22 ਮਾਰਚ ਨੂੰ ਲਗਾਇਆ ਜਾਵੇ ਦੇਸ਼-ਭਰ ‘ਚ ਜਨਤਾ ਕਰਫਿਊ

।ਨਵੀਂ ਦਿੱਲੀ: ਕੋਰੋਨਾ ਵਾਇਰਸ ਨੂੰ ਲੈ ਕੇ ਦੁਨੀਆ ਭਰ ਦੇ ਲੋਕਾਂ ‘ਚ ਡਰ ਦਾ ਮਾਹੌਲ ਬਣਿਆ ਹੈ। ਜਿਸ ਦੌਰਾਨ ਭਾਰਤ ‘ਚ ਵੀ ਮਰਨ ਵਾਲਿਆਂ ਦੀ ਗਿਣਤੀ 4 ਹੋ ਚੁੱਕੀ ਹੈ। ਇਸ ਮੌਕਾ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਕੋਰੋਨਾ ਦੇ ਮੁੱਦੇ ‘ਤੇ ਦੇਸ਼ ਦੇ ਲੋਕਾਂ ਨੂੰ ਸੰਬੋਧਨ ਕੀਤਾ ਜਾ ਰਿਹਾ ਹੈ, ਉਹਨਾਂ ਕਿਹਾ ਕਿ 60-65 ਸਾਲ ਵਾਲੇ ਲੋਕ ਘਰ ਤੋਂ ਬਾਹਰ ਨਾਲ ਨਿਕਲਣ। ਕੋਰੋਨਾ ਤੋਂ ਬਚਣ ਲਈ ਸਾਵਧਾਨੀ ਹੀ ਜ਼ਰੂਰੀ ਹੈ। ਮੋਦੀ ਨੇ ਕਿਹਾ ਕਿ ਇਸ ਮਹਾਂਮਾਰੀ ਦਾ ਮੁਕਾਬਲਾ ਕਰਨ ਲਈ, ਦੋ ਵੱਡੀਆਂ ਚੀਜ਼ਾਂ ਦੀ ਲੋੜ ਹੈ. ਪਹਿਲਾ ਸੰਕਲਪ ਅਤੇ ਦੂਜਾ ਸੰਜਮ। ਉਹਨਾਂ ਕਿਹਾ ਕਿ 22 ਮਾਰਚ ਨੂੰ ਜਨਤਾ ਕਰਫਿਊ ਲਗਾਇਆ ਜਾਵੇ, ਲੋਕ ਆਪਣੇ ਘਰਾਂ ‘ਚ ਹੀ ਰਹਿਣ। ਲੋਕ ਜਨਤਾ ਕਰਫਿਊ ਦਾ ਪਾਲਨ ਕਰਨ। ਇਹ ਜਨਤਾ ਕਰਫਿਊ ਸਵੇਰੇ 7 ਵਜੇ ਤੋਂ ਲੈ ਕੇ 9 ਵਜੇ ਤੱਕ ਹੋਵੇਗਾ।