ਡੀ.ਏ.ਵੀ. ਕਾਲਜ, ਮਲੋਟ ਵਿਖੇ ਸੀ.ਓ. ਕਰਨਲ ਅਮਿਤ ਡੰਗਵਾਰ ਨੇ ਤਿੰਨ ਰੋਜ਼ਾ ਐਨ. ਸੀ. ਸੀ. ਕੈਂਪ ਦਾ ਸਮਾਪਨ ਕੀਤਾ

ਮਲੋਟ :- ਪ੍ਰਿੰਸੀਪਲ ਡਾ: ਏਕਤਾ ਖੋਸਲਾ ਦੀ ਅਗਵਾਈ ਹੇਠ ਅਤੇ ਲੈਫਟੀਨੈਂਟ ਡਾ. ਮੁਕਤਾ ਮੁਤਨੇਜਾ, ਏ.ਐੱਨ.ਓ. ਦੇ ਸਹਿਯੋਗ ਨਾਲ ਤਿੰਨ ਰੋਜ਼ਾ ਐਨ.ਸੀ.ਸੀ. ਕੈਂਪ ਲਗਾਇਆ ਗਿਆ। ਇਹ ਕੈਂਪ 27 ਜਨਵਰੀ, 2021 ਨੂੰ ਸ਼ੁਰੂ ਹੋਇਆ ਸੀ ਅਤੇ 29 ਜਨਵਰੀ, 2021 ਨੂੰ ਸਮਾਪਤ ਹੋਇਆ । ਇਸ ਕੈਂਪ ਵਿੱਚ ਲੈਫਟੀਨੈਂਟ ਡਾ. ਮੁਕਤਾ ਮੁਤਨੇਜਾ, ਏ.ਐੱਨ.ਓ., ਹੌਲਦਾਰ ਸ਼ਾਹਿਦ ਮਲਿਕ ਅਤੇ ਨਾਈਕ ਰਜਿੰਦਰ ਮਲਹੋਤਰਾ ਨੇ ਕੈਡਟਾਂ ਨੂੰ ਮੈਪ ਰੀਡਿੰਗ, ਹਥਿਆਰਾਂ ਦੀ ਸਿਖਲਾਈ, ਜਨਤਕ ਭਾਸ਼ਣ ਅਤੇ ਹੋਰ ਕਈ ਵਿਸ਼ਿਆਂ ਬਾਰੇ ਭਾਸ਼ਣ ਦਿੱਤੇ।

ਕੈਂਪ ਵਿਚ 20 ਤੋਂ ਵੱਧ ਐਨ.ਸੀ.ਸੀ. ਲੜਕੀਆਂ ਦੇ ਕੈਡਿਟਾਂ ਨੇ ਉਤਸ਼ਾਹ ਨਾਲ ਭਾਗ ਲਿਆ। ਸੀ.ਓ. ਕਰਨਲ ਅਮਿਤ ਡੰਗਵਾਰ ਨੇ ਆਪਣੀ ਪਤਨੀ ਨਾਲ ਕਾਲਜ ਦਾ ਦੌਰਾ ਕੀਤਾ ਅਤੇ ਐਨ.ਸੀ.ਸੀ. ਕੈਡਿਟਾਂ ਨੂੰ ਹਥਿਆਰਬੰਦ ਸੈਨਾ ਵਿਚ ਸ਼ਾਮਲ ਹੋਣ ਲਈ ਪ੍ਰੇਰਿਤ ਕੀਤਾ। ਡਾ. ਏਕਤਾ ਖੋਸਲਾ ਨੇ ਸਾਰੇ ਐਨ.ਸੀ.ਸੀ. ਕੈਡਿਟਾਂ ਨੂੰ ਵਧਾਈ ਦਿੱਤੀ ਅਤੇ ਸੀ.ਓ., 6 ਪੰਜਾਬ ਬਟਾਲੀਅਨ, ਐਨ.ਸੀ.ਸੀ., ਮਲੋਟ ਦਾ ਧੰਨਵਾਦ ਕੀਤਾ।