District NewsMalout News

ਸ਼੍ਰੀ ਸੱਤਿਆਂ ਸਾਂਈ ਬੀ.ਐੱਡ ਕਾਲਜ ਕਰਾਈਵਾਲਾ ਵਿਖੇ ਮਨਾਇਆ ਗਿਆ ‘ਬਾਲ ਦਿਵਸ’

ਮਲੋਟ: 14 ਨਵੰਬਰ 2023 ਨੂੰ ਸ਼੍ਰੀ ਸੱਤਿਆਂ ਸਾਂਈ ਬੀ.ਐੱਡ ਕਾਲਜ ਕੁਰਾਈਵਾਲਾ ਵਿਖੇ ਬਾਲ ਦਿਵਸ ਮਨਾਇਆ ਗਿਆ। ਇਸ ਵਿੱਚ ਕਾਲਜ ਦੇ ਵਿਦਿਆਰਥੀਆਂ ਨੇ ਸਕਿੱਟ, ਗੀਤ, ਭੰਗੜਾ, ਭਾਸ਼ਣ ਆਦਿ ਗਤੀਵਿਧੀਆਂ ਵਿੱਚ ਹਿੱਸਾ ਲਿਆ। ਇਸ ਮੌਕੇ ਵਿਦਿਆਰਥੀਆਂ ਦੇ ਮਨੋਰੰਜਨ ਲਈ ਖੇਡਾਂ ਵੀ ਖਿਡਾਈਆਂ ਗਈਆ। ਕਾਲਜ ਦੇ ਸਟਾਫ ਮੈਂਬਰ ਪੰਕਜ, ਮਦਨ ਲਾਲ, ਸ਼ਵਿੰਦਰ ਸਿੰਘ, ਕ੍ਰਿਸ਼ਨ ਸਿੰਘ, ਜਗਮੀਤ ਕੌਰ ਅਤੇ ਨਵਦੀਪ ਕੌਰ ਨੇ ਬਾਲ ਦਿਵਸ

ਸੰਬੰਧੀ ਆਪਣੇ ਵਿਚਾਰ ਪੇਸ਼ ਕੀਤੇ। ਇਸ ਮੌਕੇ ਕਾਲਜ ਦੇ ਪ੍ਰਿੰਸੀਪਲ ਡਾ. ਪ੍ਰਦੀਪ ਠਕਰਾਲ ਨੇ ਆਪਣੇ ਭਾਸ਼ਣ ਰਾਹੀ ਦੱਸਿਆ ਕਿ ਵਿਦਿਆਰਥੀਆਂ ਨੂੰ ਉਹਨਾਂ ਦੀ ਵਿਅਕਤੀਗਤ ਭਿੰਨਤਾ ਨੂੰ ਵੇਖਦੇ ਹੋਏ ਪਿਆਰ ਨਾਲ ਪੜਾਉਣਾ ਚਾਹੀਦਾ ਹੈ ਅਤੇ ਉਹਨਾ ਨੇ ਬਾਲ ਦਿਵਸ ਦੀਆਂ ਸ਼ੁੱਭਕਾਮਨਾਵਾਂ ਦਿੱਤੀਆਂ। ਕਾਲਜ ਦੇ ਚੇਅਰਮੈਨ ਅਰਵਿੰਦ ਕੁਮਾਰ ਜੈਨ ਨੇ ਬਾਲ ਦਿਵਸ ਤੇ ਪ੍ਰੋਗਰਾਮ ਆਯੋਜਿਤ ਕਰਨ ਤੇ ਸਟਾਫ ਅਤੇ ਵਿਦਿਆਰਥੀਆਂ ਦੀ ਪ੍ਰਸੰਸਾ ਕੀਤੀ।

Author: Malout Live

Back to top button