ਮਲੋਟ ਦੀ ਪ੍ਰਮੁੱਖ ਸੰਸਥਾ ਵੱਲੋਂ ਬੇਸਹਾਰਾ ਮਰੀਜ਼ ਦਾ ਬਠਿੰਡਾ ਦੇ ਹਸਪਤਾਲ ਵਿਖੇ ਕਰਵਾਇਆ ਇਲਾਜ

ਮਲੋਟ:- ਮਲੋਟ ਦੀ ਪ੍ਰਮੁੱਖ ਜੈ ਮਾਂ ਅੰਗੂਰੀ ਦੇਵੀ ਸਮਾਜ ਸੇਵੀ ਸੰਸਥਾ ਵੱਲੋਂ ਅੱਖਾਂ ਦੇ ਪਰਦੇ ਦੀ ਬਿਮਾਰੀ ਤੋਂ ਪੀੜਿਤ ਸਤਪਾਲ ਵਾਸੀ ਪਟੇਲ ਨਗਰ ਮਲੋਟ ਜੋ ਕਿ ਪਿਛਲੇ 5 ਮਹੀਨਿਆਂ ਤੋਂ ਅੱਖਾਂ ਦੀ ਗੰਭੀਰ ਬਿਮਾਰੀ ਤੋ ਪੀੜਿਤ ਹੈ। ਅੱਜ ਉਸਨੂੰ ਬਠਿੰਡਾ ਦੇ ਮਸ਼ਹੂਰ ਚੈਰੀਟੇਬਲ ਹਸਪਤਾਲ ਐੱਸ.ਡੀ ਮਹਾਂਵੀਰ ਦਲ ਸੁਪਰ ਸਪੈਸ਼ਲਿਟੀ ਹਸਪਤਾਲ ਵਿਖੇ ਅੱਖਾਂ ਦੇ ਫੈਕੋ ਸਰਜਨ ਡਾ. ਸਾਨੀਆ ਗਰਗ ਨੇ ਬੜਾ ਤਸੱਲੀਬਖ਼ਸ਼ ਇਲਾਜ ਕੀਤਾ।

ਸੰਸਥਾ ਦੇ ਵਾਈਸ ਪ੍ਰਧਾਨ ਸੋਹਣ ਲਾਲ ਗੂੰਬਰ ਅਤੇ ਸਮਾਜ ਸੇਵੀ ਅਨਿਲ ਜੁਨੇਜਾ 'ਜੋਨੀ' ਨੇ ਅੱਖਾਂ ਦੇ ਪਰਦਿਆ ਦੇ ਮਾਹਰ ਡਾ. ਪੰਕਜ ਕਟਾਰੀਆ ਅਤੇ ਡਾ. ਸਾਨੀਆ ਗਰਗ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ ਅਤੇ ਜਾਣਕਾਰੀ ਦਿੱਤੀ ਕਿ ਸਤਪਾਲ ਦੇ ਪਰਿਵਾਰ ਵਿੱਚ ਕੋਈ ਪਰਿਵਾਰਿਕ ਮੈਂਬਰ ਨਾ ਹੋਣ ਕਰਕੇ ਇਸਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਮੌਕੇ ਪ੍ਰੋਜੈਕਟ ਚੇਅਰਮੈਨ ਸ਼ੰਬੂ ਮੰਡਲ ਵਿਸ਼ੇਸ਼ ਤੌਰ ਤੇ ਹਾਜ਼ਿਰ ਰਹੇ। Author : Malout Live