ਡੇਰਾ ਸੱਚਾ ਸੌਦਾ ਸਾਂਝਾ ਧਾਮ ਮਲੋਟ ਵਿਖੇ ਇੱਕ ਰੋਜ਼ਾ ਯੋਗਾ ਕੈਂਪ ਲਗਾ ਕੇ ਮਨਾਇਆ ਜਾਵੇਗਾ 'ਅੰਤਰਰਾਸ਼ਟਰੀ ਯੋਗ ਦਿਵਸ'
ਮਲੋਟ:- ਅੰਤਰਰਾਸ਼ਟਰੀ ਯੋਗਾ ਦਿਵਸ' ਦੇ ਸੰਬੰਧ ਵਿੱਚ ਡੇਰਾ ਸੱਚਾ ਸੌਦਾ ਸਾਂਝਾ ਧਾਮ ਮਲੋਟ ਵਿਖੇ ਇੱਕ ਰੋਜ਼ਾ ਯੋਗਾ ਕੈਂਪ ਲਗਾਇਆ ਜਾ ਰਿਹਾ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਬਲਾਕ ਮਲੋਟ ਦੇ ਜਿੰਮੇਵਾਰ ਰਮੇਸ਼ ਠਕਰਾਲ ਇੰਸਾਂ ਅਤੇ ਸੱਤਪਾਲ ਇੰਸਾਂ ਨੇ ਦੱਸਿਆਂ ਕਿ ਪੂਜਨੀਕ ਗੁਰੂ ਸੰਤ ਡਾ.ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਜਿੱਥੇ ਸਾਨੂੰ ਮਾਨਵਤਾ ਭਲਾਈ ਦੇ ਰਸਤੇ ਤੋਰਿਆ, ਉੱਥੇ ਸਾਡੀ ਸਿਹਤ ਨੂੰ ਤੰਦਰੁਸਤ ਰੱਖਣ ਲਈ ਸਾਨੂੰ ਹਮੇਸ਼ਾਂ ਯੋਗਾ ਬਾਰੇ ਦੱਸਿਆ ਅਤੇ ਪੂਜਨੀਕ ਗੁਰੂ ਜੀ ਦੀ ਪ੍ਰੇਰਣਾ ਨਾਲ 'ਅੰਤਰਰਾਸ਼ਟਰੀ ਯੋਗਾ ਦਿਵਸ' ਦੇ ਸੰਬੰਧ ਵਿੱਚ ਡੇਰਾ ਸੱਚਾ ਸੌਦਾ ਸਾਂਝਾ ਧਾਮ ਮਲੋਟ ਵਿਖੇ 21 ਜੂਨ 2022 ਦਿਨ ਮੰਗਲਵਾਰ ਨੂੰ 'ਇੱਕ ਰੋਜ਼ਾ ਯੋਗਾ ਕੈਂਪ' ਸਵੇਰੇ 5:30 ਵਜੇ ਤੋਂ ਸਵੇਰੇ 7:00 ਵਜੇ ਤੱਕ ਲਗਾਇਆ ਜਾ ਰਿਹਾ ਹੈ। ਜਿਸ ਵਿੱਚ ਯੋਗਾ ਮਾਹਿਰ ਨਰਿੰਦਰ ਬੱਠਲਾ ਅਤੇ ਡਾ. ਰਮੇਸ਼ ਕੁਮਾਰ ਸਿਹਤ ਨੂੰ ਤੰਦਰੁਸਤ ਰੱਖਣ ਲਈ ਯੋਗਾ ਬਾਰੇ ਦੱਸਣਗੇ। ਜ਼ਿੰਮੇਵਾਰਾਂ ਨੇ ਇਲਾਕੇ ਦੇ ਲੋਕਾਂ ਨੂੰ ਇਸ ਯੋਗਾ ਕੈਂਪ ਵਿੱਚ ਸਮੇਂ ਸਿਰ ਪਹੁੰਚ ਕੇ ਲਾਭ ਉਠਾਉਣ ਅਤੇ ਆਪਣੀ ਸਿਹਤ ਨੂੰ ਤੰਦਰੁਸਤ ਰੱਖਣ ਦੀ ਅਪੀਲ ਕੀਤੀ। Author: Malout Live