ਡਾ. ਬੀ.ਆਰ ਅੰਬੇਡਕਰ ਦੀ 131ਵੀਂ ਜੈਯੰਤੀ ਮਨਾਈ ਗਈ
ਮਲੋਟ:- ਸ.ਸ.ਸ.ਸ ਡੱਬਵਾਲੀ ਰੂਹੜਿਆਂਵਾਲੀ ਵਿਖੇ ਡਾ. ਬੀ.ਆਰ ਅੰਬੇਡਕਰ ਦੀ 131ਵੀਂ ਜੈਯੰਤੀ ਮਨਾਈ ਗਈ I ਡਾ. ਹਰਿਭਜਨ ਪ੍ਰਿਯਦਰਸ਼ੀ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਉਨ੍ਹਾਂ ਨੇ ਡਾ. ਅੰਬੇਡਕਰ ਦੇ ਜੀਵਨ ਇਤਿਹਾਸ ਬਾਰੇ ਵਿਸਥਾਰਪੂਰਵਕ ਚਾਨਣਾ ਪਾਇਆ। ਬਾਬਾ ਸਾਹਿਬ ਦੀ ਸਮਾਜਿਕ ਬਰਾਬਰੀ ਦੀ ਵਿਚਾਰਧਾਰਾ ਦੇ ਪ੍ਰਚਾਰ-ਪ੍ਰਸਾਰ ਪ੍ਰਤੀ ਨੌਜਵਾਨ ਪੀੜ੍ਹੀ ਨੂੰ ਜਾਗਰੂਕ ਕਰਨਾ ਉਨ੍ਹਾਂ ਦਾ ਜਨਮ ਦਿਨ ਮਨਾਉਣ ਦਾ ਮੁੱਖ ਵਿਸ਼ਾ ਸੀ। ਡਾ. ਹਰਿਭਜਨ ਪ੍ਰਿਯਦਰਸ਼ੀ ਨੇ ਵਿਦਿਆਰਥੀਆਂ ਨੂੰ ਬਾਬਾ ਸਾਹਿਬ ਦੇ ਜੀਵਨ ਅਤੇ ਉਨ੍ਹਾਂ ਦੀਆਂ ਪ੍ਰਾਪਤੀਆਂ ਬਾਰੇ ਜਾਗਰੂਕ ਕੀਤਾ।
ਡਾ. ਅੰਬੇਡਕਰ ਇੱਕ ਮਹਾਨ ਅਰਥ ਸ਼ਾਸਤਰੀ, ਸਿਆਸਤਦਾਨ ਅਤੇ ਸਮਾਜ ਸੁਧਾਰਕ ਸਨ। ਬਾਬਾ ਸਾਹਿਬ ਨੂੰ ਭਾਰਤੀ ਸੰਵਿਧਾਨ ਦਾ ਨਿਰਮਾਤਾ ਵੀ ਕਿਹਾ ਜਾਂਦਾ ਹੈ। ਬਾਬਾ ਸਾਹਿਬ ਦੇ ਪੜੋ, ਜੁੜੇ ਅਤੇ ਸੰਘਰਸ਼ ਕਰੋ ਦੇ ਫਲਸਫੇ ਨੂੰ ਅਪਣਾਉਣ, ਮਿਹਨਤੀ ਬਨਣ ਲਈ ਪ੍ਰੇਰਿਤ ਕੀਤਾ। ਮੌਕੇ ਮੈਡਮ ਬਲਦੇਵ ਕੌਰ, ਮੈਡਮ ਇੰਦਰਜੀਤ ਕੌਰ, ਮੈਡਮ ਸੁਸ਼ਾਂਤ ਜਿੰਦਲ, ਅਮਿਤ ਕੁਮਾਰ ਬਿਸ਼ਨੋਈ ਅਤੇ ਬਲਵਿੰਦਰ ਸਿੰਘ, ਸ. ਮਲਕੀਤ ਸਿੰਘ ਹਾਜ਼ਿਰ ਸਨ। ਅਖੀਰ ਵਿੱਚ ਡਾ. ਹਰਿਭਜਨ ਪ੍ਰਿਯਦਰਸ਼ੀ ਨੂੰ ਸਨਮਾਨਿਤ ਕੀਤਾ ਗਿਆ ਅਤੇ ਅੰਤ ਚ ਅਫ਼ੀਸ਼ੀਏਟਿੰਗ ਪ੍ਰਿੰਸੀਪਲ ਹੇਮੰਤ ਕਮਰਾ ਨੇ ਮੁੱਖ ਮਹਿਮਾਨ ਡਾ.ਹਰਿਭਜਨ ਪ੍ਰਿਯਦਰਸ਼ੀ ਅਤੇ ਸਮੂਹ ਸਟਾਫ਼ ਦਾ ਧੰਨਵਾਦ ਕੀਤਾ।