ਪ੍ਰਦੀਪ ਢੀਂਗੜਾ ਨੂੰ ਪੰਜਾਬ ਪ੍ਰਦੇਸ਼ ਵਪਾਰ ਮੰਡਲ ਦੇ ਜ਼ਿਲ੍ਹਾ ਪ੍ਰਧਾਨ ਚੁਣਿਆ ਗਿਆ

ਮਲੋਟ:- ਮਲੋਟ ਦੇ ਪ੍ਰਸਿੱਧ ਵਪਾਰੀ ਪ੍ਰਦੀਪ ਢੀਂਗੜਾ ਨੂੰ ਪੰਜਾਬ ਪ੍ਰਦੇਸ਼ ਵਪਾਰ ਮੰਡਲ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦਾ ਜ਼ਿਲ੍ਹਾ ਪ੍ਰਧਾਨ ਚੁਣਿਆ ਗਿਆ। ਉਨ੍ਹਾਂ ਦੀ ਨਿਯੁਕਤੀ ਦਾ ਐਲਾਨ ਮੰਡਲ ਦੇ ਪ੍ਰਦੇਸ਼ ਪ੍ਰਧਾਨ ਅਮਿਤ ਕਪੂਰ ਨੇ ਕੀਤੀ । ਇਸ ਮੌਕੇ ਤੇ ਅਮਿਤ ਕਪੂਰ ਨੇ ਪ੍ਰਦੀਪ ਢੀਂਗੜਾ ਨੂੰ ਨਿਯੁਕਤੀ ਪੱਤਰ ਦਿੰਦੇ ਹੋਏ ਸੰਗਠਨ ਨੂੰ ਮਜ਼ਬੂਤ ਕਰਨ ਦੇ ਲਈ ਕੰਮ ਕਰਨ ਨੂੰ ਕਿਹਾ। ਪ੍ਰਦੀਪ ਢੀਂਗੜਾ ਦੀ ਨਿਯੁਕਤੀ ' ਤੇ ਵੱਖ - ਵੱਖ ਵਪਾਰੀਆਂ ਅਤੇ ਜਥੇਬੰਦੀਆਂ ਦੇ ਅਹੁਦੇਦਾਰਾਂ ਨੇ ਉਨ੍ਹਾਂ ਨੂੰ ਵਧਾਈ ਦਿੱਤੀ ।