ਭਾਖੜਾ ਡੈਮ ‘ਚ ਪਾਣੀ ਦਾ ਪੱਧਰ ਵਧਣ ਕਾਰਨ ਖੋਲ੍ਹੇ ਗਏ ਫਲੱਡ ਗੇਟ, ਨੇੜਲੇ ਇਲਾਕਿਆਂ ਨੂੰ ਚਿਤਾਵਨੀ ਜਾਰੀ
ਭਾਖੜਾ ਡੈਮ ‘ਚ ਪਾਣੀ ਦਾ ਪੱਧਰ ਵਧਣ ਕਾਰਨ ਖੋਲ੍ਹੇ ਗਏ ਫਲੱਡ ਗੇਟ, ਨੇੜਲੇ ਇਲਾਕਿਆਂ ਨੂੰ ਚਿਤਾਵਨੀ ਜਾਰੀ,ਨੰਗਲ: ਹਿਮਾਚਲ ਪ੍ਰਦੇਸ਼ ‘ਚ ਇਸ ਵਾਰ ਪੈ ਰਹੇ ਲਗਾਤਾਰ ਮੀਹਾਂ ਕਾਰਨ ਭਾਖੜਾ ਡੈਮ ‘ਚ ਪਾਣੀ ਦਾ ਪੱਧਰ ਕਰੀਬ 1,670 ਫੁੱਟ ਤੱਕ ਪੁੱਜ ਗਿਆ ਹੈ। ਜਿਸ ਦੌਰਾਨ ਅੱਜ ਭਾਖੜਾ ਡੈਮ ਦੇ ਫਲੱਡ ਗੇਟ ਖੋਲ੍ਹ ਦਿੱਤੇ ਗਏ।ਇਸ ਸਬੰਧੀ ਭਾਖੜਾ ਬਿਆਸ ਬੋਰਡ ਮੈਨੇਜਮੈਂਟ ਬੋਰਡ ਵੱਲੋਂ ਦਰਿਆ ਦੇ ਕੰਢੇ ‘ਤੇ ਵਸਦੇ ਪਿੰਡਾਂ ਲਈ ਇੱਕ ਚੇਤਾਵਨੀ ਜਾਰੀ ਕੀਤੀ ਗਈ ਜਿਸ ‘ਚ ਕਿਹਾ ਗਿਆ ਹੈ ਕਿ ਜੇ ਫਲੱਡਗੇਟਸ ਰਾਹੀਂ ਪਾਣੀ ਛੱਡਣ ਦੀ ਸਥਿਤੀ ਉਤਪੰਨ ਹੁੰਦੀ ਹੈ ਤਾਂ ਲੋਕਾਂ ਨੂੰ ਉਨ੍ਹਾਂ ਦੇ ਘਰ ਛੱਡਣੇ ਪੈ ਸਕਦੇ ਹਨ।ਆਉਣ ਵਾਲੇ ਦਿਨਾਂ ਵਿਚ ਭਾਰੀ ਬਾਰਿਸ਼ ਹੋਣ ਦਾ ਅਨੁਮਾਨ ਲਾਇਆ ਜਾ ਰਿਹਾ ਹੈ। ਇਸ ਨੂੰ ਵੇਖਦੇ ਹੋਏ ਅੱਜ ਹੜ੍ਹ ਤੋਂ ਬਚਾਅ ਲਈ ਫਲੱਡ ਗੇਟ ਖੋਲ੍ਹਣ ਦਾ ਫੈਸਲਾ ਲਿਆ ਗਿਆ। 19000 ਕਿਊਸਿਕ ਪਾਣੀ ਫਲੱਡ ਗੇਟਾਂ ਰਾਹੀਂ ਛੱਡਣ ਦਾ ਫੈਸਲਾ ਲਿਆ ਗਿਆ।ਦੂਜੇ ਪਾਸੇ ਪੰਜਾਬ ਵਿੱਚ ਅਗਲੇ 48 ਤੋਂ 72 ਘੰਟਿਆਂ ਦਰਮਿਆਨ ਸੂਬੇ ਵਿੱਚ ਭਾਰੀ ਮੀਂਹ ਦੀ ਪੇਸ਼ੀਨਗੋਈ ਦੇ ਮੱਦੇਨਜ਼ਰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਰਾਤ ਹਾਈ ਅਲਰਟ ਜਾਰੀ ਕਰਦਿਆਂ ਸਾਰੇ ਡਿਪਟੀ ਕਮਿਸ਼ਨਰਾਂ ਨੂੰ ਸਥਿਤੀ ‘ਤੇ ਨੇੜਿਓਂ ਨਿਗਰਾਨੀ ਰੱਖਣ ਦੇ ਹੁਕਮ ਦਿੱਤੇ ਹਨ।