Health

ਹੈਰਾਨੀਜਨਕ! ਹਰ ਹਫਤੇ ਤੁਹਾਡੇ ਅੰਦਰ ਜਾ ਰਹੀ ਇੱਕ ਕ੍ਰੈਡਿਟ ਕਾਰਡ ਜਿੰਨੀ ਪਲਾਸਟਿਕ

ਇਨਸਾਨ ਹਰ ਹਫਤੇ ਪੰਜ ਗ੍ਰਾਮ ਯਾਨੀ ਇੱਕ ਕ੍ਰੈਡਿਟ ਕਾਰਡ ਜਿੰਨਾ ਪਲਾਸਟਿਕ ਨਿਗਲ ਰਿਹਾ ਹੈ। ਇਸ ਦਾ ਸਭ ਤੋਂ ਵੱਡਾ ਸ੍ਰੋਤ ਪਾਣੀ ਹੈ। ਜੀ ਹਾਂ, ਬੋਤਲਬੰਦ ਪਾਣੀ, ਟੂਟੀ ਤੇ ਜ਼ਮੀਨ ਹੇਠਲੇ ਪਾਣੀ ‘ਚ ਪਲਾਸਟਿਕ ਦੇ ਕਣ ਪਾਏ ਜਾਂਦੇ ਹਨ। ਇਹ ਦਾਅਵਾ ਵਰਲਡ ਵਾਈਡ ਫੰਡ ਫਾਰ ਨੇਚਰ ਦੀ ਰਿਪੋਰਟ ‘ਚ ਕੀਤਾ ਗਿਆ ਹੈ।

ਇਨਸਾਨ ਹਰ ਹਫਤੇ ਪੰਜ ਗ੍ਰਾਮ ਯਾਨੀ ਇੱਕ ਕ੍ਰੈਡਿਟ ਕਾਰਡ ਜਿੰਨਾ ਪਲਾਸਟਿਕ ਨਿਗਲ ਰਿਹਾ ਹੈ। ਇਸ ਦਾ ਸਭ ਤੋਂ ਵੱਡਾ ਸ੍ਰੋਤ ਪਾਣੀ ਹੈ। ਜੀ ਹਾਂ, ਬੋਤਲਬੰਦ ਪਾਣੀ, ਟੂਟੀ ਤੇ ਜ਼ਮੀਨ ਹੇਠਲੇ ਪਾਣੀ ‘ਚ ਪਲਾਸਟਿਕ ਦੇ ਕਣ ਪਾਏ ਜਾਂਦੇ ਹਨ। ਇਹ ਦਾਅਵਾ ਵਰਲਡ ਵਾਈਡ ਫੰਡ ਫਾਰ ਨੇਚਰ ਦੀ ਰਿਪੋਰਟ ‘ਚ ਕੀਤਾ ਗਿਆ ਹੈ। ਪਹਿਲੀ ਵਾਰ ਕਿਸੇ ਰਿਪੋਰਟ ਵਿੱਚ ਕਿਸੇ ਇਨਸਾਨ ਦੇ ਸਰੀਰ ‘ਚ ਪਹੁੰਚ ਰਹੇ ਪਲਾਸਟਿਕ ਦਾ ਅੰਦਾਜ਼ਾ ਲਾਇਆ ਗਿਆ ਹੈ।

ਇਹ ਖੋਜ ਆਸਟ੍ਰੇਲੀਆ ਦੀ ਨਿਊਕੈਸਲ ਯੂਨੀਵਰਸਿਟੀ ਨੇ ਕੀਤਾ ਹੈ। ਇਸ ਮੁਤਾਬਕ, ਪਾਣੀ ‘ਚ ਪਲਾਸਟਿਕ ਪ੍ਰਦੂਸ਼ਨ ਤੇਜ਼ੀ ਨਾਲ ਵਧ ਰਿਹਾ ਹੈ। ਇਨਸਾਨਾਂ ਦੇ ਸਰੀਰ ‘ਚ ਪਹੁੰਚਣ ਵਾਲਾ ਪਲਾਸਟਿਕ ਦਾ ਇੱਕ ਹੋਰ ਕਾਰਨ ਸ਼ੈੱਲ ਫਿਸ਼ ਹੈ। ਇਹ ਸਮੁੰਦਰ ‘ਚ ਰਹਿੰਦੀ ਹੈ ਤੇ ਇਸ ਨੂੰ ਖਾਣ ਨਾਲ ਪਲਾਸਟਿਕ ਸਰੀਰ ‘ਚ ਪਹੁੰਚਦਾ ਹੈ।

ਰਿਪੋਰਟ ਮੁਤਾਬਕ, ਸਿਰਫ ਪਾਣੀ ਨਾਲ ਹੀ ਇਨਸਾਨ ਅੰਦਰ ਹਰ ਹਫਤੇ ਪਲਾਸਟਿਕ ਦੇ 1769 ਕਣ ਪਹੁੰਚਦੇ ਹਨ। ਦੁਨੀਆ ‘ਚ 2000 ਤੋਂ ਲੈ ਕੇ ਹੁਣ ਤਕ ਪਲਾਸਟਿਕ ਦਾ ਇੰਨਾ ਜ਼ਿਆਦਾ ਨਿਰਮਾਣ ਹੋ ਚੁੱਕਿਆ ਹੈ ਜਿੰਨਾ ਇਸ ਤੋਂ ਪਹਿਲਾਂ ਕੁੱਲ ਹੋਇਆ ਹੋਵੇਗਾ।

ਇਸ ਦੇ ਨਾਲ ਹੀ ਸਟੱਡੀ ‘ਚ ਪਲਾਸਟਿਕ ਦੀ ਮਾਤਰਾ ਵਿਸ਼ਵ ਦੇ ਕਈ ਹਿੱਸਿਆਂ ‘ਚ ਵੱਖ-ਵੱਖ ਮਿਲੀ ਹੈ। ਇਹ ਸਭ ਤੋਂ ਜ਼ਿਆਦਾ ਕਿੱਥੋਂ ਆ ਰਹੀ ਹੈ, ਇਸ ਦਾ ਪਤਾ ਅਜੇ ਨਹੀਂ ਲਾਇਆ ਜਾ ਸੱਕਿਆ। ਅਮਰੀਕਾ ਦੇ ਪਾਣੀ ‘ਚ ਸਭ ਤੋਂ ਜ਼ਿਆਦਾ ਪਲਾਸਟਿਕ ਯਾਨੀ 94.4% ਤੇ ਯੂਰਪੀਅਨ ਦੇਸ਼ਾਂ ‘ਚ 72.2% ਪਲਾਸਟਿਕ ਪਾਣੀ ‘ਚ ਮਿਲਿਆ ਹੈ।

ਇਸ ਪ੍ਰਦੂਸ਼ਨ ਨੂੰ ਰੋਕਣ ਲਈ ਆਨਲਾਈਨ ਮੁਹਿੰਮ ਚਲਾਈ ਜਾ ਰਹੀ ਹੈ ਪਰ ਇਸ ਨੂੰ ਰੋਕਣ ਲਈ ਵਪਾਰ, ਸਰਕਾਰ ਤੇ ਲੋਕਾਂ ਸਭ ਨੂੰ ਮਿਲਕੇ ਕੰਮ ਕਰਨਾ ਹੋਵੇਗਾ।

Leave a Reply

Your email address will not be published. Required fields are marked *

Back to top button