ਗੁਰੂ ਰਾਮਦਾਸ ਗਰੁੱਪ ਆਫ ਕਾਲਜ ਵਿਖੇ ਬਹੁਤ ਹੀ ਉਤਸ਼ਾਹ ਨਾਲ ਮਨਾਇਆ ਗਿਆ 'ਗਣਤੰਤਰ ਦਿਵਸ'

ਮਲੋਟ: ਗੁਰੂ ਰਾਮਦਾਸ ਗਰੁੱਪ ਆਫ ਕਾਲਜ ਵਿਖੇ ਗਣਤੰਤਰ ਦਿਵਸ ਬਹੁਤ ਹੀ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਚੇਅਰਮੈਨ ਮਨਪ੍ਰੀਤ ਮੱਕੜ, ਪ੍ਰਿੰਸੀਪਲ ਡਾ.ਬਲਜੀਤ ਸਿੰਘ ਖੁਰਾਣਾ, ਪ੍ਰਿੰਸੀਪਲ ਮੈਡਮ ਸਰੋਜ ਰਾਣੀ, ਸਾਰੇ ਸਟਾਫ਼ ਮੈਂਬਰ ਅਤੇ ਵਿਦਿਆਰਥੀ ਮੌਜੂਦ ਸਨ।

ਇਸ ਮੌਕੇ ਪਹਿਲਾਂ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ ਗਈ। ਇਸ ਪਿਛੋਂ ਪ੍ਰਿੰਸੀਪਲ ਅਤੇ ਚੇਅਰਮੈਨ ਵਿਦਿਆਰਥੀਆਂ ਨਾਲ ਰੂ-ਬਰੂ ਹੋਏ ਅਤੇ ਇਸ ਦਿਨ ਦੀ ਮਹਾਨਤਾ ਸੰਬੰਧੀ ਵਿਚਾਰ ਪੇਸ਼ ਕੀਤੇ ਗਏ। ਪ੍ਰੋਗਰਾਮ ਉਪਰੰਤ ਵਿਦਿਆਰਥੀਆਂ ਲਈ ਖਾਣ-ਪੀਣ ਦਾ ਪ੍ਰਬੰਧ ਵੀ ਕੀਤਾ ਗਿਆ। Author: Malout Live