ਕੋਰੋਨਾ ਵੈਕਸੀਨੇਸ਼ਨ ਕਰਵਾਉਣ ਲਈ ਲੋਕਾਂ ਨੂੰ ਹੋਣਾ ਪੈ ਰਿਹਾ ਖੱਜਲ-ਖੁਆਰ
ਮਲੋਟ:- ਓਮੀਕ੍ਰੋਨ ਦੇ ਤੀਜੇ ਵੇਰੀਐਂਟ ਨੂੰ ਲੈ ਕੇ ਮਲੋਟ ਪ੍ਰਸ਼ਾਸ਼ਨ ਵੱਲੋਂ ਬੀਤੇ ਦਿਨਾਂ ਤੋਂ ਕੋਰੋਨਾ ਵੈਕਸੀਨੇਸ਼ਨ ਕੈਂਪ ਦੀ ਮੁੜ ਤੋਂ ਸ਼ੁਰੂਆਤ ਕੀਤੀ ਗਈ ਹੈ। ਜਿਸਦੇ ਅਨੁਸਾਰ ਅੱਜ ਦੇ ਕੈਂਪ ਦੀ ਮਿਲੀ ਜਾਣਕਾਰੀ ਮੁਤਾਬਿਕ
ਅਰਬਨ ਡਿਸਪੈਂਸਰੀ ਮਲੋਟ ਵਿੱਚ ਸਵੇਰੇ 9.30 ਵਜੇਂ ਤੋਂ ਲੈ ਕੇ ਬਾਅਦ ਦੁਪਹਿਰ 2.00 ਵਜੇ ਤੱਕ ਦਾ ਵੈਕਸੀਨੇਸ਼ਨ ਕੈਂਪ ਸੀ ਪਰ ਫਿਲਹਾਲ ਵੈਕਸੀਨੇਸ਼ਨ ਕਰਨ ਵਾਲਾ ਸਟਾਫ ਹਾਲੇ ਤੱਕ ਅਰਬਨ ਡਿਸਪੈਂਸਰੀ ਨਹੀ ਪਹੁੰਚਿਆ। ਜਦੋਂ ਇਸ ਨਾਲ ਸੰਬੰਧਤ ਵੀਰਪਾਲ ਕੌਰ ਸਿਸਟਰ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਕਿਹਾ ਕਿ NHM ਦੀ ਹੜਤਾਲ ਹੋਣ ਕਰਕੇ ਸਿਵਲ ਹਸਪਤਾਲ ਵਿੱਚ ਵੈਕਸੀਨੇਸ਼ਨ ਕੀਤੀ ਜਾ ਰਹੀ ਹੈ