Malout News

ਸੀ.ਪੀ.ਆਈ ਮਲੋਟ ਆਗੂਆਂ ਵੱਲੋਂ ਨਰੇਗਾ ਸਕੀਮ ਦੇ ਘਪਲਿਆਂ ਦਾ ਪਰਦਾਫਾਸ਼

ਮਲੋਟ:–  ਭਾਰਤੀ ਕਮਿਊਨਿਸਟ ਪਾਰਟੀ ਮਲੋਟ ਵੱਲੋਂ ਆਪਣੇ ਦਫਤਰ ਵਿਖੇ ਇਕ ਪ੍ਰੈਸ ਕਾਨਫਰੰਸ ਦੌਰਾਨ ਸਰਕਾਰ ਦੀ ਨਰੇਗਾ ਸਕੀਮ ਅੰਦਰ ਸਥਾਨਕ ਅਧਿਕਾਰੀਆਂ ਵੱਲੋਂ ਕੀਤੇ ਜਾ ਰਹੇ ਕਥਿਤ ਘਪਲਿਆਂ ਦਾ ਪਰਦਾਫਾਸ਼ ਕੀਤਾ ਗਿਆ । ਇਸ ਮੌਕੇ ਕਾਮਰੇਡ ਆਗੂ ਸੁਦੇਸ਼ ਕੁਮਾਰੀ ਨੇ ਕਿਹਾ ਕਿ ਪੰਚਾਇਤ ਵਿਭਾਗ ਮਲੋਟ ਅਧੀਨ ਕੰਮ ਕਰਦਾ ਨਰੇਗਾ ਸੈਲ ਭ੍ਰਿਸ਼ਟਾਚਾਰ ਦਾ ਵੱਡਾ ਅੱਡਾ ਬਣ ਚੁੱਕਾ ਹੈ । ਉਹਨਾਂ ਇਥੋਂ ਤੱਕ ਦੋਸ਼ ਲਗਾਏ ਕਿ ਕੁਝ ਮ੍ਰਿਤਕ ਪ੍ਰਾਣੀਆਂ ਦੇ ਨਾਮ ਤੇ ਵੀ ਹਾਜਰੀ ਲਗਾ ਕੇ ਕਥਿਤ ਤੌਰ ਤੇ ਪੈਸੇ ਕਢਾਏ ਜਾ ਰਹੇ ਹਨ । ਸੁਦੇਸ਼ ਕੁਮਾਰੀ ਨੇ ਕਿਹਾ ਕਿ ਨਰੇਗਾ ਅਧੀਨ ਰਾਜਨੀਤੀ ਦੇ ਪ੍ਰਭਾਵਾਂ ਕਰਕੇ ਯੋਗ ਮਜਦੂਰਾਂ ਦੀਆਂ ਨਾਂ ਤਾਂ ਹਾਜਰੀਆਂ ਲੱਗ ਰਹੀਆਂ ਹਨ ਤੇ ਨਾ ਹੀ ਉਹਨਾਂ ਦੇ ਖਾਤੇ ਵਿਚ ਪੈਸੇ ਆ ਰਹੇ ਹਨ । ਜਦਕਿ ਅਸਰ ਰਸੂਖ ਵਾਲੇ ਆਗੂਆਂ ਦੇ ਘਰ ਕੰਮ ਕਰਦੇ ਘਰੇਲੂ ਕਾਮੇ ਤੇ ਡਰਾਇਵਰ ਆਦਿ ਦੀਆਂ ਘਰ ਬੈਠੇ ਹੀ ਹਾਜਰੀਆਂ ਲਗਾ ਦਿੱਤੀਆਂ ਜਾਂਦੀਆਂ ਹਨ । ਕਾਮਰੇਡ ਆਗੂ ਨੇ ਰਿਟਾ ਅਧਿਆਪਕ ਆਗੂ ਸੁਦਰਸ਼ਨ ਜੱਗਾ ਤੇ ਬੀਡੀਓ ਵੱਲੋਂ ਪਰਚਾ ਦਰਜ ਕਰਵਾਉਣ ਦੀ ਵੀ ਨਿਖੇਧੀ ਕੀਤੀ ਗਈ ਅਤੇ ਇਸ ਨੂੰ ਇਕ ਸਾਜਿਸ਼ ਕਰਾਰ ਦਿੱਤਾ ਕਿਉਂਕਿ ਸੁਦਰਸ਼ਨ ਜੱਗਾ ਨਰੇਗਾ ਕਾਮਿਆਂ ਦੇ ਹਿੱਤਾਂ ਦੀ ਲੜਾਈ ਲੜ ਰਹੇ ਹਨ । ਸੁਦਰਸ਼ਨ ਜੱਗਾ ਨੇ ਇਸ ਮੌਕੇ ਕਿਹਾ ਕਿ ਕਿ ਆਰਟੀਆਈ ਐਕਟ ਤਹਿਤ ਦਸਤਾਵੇਜ਼ ਨਾ ਦੇਣ ਕਰਕੇ ਬੀ ਡੀ ਪੀ ਓ ਅਤੇ ਏ ਪੀ ਓ 8000 ਹਜ਼ਾਰ ਜੁਰਮਾਨਾ ਭਰ ਚੁੱਕੇ ਹਨ । ਉਹਨਾਂ ਕਿਹਾ ਕਿ ਏਪੀਓ ਦੇ ਬੇਰੁੱਖੀ ਭਰੇ ਵਤੀਰੇ ਦੀ ਸ਼ਿਕਾਇਤ ਵੀ ਉਚ ਅਧਿਕਾਰੀਆਂ ਕੋਲ ਕੀਤੀ ਗਈ ਹੈ । ਉਧਰ ਸੀਪੀਆਈ ਆਗੂਆਂ ਨੇ ਦੱਸਿਆ ਕਿ ਸੁਦਰਸ਼ਨ ਜੱਗਾ ਤੇ ਕੀਤੇ ਪਰਚੇ ਨੂੰ ਰੱਦ ਕਰਨ ਲਈ ਐਸਐਸਪੀ ਸਮੇਤ ਉਚ ਅਧਿਕਾਰੀਆਂ ਨੂੰ ਕੀਤੀ ਗਈ ਹੈ ਅਤੇ ਐਸਪੀ ਮਲੋਟ ਇਸ ਦੀ ਜਾਂਚ ਕਰ ਰਹੇ ਹਨ । ਸੀਪੀਆਈ ਨੇ ਚਿਤਾਵਨੀ ਦਿੱਤੀ ਕਿ ਅਗਰ ਉਹਨਾਂ ਨੂੰ ਇਨਸਾਨ ਨਾ ਮਿਲਿਆ ਤਾਂ ਪਾਰਟੀ ਜਿਲ•ਾ ਪੱਧਰ ਤੇ ਕੋਈ ਵੱਡਾ ਸੰਘਰਸ਼ ਕਰਨ ਲਈ ਮਜਬੂਰ ਹੋਵੇਗੀ । ਇਸ ਮੌਕੇ  ਪ੍ਰੇਮ ਰਾਣੀ, ਮੈਂਬਰ ਪੰਚਾਇਤ ਧੀਰ ਸਿੰਘ, ਜਗਤਾਰ ਸਿੰਘ, ਰਾਜਾਰਾਮ, ਹਰਭਜਨ ਸਿੰਘ, ਗੁਰਦੀਪ ਸਿੰਘ ਅਤੇ ਕੁਲਵੰਤ ਸਿੰਘ ਵੀ ਹਾਜਰ ਸਨ ।

Leave a Reply

Your email address will not be published. Required fields are marked *

Back to top button