Malout News

ਕਨਵੀਨਰ ਡਾ: ਸੁਖਦੇਵ ਸਿੰਘ ਗਿੱਲ ਵਲੋਂ ਮਲੋਟ ਵਿਕਾਸ ਮੰਚ ਦੀ ਕਾਰਜਕਾਰਨੀ ਦਾ ਐਲਾਨ

ਮਲੋਟ:- ਮਲੋਟ ਵਿਕਾਸ ਮੰਚ ਦੀ ਮੀਟਿੰਗ ਡਾ: ਸੁਖਦੇਵ ਸਿੰਘ ਗਿੱਲ ਕਨਵੀਨਰ ਦੀ ਪ੍ਰਧਾਨਗੀ ਵਿਚ ਮਲੋਟ ਵਿਖੇ ਹੋਈ। ਇਸ ਮੀਟਿੰਗ ‘ਚ ਸਰਵਸੰਮਤੀ ਨਾਲ ਅਹੁਦੇਦਾਰ ਬਣਾਉਣ ਦਾ ਅਧਿਕਾਰ ਡਾ: ਗਿੱਲ ਨੂੰ ਦਿੱਤਾ ਗਿਆ। ਡਾ: ਗਿੱਲ ਨੇ ਸਮੂਹ ਮੈਂਬਰਾਂ ਦੀ ਸਹਿਮਤੀ ਨਾਲ ਅਹੁਦੇਦਾਰ ਤੇ ਐਗਜੈਕਟਿਵ ਮੈਂਬਰ ਦਾ ਐਲਾਨ ਕੀਤਾ। ਸ੍ਰੀ ਉਮੇਸ਼ ਨਾਗਪਾਲ ਅਤੇ ਮਾ: ਹਿੰਮਤ ਸਿੰਘ ਨੂੰ ਸੀਨੀਅਰ ਸਹਾਇਕ ਕਨਵੀਨਰ, ਮਾ: ਦਰਸ਼ਨ ਲਾਲ ਕਾਂਸਲ ਸਰਪ੍ਰਸਤ, ਰਾਮ ਸ਼ਰਨ ਛਾਬੜਾ ਅਤੇ ਰਕੇਸ਼ ਕੁਮਾਰ ਜੈਨ ਮੁੱਖ ਸਲਾਹਕਾਰ, ਮੋਹਰ ਸਿੰਘ ਬਾਠ ਜ: ਸਕੱਤਰ, ਜਸਪਾਲ ਸਿੰਘ ਔਲਖ ਸਕੱਤਰ, ਦੇਸ ਰਾਜ ਸਿੰਘ ਖ਼ਜ਼ਾਨਚੀ, ਹਰਪ੍ਰੀਤ ਸਿੰਘ ਪ੍ਰੈੱਸ ਸਕੱਤਰ, ਅਮਨ ਮੁੰਜਾਲ ਸਹਾਇਕ ਕਨਵੀਨਰ, ਬਲਵੰਤ ਸਿੰਘ ਵਕੀਲ ਲੀਗਲ ਐਡਵਾਈਜ਼ਰ, ਗੁਰਜੀਤ ਸਿੰਘ ਗਿੱਲ ਸਟੇਜ ਸਕੱਤਰ ਅਤੇ ਇਸ ਤੋਂ ਇਲਾਵਾ ਐਗਜ਼ੈਕਟਿਵ ਮੈਂਬਰ ਹਰਿਭਜਨ ਪਿ੍ਯਦਰਸ਼ੀ, ਗੁਰਚਰਨ ਸਿੰਘ ਸੋਨੀ, ਡਾ: ਗੁਰਮੀਤ ਸਿੰਘ ਗਿੱਲ, ਕੁਲਵੰਤ ਰਾਏ ਹਾਂਡਾ, ਇਕਬਾਲ ਸਿੰਘ, ਪਿ੍ਥੀ ਸਿੰਘ ਮਾਨ, ਮਾ: ਸਵਰਨਜੀਤ ਸਿੰਘ, ਦੇਵਰਾਜ ਗਰਗ, ਮਾ: ਗੁਰਦੀਪ ਸਿੰਘ, ਹਰਭਜਨ ਸਿੰਘ ਖ਼ਾਲਸਾ, ਸਰੂਪ ਸਿੰਘ, ਗੁਰਦੀਪ ਸਿੰਘ ਗਿੱਲ, ਗਿਆਨ ਚੰਦ, ਬ੍ਰਹਮ ਪ੍ਰਕਾਸ਼ ਮੰਗਲਾ ਬਣਾਏ ਗਏ ਹਨ।

Leave a Reply

Your email address will not be published. Required fields are marked *

Back to top button