12 ਮਾਰਚ ਨੂੰ ਮਹਿਲਾ ਸਸ਼ਕਤੀਕਰਨ ਲਈ ਹੋਵੇਗਾ ਪੈਦਲ ਮਾਰਚ ਏ.ਡੀ.ਸੀ. ਗੁਰੂ ਗੋਬਿੰਦ ਸਿੰਘ ਪਾਰਕ ਵਿਖੇ ਹੋਣਗੇ ਸਮਾਗਮ
ਸ੍ਰੀ ਮੁਕਤਸਰ ਸਾਹਿਬ:- ਪੰਜਾਬ ਸਰਕਾਰ ਵੱਲੋਂ ਔਰਤਾਂ ਦੇ ਸਸ਼ਕਤੀਕਰਨ ਅਤੇ ਸਮਾਜ ਵਿਚ ਉਨਾਂ ਦੇ ਰੁਤਬੇ ਅਤੇ ਸਤਿਕਾਰ ਲਈ 12 ਮਾਰਚ ਨੂੰ ਇੱਥੇ ਇਕ ਪੈਦਲ ਮਾਰਚ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਸ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਪਾਰਕ ਵਿਖੇ ਇਕ ਸਮਾਗਮ ਵੀ ਹੋਵੇਗਾ ਜਿਸ ਵਿਚ ਨਾਰੀ ਸਸ਼ਕਤੀਕਰਨ ਵਿਚ ਅਹਿਮ ਭੁਮਿਕਾ ਨਿਭਾਉਣ ਵਾਲੀਆਂ ਔਰਤਾਂ ਨੂੰ ਸਨਮਾਨਿਤ ਵੀ ਕੀਤਾ ਜਾਵੇਗਾ।
ਇਹ ਜਾਣਕਾਰੀ ਇਸ ਸਬੰਧੀ ਅਗੇਤੇ ਪ੍ਰਬੰਧਾਂ ਲਈ ਬੁਲਾਈ ਬੈਠਕ ਦੀ ਪ੍ਰਧਾਨਗੀ ਕਰਦਿਆਂ ਵਧੀਕ ਡਿਪਟੀ ਕਮਿਸ਼ਨਰ ਜਨਰਲ ਸ੍ਰੀ ਸੰਦੀਪ ਕੁਮਾਰ ਆਈ.ਏ.ਐਸ. ਨੇ ਦਿੱਤੀ। ਉਨਾਂ ਨੇ ਸਾਰੇ ਵਿਭਾਗਾਂ, ਕਾਲਜਾਂ, ਗੈਰ ਸਮਾਜਿਕ ਸੰਗਠਨਾ ਅਤੇ ਜ਼ਿਲੇ ਦੀਆਂ ਸਮੂਹ ਮਹਿਲਾਵਾਂ ਨੁੰ ਇਸ ਪੈਦਲ ਮਾਰਚ ਵਿਚ ਭਾਗ ਲੈਣ ਅਤੇ ਸਮਾਗਮ ਵਿਚ ਸਿਰਕਤ ਦਾ ਸੱਦਾ ਦਿੱਤਾ। ਉਨਾਂ ਨੇ ਕਿਹਾ ਕਿ ਇਸ ਆਯੋਜਨ ਦਾ ਉਦੇਸ਼ ਸਮਾਜ ਵਿਚ ਔਰਤਾਂ ਪ੍ਰਤੀ ਨਜਰੀਏ ਵਿਚ ਬਦਲਾਅ ਲਿਆਉਣ ਦੇ ਨਾਲ ਔਰਤਾਂ ਵਿਚ ਵੀ ਸੁਰੱਖਿਆ ਦੀ ਭਾਵਨਾ ਪੈਦਾ ਕਰਨਾ ਹੈ। ਉਨਾਂ ਦੱਸਿਆ ਕਿ ਇਹ ਪੈਦਲ ਮਾਰਚ ਸਵੇਰੇ 10 ਵਜੇ ਕੇਹਰ ਸਿੰਘ ਚੌਕ ਤੋਂ ਸ਼ੁਰੂ ਹੋਵੇਗਾ ਅਤੇ ਕੋਟਕਪੂਰਾ ਰੋਡ ਤੋਂ ਹੁੰਦੇ ਹੋਏ ਗੁਰੂ ਗੋਬਿੰਦ ਸਿੰਘ ਪਾਰਕ ਵਿਖੇ ਪੁੱਜੇਗਾ ਜਿੱਥੇ ਸਾਰੇ ਭਾਗੀਦਾਰ ਜ਼ਿਲਾ ਪੱਧਰੀ ਸਮਾਗਮ ਵਿਚ ਸ਼ਿਰਕਤ ਕਰਣਗੇ। ਇਸ ਦੌਰਾਨ ਕਾਲਜਾਂ ਦੀਆਂ ਵਿਦਿਆਰਥਣਾਂ ਦੁਆਰਾ ਦਿਵਾਰਾਂ ਤੇ ਸਪ੍ਰੇਅ ਪੇਟਿੰਗ ਵੀ ਕੀਤੀ ਜਾਵੇਗੀ।ਗੁਰੂ ਗੋਬਿੰਦ ਸਿੰਘ ਪਾਰਕ ਵਿਖੇ ਹੋਣ ਵਾਲੇ ਸਮਾਗਮ ਵਿਚ ਨੁਕੜ ਨਾਟਕ, ਕਵੀ ਦਰਬਾਰ ਅਤੇ ਹੋਰ ਸਭਿਆਚਾਰਕ ਵਨੰਗੀਆਂ ਤੋਂ ਇਲਾਵਾਂ ਔਰਤਾਂ ਦੇ ਅਧਿਕਾਰਾਂ, ਉਨਾਂ ਲਈ ਸਰਕਾਰ ਦੀਆਂ ਸਕੀਮਾਂ ਆਦਿ ਸਬੰਧੀ ਵੀ ਜਾਣਕਾਰੀ ਦਿੱਤੀ ਜਾਵੇਗੀ ਅਤੇ ਵੱਖ ਵੱਖ ਵਿਭਾਗਾਂ ਵੱਲੋਂ ਸਟਾਲ ਵੀ ਲਗਾਏ ਜਾਣਗੇ।ਜ਼ਿਲਾ ਪੋ੍ਰਗਰਾਮ ਅਫ਼ਸਰ ਸ੍ਰਮਤੀ ਰਤਨਦੀਪ ਸੰਧੂ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਵਿਸੇਸ਼ ਤੌਰ ਤੇ ਔਰਤਾਂ ਲਈ ਇਹ ਸਮਾਗਮ ਕਰਵਾਇਆ ਜਾ ਰਿਹਾ ਹੈ।ਬੈਠਕ ਵਿਚ ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਸਕੱਤਰ ਸ੍ਰੀ ਪਿ੍ਰਤਪਾਲ ਸਿੰਘ, ਐਸ.ਡੀ.ਐਮ. ਸ੍ਰੀਮਤੀ ਵੀਰਪਾਲ ਕੌਰ ਅਤੇ ਸ੍ਰੀ ਗੋਪਾਲ ਸਿੰਘ, ਪੁਲਿਸ ਉਪ ਕਪਤਾਨ ਹਿਨਾ ਗੁਪਤਾ, ਜ਼ਿਲਾ ਬਾਲ ਸੁਰੱਖਿਆ ਅਫ਼ਸਰ ਡਾ: ਸ਼ਿਵਾਨੀ ਨਾਗਪਾਲ, ਜ਼ਿਲਾ ਸਿਹਤ ਅਫ਼ਸਰ ਸ: ਕੰਵਲਜੀਤ ਸਿੰਘ, ਜ਼ਿਲਾ ਸਮਾਜਿਕ ਸੁਰੱਖਿਆ ਅਫ਼ਸਰ ਸ੍ਰੀ ਪੰਕਜ ਕੁਮਾਰ, ਉਪਜ਼ਿਲਾ ਸਿੱਖਿਆ ਅਫ਼ਸਰ ਸੁਖਦਰਸ਼ਨ ਸਿੰਘ ਬੇਦੀ, ਇੰਫੋਟੈਕ ਦੇ ਡਾਇਰੈਕਟਰ ਡਾ: ਨਰੇਸ਼ ਪਰੂਥੀ, ਜਸਪ੍ਰੀਤ ਸਿੰਘ ਛਾਬੜਾ, ਵੱਖ ਵੱਖ ਕਾਲਜਾਂ ਦੇ ਪਿ੍ਰੰਸੀਪਲ ਆਦਿ ਵੀ ਹਾਜਰ ਸਨ।