District NewsMalout News
ਡਿਪਟੀ ਕਮਿਸ਼ਨਰ ਸ਼੍ਰੀ ਮੁਕਤਸਰ ਸਾਹਿਬ ਵੱਲੋਂ ਸਿਵਲ ਹਸਪਤਾਲ ਮਲੋਟ ਵਿਖੇ ਕੀਤਾ ਗਿਆ ਦੌਰਾ
ਮਲੋਟ: ਮਾਣਯੋਗ ਡਿਪਟੀ ਕਮਿਸ਼ਨਰ ਡਾ. ਰੂਹੀ ਦੁੱਗ ਜਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਵੱਲੋਂ ਸਿਵਲ ਹਸਪਤਾਲ ਮਲੋਟ ਦਾ ਦੌਰਾ ਕੀਤਾ ਗਿਆ। ਇਸ ਸਮੇਂ ਓਹਨਾਂ ਹਸਪਤਾਲ ਵਿਖੇ ਮਰੀਜ਼ਾਂ ਨੂੰ ਮਿਲ ਰਹੀਆਂ ਸੇਵਾਵਾਂ ਦਾ ਜਾਇਜ਼ਾ ਲਿਆ ਅਤੇ ਇੱਥੇ ਦਾਖਿਲ ਨਸ਼ਾ ਪੀੜਿਤ ਮਰੀਜਾਂ ਨਾਲ ਮਿਲ ਕੇ ਗੱਲਬਾਤ ਕਰਦੇ ਹੋਏ ਓਹਨਾਂ ਨੂੰ ਨਸ਼ਾ ਛੱਡਣ ਪ੍ਰਤੀ ਜਾਗਰੂਕ ਵੀ ਕੀਤਾ ਗਿਆ। ਇਸ ਮੌਕੇ ਡਿਪਟੀ ਕਮਿਸ਼ਨਰ ਅਤੇ ਸੀਨੀਅਰ ਮੈਡੀਕਲ ਅਫ਼ਸਰ ਡਾ. ਸੁਨੀਲ ਬਾਂਸਲ ਵੱਲੋਂ
ਜੱਚਾ-ਬੱਚਾ ਵਾਰਡ ਵਿੱਚ ਨਵ ਜੰਮੇਂ ਬੱਚਿਆਂ ਦੇ ਮਾਪਿਆਂ ਨੂੰ ਫ਼ਲਦਾਰ ਅਤੇ ਫੁੱਲਾਂ ਵਾਲੇ ਬੂਟੇ ਵੰਡੇ ਗਏ। ਓਹਨਾਂ ਵੱਲੋਂ ਸਿਵਲ ਹਸਪਤਾਲ ਮਲੋਟ ਵਿਖੇ ਦਿੱਤੀਆਂ ਜਾ ਰਹੀਆਂ ਵਧੀਆ ਸਿਹਤ ਸੇਵਾਵਾਂ ਦੀ ਸ਼ਲਾਘਾ ਵੀ ਕੀਤੀ ਗਈ। ਇਸ ਸਮੇਂ ਡਾ. ਵਿਕਾਸ ਬਾਂਸਲ, ਡਾ. ਭੁਪੇਸ਼ ਬਾਂਸਲ, ਅਨਿਸ਼ ਮੋਂਗਾ, ਸੁਖਨਪਾਲ ਸਿੰਘ, ਭਗਵੰਤ ਕੌਰ, ਮਨਦੀਪ ਕੌਰ, ਰੇਨੂੰ, ਗੁਰਵਿੰਦਰ ਸਿੰਘ, ਨਰਿੰਦਰ ਅਤੇ ਹੋਰ ਹਾਜ਼ਿਰ ਸਨ।
Author: Malout Live