ਜੀ.ਟੀ.ਬੀ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਮਲੋਟ ਨੂੰ ਅਕਾਦਮਿਕ ਅਤੇ ਖੇਡਾਂ ਵਿੱਚ ਪ੍ਰਾਪਤੀਆਂ ਲਈ ਕੀਤਾ ਸਨਮਾਨਿਤ

ਮਲੋਟ: ਫੈਡਰੇਸ਼ਨ ਆਫ ਪ੍ਰਾਈਵੇਟ ਸਕੂਲ ਐਸੋਸੀਏਸ਼ਨ ਵੱਲੋਂ ਸਕੂਲ, ਪ੍ਰਿੰਸੀਪਲ, ਅਧਿਆਪਕ ਤੇ ਵਿਦਿਆਰਥੀਆਂ ਨੂੰ ਵੱਖ-ਵੱਖ ਖੇਤਰਾਂ ਵਿੱਚ ਉਤਸ਼ਾਹਿਤ ਕਰਨ ਲਈ ਚੰਡੀਗੜ੍ਹ ਯੂਨੀਵਰਸਿਟੀ ਵਿਖੇ ਫੈਪ ਨੈਸ਼ਨਲ ਐਵਾਰਡ-2023 ਆਯੋਜਿਤ ਕੀਤਾ ਗਿਆ, ਜਿਸ ਵਿੱਚ ਭਾਰਤ ਦੇ 23 ਰਾਜਾਂ ਦੇ ਮੈਂਬਰ ਸਕੂਲਾਂ ਨੂੰ ਅਕਾਦਮਿਕ ਅਤੇ ਖੇਡਾਂ ਦੇ ਖੇਤਰ ਵਿੱਚ ਪ੍ਰਾਪਤੀਆਂ ਲਈ ਸਨਮਾਨਿਤ ਕੀਤਾ ਗਿਆ। ਮਲੋਟ ਸ਼ਹਿਰ ਲਈ ਬੜੇ ਹੀ ਮਾਨ ਦੀ ਗੱਲ ਹੈ ਕਿ ਸਕੂਲ Best Academic Achievement Award निम दिँच थविप्ले 85 मैंघन मठुलो (All Boards) ਨੂੰ ਜਿੰਨਾਂ ਦੇ ਵਿਦਿਆਰਥੀ Matric & +2 Board ਦੇ ਨਤੀਜਿਆਂ ਵਿੱਚ 95% ਤੋਂ ਵੱਧ ਅੰਕ (15 ਵਿਦਿਆਰਥੀ) ਅਤੇ 90% ਤੋਂ ਵੱਧ (64 ਵਿਦਿਆਰਥੀਆਂ) ਨੂੰ ਅੰਕ ਪ੍ਰਾਪਤ ਕਰਨ ਤੇ ਇਹ ਸਨਮਾਨ ਪ੍ਰਾਪਤ ਹੋਇਆ। ਜਿਸ ਵਿੱਚ ਪ੍ਰਿੰਸੀਪਲ ਤੇ ਸੰਬੰਧਿਤ ਅਧਿਆਪਕ ਨੂੰ ਸਨਮਾਨਿਤ ਕੀਤਾ ਗਿਆ ਅਤੇ

ਇਸੇ ਤਰ੍ਹਾਂ ਹੀ ਸਕੂਲੀ ਖੇਡਾਂ ਵਿੱਚ ਸਟੇਟ ਪੱਧਰ ਤੇ ਗੋਲਡ ਮੈਡਲ ਪ੍ਰਾਪਤ ਕਰਨ ਵਾਲੇ ਸੰਸਥਾ ਦੇ ਤਿੰਨ ਖਿਡਾਰੀ ਭਵਿਆ ਭਟੇਜਾ, ਸੁਖਵਿੰਦਰ ਸਿੰਘ ਤੇ ਹਿਮਾਂਸ਼ੂ ਸ਼ਰਮਾ, ਪ੍ਰਿੰਸੀਪਲ, ਕੋਚ ਸ. ਕਮਨਦੀਪ ਸਿੰਘ ਨੂੰ ਵੀ sports Achievement Award ਨਾਲ ਸਨਮਾਨਿਤ ਕੀਤਾ ਗਿਆ। ਇਹ ਐਵਾਰਡ ਸ਼੍ਰੀਮਤੀ ਕਿਰਨ ਬੇਦੀ, ਇੰਡੀਅਨ ਆਰਮੀ ਦੇ ਰਿਟਾਇਰਡ ਜਨਰਲ ਕੰਵਲਜੀਤ ਸਿੰਘ ਢਿੱਲੋਂ, ਇੰਡੀਅਨ ਕ੍ਰਿਕਟ ਟੀਮ ਦੀ ਖਿਡਾਰਨ ਨੇਹਾ ਤੰਵਰ, ਡਾ. ਅਮਰਜੀਤ ਕੌਰ ਦਲਮ, ਡਿਪਟੀ ਸੈਕਟਰੀ ਅਕਾਦਮਿਕ ਪਲੈਨਿੰਗ ਬ੍ਰਾਂਚ ਆਫ ਪੰਜਾਬ ਐਜੂਕੇਸ਼ਨ ਬੋਰਡ, ਫੈਪ ਅਤੇ ਜੇ.ਈ.ਸੀ ਦੇ ਪ੍ਰਧਾਨ ਡਾ. ਜਗਜੀਤ ਸਿੰਘ ਧੂਰੀ ਨੇ ਆਪਣੇ ਕਰ ਕਮਲਾਂ ਨਾਲ ਭੇਂਟ ਕੀਤੇ। ਇਸ ਮਾਣਮੱਤੀ ਪ੍ਰਾਪਤੀ ਲਈ ਸੰਸਥਾ ਦੇ ਚੇਅਰਮੈਨ ਸ. ਗੁਰਦੀਪ ਸਿੰਘ ਸੰਧੂ ਤੇ ਸਮੂਹ ਕਮੇਟੀ ਮੈਂਬਰ ਸਾਹਿਬਾਨ ਵੱਲੋਂ ਪ੍ਰਿੰਸੀਪਲ, ਸਮੂਹ ਸਟਾਫ਼ ਅਤੇ ਵਿਦਿਆਰਥੀਆਂ ਨੂੰ ਬਹੁਤ-ਬਹੁਤ ਵਧਾਈ ਦਿੱਤੀ ਗਈ। Author: Malout Live