ਜੀ.ਐਨ.ਡੀ. ਪਬਲਿਕ ਸਕੂਲ ਛਾਪਿਆਵਾਲੀਂ ਵਿਖੇ ਐਨ.ਸੀ.ਸੀ. ਲੜਕਿਆਂ ਦੁਆਰਾ ਵਾਤਾਵਰਨ ਬਚਾਓ ਸੰਬੰਧੀ ਕੱਢੀ ਗਈ ਰੈਲੀ

ਮਲੋਟ:- ਜੀ.ਐਨ.ਡੀ. ਪਬਲਿਕ ਸਕੂਲ ਛਾਪਿਆਵਾਲੀ ਵਿੱਚ ਐਨ.ਸੀ.ਸੀ ਲੜਕੀਆਂ ਦੁਆਰਾ ਸੀ.ਟੀ. ਤਰੁਣਾ ਸ਼ਰਮਾ ਦੀ ਅਗਵਾਈ ਵਿੱਚ ਪਰਾਲੀ ਨਾ ਜਲਾਉਣ ਅਤੇ ਵਾਤਾਵਰਣ ਨੂੰ ਬਚਾਉਣ ਲਈ ਇਕ ਛੋਟੀ ਜਿਹੀ ਮੂਹਿਮ ਚਲਾਈ ਗਈ। ਇਸ ਵਿੱਚ ਐਨ.ਸੀ.ਸੀ. ਦੀਆਂ ਲੜਕੀਆਂ ਨੇ ਵਾਤਾਵਰਣ ਨੂੰ ਬਚਾਉਣ ਸਬੰਧੀ ਇਕ ਜਾਗਰੂਕਤਾ ਰੈਲੀ ਕੱਢੀ ਗਈ। ਜਿਸ ਵਿੱਚ ਉਹਨਾਂ ਨੇ ਲੋਕਾਂ ਨੂੰ ਪਰਾਲੀ ਨਾ ਜਲਾਉਣ ਬਾਰੇ ਜਾਗਰੂਕ ਕੀਤਾ ਅਤੇ ਇਸ ਮੌਕੇ ਤੇ 6 ਪੰਜਾਬ ਬਟਾਲਿਅਨ ਦੇ ਕਰਨਲ ਰਵਿੰਦਰ ਸਿੰਘ ਭੱਟੀ, ਸੂਬੇਦਾਰ ਅਸ਼ੋਕ ਕੁਮਾਰ, ਮਾਜਿਦ ਹੂਸੈਨ ਵੀ ਸ਼ਾਮਿਲ ਸਨ।