ਬਾਲ ਮਿੱਤਰ ਪ੍ਰੋਗਰਾਮ ਤਹਿਤ ਸਕੂਲੀ ਵਿਦਿਆਰਥੀਆਂ ਨੂੰ ਕਰਾਟੇ ਸਿਖਲਾਈ ਦੇਣ ਲਈ ਜਿਲ੍ਹਾ ਪੁਲਿਸ ਵੱਲੋਂ ਪੰਜਾਬ ਕਰਾਟੇ ਐਸੋਸੀਏਸ਼ਨ ਦੇ ਸਹਿਯੋਗ ਨਾਲ ਲਗਾਏ ਜਾ ਰਹੇ ਹਨ ਕਰਾਟੇ ਸਿਖਲਾਈ ਕੈਂਪ
ਮਲੋਟ (ਸ਼੍ਰੀ ਮੁਕਤਸਰ ਸਾਹਿਬ):- ਜਿਲ੍ਹਾ ਪੁਲਿਸ ਮੁਖੀ ਸ਼੍ਰੀ ਧਰੁਮਨ ਐੱਚ.ਨਿੰਬਾਲੇ ਵੱਲੋਂ ‘ਬਾਲ ਮਿੱਤਰ ਪ੍ਰੋਗਰਾਮ’ ਤਹਿਤ ਪਹਿਲ ਕਦਮੀ ਕਰਦਿਆਂ, ਸਮਾਜ ਅੰਦਰ ਸਕੂਲੀ ਵਿਦਿਆਰਥੀਆਂ ਖਿਲਾਫ ਹੋ ਰਹੇ ਜੁਰਮ ਨੂੰ ਠੱਲ ਪਾਉਣ, ਉਹਨਾਂ ਨੂੰ ਸਿੱਖਿਅਤ ਕਰਕੇ ਆਤਮ ਨਿਰਭਰ ਬਣਾ ਕੇ ਆਪਣੀ ਰੱਖਿਆ ਕਰਨ ਦੇ ਯੋਗ ਬਣਾਉਣ ਅਤੇ ਬੱਚਿਆਂ ਦੇ ਮਨ ਵਿੱਚੋਂ ਪੁਲਿਸ ਦਾ ਡਰ ਖਤਮ ਕਰਕੇ, ਪੁਲਿਸ ਵੱਲੋਂ ਬੱਚਿਆਂ ਨਾਲ ਸਿੱਧਾ ਤਾਲਮੇਲ ਕਰਨ ਲਈ ਇੱਕ ਵਿਸ਼ੇਸ਼ ਉਪਰਾਲਾ ਕਰਦੇ ਹੋਏ, ਪੰਜਾਬ ਕਰਾਟੇ ਐਸੋਸੀਏਸ਼ਨ ਦੇ ਸਹਿਯੋਗ ਨਾਲ ਸਕੂਲੀ ਬੱਚਿਆਂ ਨੂੰ ਕਰਾਟੇ ਸਿਖਲਾਈ ਦੇਣ ਲਈ ਕੈਂਪ ਲਗਾਏ ਜਾ ਰਹੇ ਹਨ। ਇਹ ਸਿਖਲਾਈ ਕੈਂਪ ਜਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਅੰਦਰ ਪੈਂਦੀਆਂ ਸਬ-ਡਿਵੀਜ਼ਨਾਂ ਵਿੱਚ ਵੱਖ-ਵੱਖ ਮਿਤੀਆਂ ਨੂੰ ਲਗਾਏ ਜਾ ਰਹੇ ਹਨ। ਜਿਲ੍ਹਾ ਪੁਲਿਸ ਮੁਖੀ ਦੁਆਰਾ ਦੱਸਿਆ ਗਿਆ ਕਿ ਪੰਜਾਬ ਕਰਾਟੇ ਐਸੋਸੀਏਸ਼ਨ ਦੇ ਮਾਹਿਰ ਕੋਚਾਂ ਰਾਹੀਂ ਇਨ੍ਹਾਂ ਵਿਦਿਆਰਥੀਆਂ ਨੂੰ ਸਿਖਲਾਈ ਮੁਹੱਈਆ ਕਰਵਾਈ ਜਾਵੇਗੀ।
ਜਿਲ੍ਹਾ ਪੁਲਿਸ ਮੁਖੀ ਸ਼੍ਰੀ ਧਰੁਮਨ ਐੱਚ.ਨਿੰਬਾਲੇ ਆਈ.ਪੀ.ਐੱਸ ਵੱਲੋਂ ਕਿਹਾ ਗਿਆ ਕਿ ਮੌਜੂਦਾ ਸਮੇਂ ਵਿੱਚ ਸਮਾਜ ਅੰਦਰ ਸਕੂਲੀ ਵਿਦਿਆਰਥੀਆਂ ਖਿਲਾਫ ਹੋ ਰਿਹਾ ਅਪਰਾਧ ਚਿੰਤਾ ਦਾ ਵਿਸ਼ਾ ਹੈ। ਇਸ ਲਈ ਪੁਲਿਸ ਵਿਭਾਗ ਵੱਲੋਂ ਪੰਜਾਬ ਕਰਾਟੇ ਐਸੋਸੀਏਸ਼ਨ ਦੇ ਮਾਹਿਰ ਕੋਚਾਂ ਰਾਹੀਂ ਸਕੂਲੀ ਵਿਦਿਆਰਥੀਆਂ ਨੂੰ ਕਰਾਟੇ ਸਿਖਲਾਈ ਦੇਣ ਲਈ ਪਹਿਲਾ ਕੈਂਪ ਸਬ-ਡਿਵੀਜ਼ਨ ਸ਼੍ਰੀ ਮੁਕਤਸਰ ਸਾਹਿਬ ਵਿੱਚ ਮਿਤੀ 24/06/2022 ਤੋਂ ਮਿਤੀ 01/07/2022 ਤੱਕ ਲਗਾਇਆ ਜਾ ਰਿਹਾ ਹੈ, ਜੋ ਇਸੇ ਤਰ੍ਹਾਂ ਸਬ-ਡਵੀਜ਼ਨ ਗਿੱਦੜਬਾਹਾ ਅਤੇ ਮਲੋਟ ਵਿੱਚ ਵੀ ਇਹ ਸਿਖਲਾਈ ਕੈਂਪ ਲਗਾਏ ਜਾਣਗੇ। ਜਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਅੰਦਰ ਪੈਂਦੇ ਸਕੂਲਾਂ ਵਿੱਚ ਵਿੱਦਿਆ ਹਾਸਿਲ ਕਰ ਰਹੇ 8ਵੀਂ ਤੋਂ 12ਵੀਂ ਕਲਾਸ ਤੱਕ ਵਿਦਿਆਰਥੀ ਇਨ੍ਹਾਂ ਕੈਂਪਾ ਵਿੱਚ ਹਿੱਸਾ ਲੈ ਕੇ ਸਿਖਲਾਈ ਪ੍ਰਾਪਤ ਕਰ ਸਕਣਦੇ ਹਨ। ਜਿੰਨਾਂ ਦੇ ਨਾਲ ਉਹਨਾਂ ਦੇ ਮਾਪੇ ਵੀ ਇਸ ਸਿਖਲਾਈ ਕੈਂਪ ਵਿੱਚ ਭਾਗ ਲੈ ਸਕਦੇ ਹਨ। ਬੱਚਿਆਂ ਨੂੰ ਕਰਾਟੇ ਸਿਖਲਾਈ ਦੇ ਨਾਲ-ਨਾਲ ਸਮਾਜਿਕ ਸੇਧ ਵੀ ਦਿੱਤੀ ਜਾਵੇਗੀ। ਇਸ ਸੰਬੰਧੀ ਕਿਸੇ ਤਰ੍ਹਾਂ ਦੀ ਵੀ ਜਾਣਕਾਰੀ ਹਾਸਿਲ ਕਰਨ ਲਈ ਮੋਬਾਇਲ ਨੰਬਰ 88378-70398 ਪਰ ਸੰਪਰਕ ਕੀਤਾ ਜਾ ਸਕਦਾ ਹੈ। Author : Malout Live