Malout News
ਪਿੰਡ ਮਾਹਣੀਖੇੜਾ ਦੇ ਇਕ ਨੌਜਵਾਨ ਦੀ ਕੋਰੋਨਾ ਰਿਪੋਰਟ ਆਈ ਪਾਜ਼ੀਟਿਵ
ਸ੍ਰੀ ਮੁਕਤਸਰ ਸਾਹਿਬ:– ਬੀਤੀ ਸ਼ਾਮ 7 ਮਰੀਜ਼ਾਂ ਨੂੰ ਛੁੱਟੀ ਦੇਣ ਉਪਰੰਤ ਸ੍ਰੀ ਮੁਕਤਸਰ ਸਾਹਿਬ ਨੂੰ ਕੋਰੋਨਾ ਮੁਕਤ ਐਲਾਨ ਦਿਤਾ ਗਿਆ ਸੀ, ਪਰ ਜ਼ਿਲ੍ਹਾ 24 ਘੰਟੇ ਵੀ ਕੋਰੋਨਾ ਮੁਕਤ ਨਹੀਂ ਰਹਿ ਸਕਿਆ।
ਸ਼ਨੀਵਾਰ ਸਵੇਰੇ ਹੀ ਲੰਬੀ ਹਲਕੇ ਦਾ ਇਕ ਹੋਰ ਪਾਜ਼ੇਟਿਵ ਕੇਸ ਸਾਹਮਣੇ ਆਇਆ ਹੈ। ਇਸ ਦੀ ਪੁਸ਼ਟੀ ਸਿਵਲ ਸਰਜਨ ਡਾ. ਹਰੀ ਨਰਾਇਣ ਸਿੰਘ ਨੇ ਕੀਤੀ ਹੈ। ਇਹ ਕੇਸ ਲੰਬੀ ਹਲਕੇ ਦੇ ਪਿੰਡ ਮਾਹਣੀ ਖੇੜਾ ਨਾਲ ਸੰਬੰਧਤ ਹੈ। ਪਾਜ਼ੇਟਿਵ ਵਿਅਕਤੀ ਪੈਰਾ ਮਿਲਟਰੀ ਫੋਰਸ ਦਾ ਜਵਾਨ ਹੈ ਅਤੇ ਉਸ ਨੂੰ ਘਰ ਵਿਚ ਹੀ ਕੁਆਰੰਟਾਈਨ ਕੀਤਾ ਗਿਆ ਸੀ ਜਿਸ ਦੀ ਰਿਪੋਰਟ ਪਾਜ਼ੇਟਿਵ ਆਈ ਹੈ। ਹੁਣ ਪਾਜ਼ੇਟਿਵ ਆਉਣ ਤੋਂ ਬਾਅਦ ਇਸ ਨੂੰ ਸ੍ਰੀ ਮੁਕਤਸਰ ਸਾਹਿਬ ਵਿਖੇ ਆਈਸੋਲੇਟ ਕੀਤਾ ਜਾ ਰਿਹਾ ਹੈ।