ਹਲਕਾ ਮਲੋਟ ਤੋਂ ਡਾ.ਬਲਜੀਤ ਕੋਰ ਦੀ ਜਿੱਤ ਇਤਿਹਾਸਿਕ - ਚਰਨਜੀਤ ਖੁਰਾਣਾ

ਮਲੋਟ:- ਆਮ ਆਦਮੀ ਪਾਰਟੀ ਮਲੋਟ ਦੇ ਵਪਾਰ ਮੰਡਲ ਮਲੋਟ ਦੇ ਸ਼ਹਿਰੀ ਪ੍ਰਧਾਨ ਚਰਨਜੀਤ ਖੁਰਾਣਾ ਨੇ ਪੰਜਾਬ ਵਿੱਚ ਆਪ ਦੀ ਪ੍ਰਚੰਡ ਜਿੱਤ ਅਤੇ ਹਲਕਾ ਮਲੋਟ ਤੋਂ ਡਾ.ਬਲਜੀਤ ਕੋਰ ਦੀ ਜਿੱਤ ਤੇ ਮਲੋਟ ਨਿਵਾਸੀਆਂ ਨੂੰ ਵਧਾਈ ਦਿੱਤੀ, ਅੱਜ ਚਰਨਜੀਤ ਖੁਰਾਣਾ ਵੱਲੋਂ ਲੱਡੂ ਵੰਡ ਕੇ ਖੁਸ਼ੀ ਦਾ ਪ੍ਗਟਾਵਾ ਕੀਤਾ ਗਿਆ।

ਚਰਨਜੀਤ ਖੁਰਾਣਾ ਨੇ ਦੱਸਿਆ ਕਿ ਹਲਕਾ ਮਲੋਟ ਤੋਂ ਡਾ. ਬਲਜੀਤ ਕੋਰ ਨੇ 40 ਹਜਾਰ ਤੋ ਵੱਧ ਵੋਟਾਂ ਨਾਲ ਇਤਿਹਾਸਿਕ ਜਿੱਤ ਹਾਸਿਲ ਕੀਤੀ ਹੈ। ਇਸ ਮੋਕੇ ਤੇ ਅੰਕੁਸ਼ ਖੁਰਾਣਾ, ਬੱਬਲੂ ਬੱਠਲਾ, ਕੋਸ਼ਲ ਗਰਗ, ਰਿਸ਼ਬ ਖੁਰਾਣਾ, ਹਰਬੀਰ ਭੁੱਲਰ, ਅਮਿਤ ਮੰਗਲਾ, ਸਮੀਰ ਖਾਨ, ਸੁਨੀਲ ਬੱਠਲਾ ਆਦਿ ਹਾਜਿਰ ਸਨ।