ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਮੰਡੀ ਹਰਜੀ ਰਾਮ ਮਲੋਟ ਵਿਖੇ ਮਾਪੇ ਅਧਿਆਪਕ ਮਿਲਣੀ ਕੀਤੀ ਗਈ

ਮਲੋਟ:- ਸਿੱਖਿਆ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਮੰਡੀ ਹਰਜੀ ਰਾਮ ਮਲੋਟ ਵਿਖੇ ਅੱਜ ਮਾਪੇ ਅਧਿਆਪਕ ਮਿਲਣੀ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਸਕੂਲ ਵਿੱਚ ਪੜ ਰਹੀਆਂ ਵਿਦਿਆਰਥਣਾਂ ਦੇ ਮਾਪਿਆਂ ਨੇ ਸ਼ਿਰਕਤ ਕੀਤੀ ਅਤੇ ਅਧਿਆਪਕਾ ਨਾਲ ਮੀਟਿੰਗ ਕਰਕੇ ਬੱਚਿਆਂ ਦੀ ਕਾਰਗੁਜ਼ਾਰੀ ਬਾਰੇ ਪਤਾ ਕੀਤਾ, ਸਵੱਛ ਭਾਰਤ ਅਭਿਆਨ ਤਹਿਤ ਬਚਿਆ ਵੱਲੋਂ ਪਲਾਸਟਿਕ ਦੇ ਲਿਫਾਫਿਆਂ ਦੀ ਵਰਤੋਂ ਨਾ ਕਰਨ ਬਾਰੇ ਆਏ ਹੋਏ ਮਾਪਿਆਂ ਨੂੰ ਜਾਗਰੂਕ ਕੀਤਾ, ਸਾਇੰਸ ਵਿਭਾਗ ਵੱਲੋਂ ਊਰਜਾ ਕਲੱਬ ਤਹਿਤ ਊਰਜਾ ਬਚਾਉਣ ਲਈ ਚਾਰਟ ਮੇਕਿੰਗ ਮੁਕਾਬਲੇ ਕਰਵਾਏ ਗਏ, ਸਿਖਿਆ ਵਿਭਾਗ ਵੱਲੋਂ ਹਰ ਰੋਜ਼ ਭੇਜੇ ਜਾ ਇਗਲਿਸ ਅਤੇ ਪੰਜਾਬੀ ਦੇ ਸ਼ਬਦਾਂ ਵਿੱਚ ਚੰਗੀ ਰੁੱਚੀ ਦਿਖਾਉਣ ਵਾਲੇ ਬਚਿਆ ਨੂੰ ਹਰ ਰੋਜ਼ ਸਵੇਰ ਦੀ ਸਭਾ ਵਿੱਚ ਮੈਡਲ ਦੇ ਕੇ ਸਨਮਾਨਿਤ ਕੀਤਾ ਜਾਂਦਾ ਹੈ, ਮਾਪੇ ਅਧਿਆਪਕ ਮਿਲਣੀ ਦੌਰਾਨ ਸਕੂਲ ਦੇ ਪ੍ਰਿੰਸੀਪਲ ਸ੍ਰੀ ਵਿਜੈ ਗਰਗ ਨੇ ਆਏ ਹੋਏ ਮਾਪਿਆਂ ਨੂੰ ਜੀਉ ਆਇਆ ਆਖਿਆ ਅਤੇ ਕਿਹਾ ਕੇ ਮਾਪੇ ਅਧਿਆਪਕ ਮਿਲਣੀ ਨਾਲ ਮਾਪਿਆਂ ਅਤੇ ਅਧਿਆਪਕਾ ਵਿੱਚ ਤਾਲਮੇਲ ਬਣਿਆ ਰਹਿੰਦਾ ਹੈ। ਇਸ ਮੌਕੇ ਮਾਪਿਆਂ ਵਾਸਤੇ ਚਾਹ ਬਿਸਕੁਟ ਦਾ ਵਿਸ਼ੇਸ਼ ਪ੍ਰਬੰਧ ਕੀਤਾ ਗਿਆ ਸੀ, ਅਤੇ ਮਾਪਿਆਂ ਨੂੰ ਸਮਾਰਟ ਕਲਾਸਾਂ ਨੂੰ ਦਿਖਾਇਆ ਗਿਆ ਅਤੇ ਬਚਿਆ ਦੇ ਸਾਫ਼ ਸੁਥਰਾ ਪੀਣ ਵਾਲੇ ਪਾਣੀ ਲਈ ਲਾਇਆਂ ਵੱਡਾ ਆਰ ਓ ਸਿਸਟਮ ਬਾਰੇ ਦਸਿਆ ਗਿਆ, ਪ੍ਰਿੰਸੀਪਲ ਸ੍ਰੀ ਵਿਜੈ ਗਰਗ ਨੇ ਦੱਸਿਆ ਕਿ ਮਾਪੇ ਅਧਿਆਪਕ ਮਿਲਣੀ ਬਹੁਤ ਪ੍ਰਭਾਵਸ਼ਾਲੀ ਰਹੀ।