾਵਾ ਸੁਖਮਨੀ ਸ਼ਰਮਾਂ, ਸ਼ਕਸ਼ਮਾਂ, ਦਿਕਸ਼ਾ, ਕਵਿੰਸੀ, ਹਰਸ਼ਦੀਪ ਕੌਰ ਵੱਲੋਂ ਅਜ਼ਾਦੀ ਦਿਹੜੇ ਨੂੰ ਸੰਮਪਰਿਤ ਗੀਤ ਗੀਤ ਗਾਏ ਗਏ।ਪ੍ਰਿੰਸੀਪਲ ਮੈਡਮ ਸ਼੍ਰਮਤੀ ਹੇਮਲਤਾ ਕਪੂਰ ਨੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਅਤੇ ਇਸ ਤਰ੍ਹਾਂ ਦੇ ਮੁਕਾਬਲਿਆਂ ਵਿੱਚ ਵੱਧ-ਚੜ੍ਹ ਕੇ ਹਿੱਸਾ ਲੈਣ ਲਈ ਪ੍ਰੇਰਿਆ। ਪ੍ਰਿੰਸੀਪਲ ਮੈਡਮ ਦੀ ਅਗਵਾਈ ਵਿੱਚ ਐਕਟੀਵਿਟੀ ਇੰਚਾਰਜ ਮਧੂ ਬਾਲਾ, ਮੀਨੂ ਕਾਮਰਾ, ਹਰਪ੍ਰੀਤ ਕੌਰ ਅਤੇ ਮੈਡਮ ਕਮਲਜੀਤ ਕੌਰ ਦੇ ਸਹਿਯੋਗ ਨਾਲ ਇਸ ਤਰ੍ਹਾਂ ਦੀਆਂ ਗਤੀਵਿਧੀਆਂ ਦਾ ਆਯੋਜਨ ਸੰਸਥਾਂ ਵਿੱਚ ਅਕਸਰ ਕੀਤਾ ਜਾਂਦਾ ਹੈ ਤਾਂ ਜੋ ਵਿਦਿਆਰਥੀ ਜੀਵਨ ਦੇ ਨਾਲ-ਨਾਲ ਸਮਾਜਿਕ ਜੀਵਨ ਵਿੱਚ ਵੀ ਵਿਦਿਆਰਥੀਆਂ ਨੂੰ ਸੇਧ ਪ੍ਰਦਾਨ ਕੀਤੀ ਜਾਵੇ।