Punjab

ਸੀ.ਬੀ.ਐੱਸ.ਈ ਨੇ ਪ੍ਰੀਖਿਆਵਾਂ ਵਿੱਚ ਵਿਦਿਆਰਥੀਆਂ ਦੇ ਡਿਜੀਟਲ ਘੜੀ ਪਹਿਨਣ ‘ਤੇ ਲਗਾਈ ਰੋਕ

ਸੀ.ਬੀ.ਐੱਸ.ਈ ਵੱਲੋਂ ਫਰਵਰੀ ਤੇ ਮਾਰਚ ਤੋਂ ਸ਼ੁਰੂ ਹੋਣ ਵਾਲੀਆਂ ਦੱਸਵੀਂ ਅਤੇ ਬਾਰ੍ਹਵੀਂ ਦੀਆਂ ਬੋਰਡ ਦੀਆਂ ਪ੍ਰੀਖਿਆਵਾਂ ਵਿੱਚ ਵਿਦਿਆਰਥੀਆਂ ਦੇ ਡਿਜੀਟਲ ਘੜੀ ਪਹਿਨਣ ‘ਤੇ ਰੋਕ ਲੱਗਾ ਦਿੱਤੀ ਹੈ। ਅਜਿਹੇ ਵਿੱਚ ਸਾਰਿਆਂ ਨੂੰ ਪ੍ਰੀਖਿਆਵਾਂ ਦੀਆਂ ਤਿਆਰੀਆਂ ਸਬੰਧੀ ਕੇਂਦਰਾਂ ਵਿੱਚ ਪ੍ਰਬੰਧਾਂ ਨੂੰ ਯਕੀਨੀ ਬਣਾਉਣ ਦੇ ਨਾਲ-ਨਾਲ ਡਿਜੀਟਲ ਤੇ ਸਮਾਰਟ ਵਾਚ ਲਗਾ ਕੇ ਆਉਣ ‘ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਜੇਕਰ ਕੋਈ ਵਿਦਿਆਰਥੀ ਪ੍ਰੀਖਿਆ ਦੇ ਦੌਰਾਨ ਡਿਜੀਟਲ ਘੜੀ ਲੱਗਾ ਕੇ ਆਵੇਗਾ ਤਾਂ ਬੋਰਡ ਉਸ ਦੇ ਖ਼ਿਲਾਫ਼ ਪ੍ਰੀਖਿਆ ਦੇ ਨਿਯਮਾਂ ਦੀ ਉਲੰਘਣਾ ਕਰਦੇ ਹੋਏ ਕਾਰਵਾਈ ਕਰੇਗਾ। ਬੋਰਡ ਨੇ ਉਨ੍ਹਾਂ ਸਾਰੇ ਸਕੂਲਾਂ ਦੇ ਪ੍ਰਿੰਸੀਪਲਾਂ ਨੂੰ ਹਦਾਇਤਾਂ ਦੇ ਦਿੱਤੀਆਂ ਹਨ ਜਿਨ੍ਹਾਂ ਵਿਚ ਬੋਰਡ ਪ੍ਰੀਖਿਆ ਦੇ ਕੇਂਦਰ ਬਣਦੇ ਹਨ। ਹੁਕਮਾਂ ਵਿੱਚ ਸਾਫ਼ ਕਿਹਾ ਗਿਆ ਹੈ ਕਿ ਪ੍ਰੀਖਿਆ ਕੇਂਦਰਾਂ ਦੇ ਪ੍ਰਬੰਧਾਂ ਤਹਿਤ ਕੰਧ ‘ਤੇ ਅਲਾਰਮ ਘੜੀ ਜ਼ਰੂਰ ਲਗਾਓ ਤਾਂ ਜੋ ਪ੍ਰੀਖਿਆ ਦੌਰਾਨ ਹਰ ਇਕ ਘੰਟੇ ਬਾਅਦ ਸਮੇਂ ਦੀ ਜਾਣਕਾਰੀ ਅਲਾਰਮ ਜ਼ਰੀਏ ਵਿਦਿਆਰਥੀਆਂ ਨੂੰ ਮਿਲ ਸਕੇ। ਬੋਰਡ ਰੈਗੂਲਰ ਵਿਦਿਆਰਥੀਆਂ ਲਈ 20 ਜਨਵਰੀ ਦੇ ਆਸ-ਪਾਸ ਐਡਮਿਟ ਕਾਰਡ ਜਾਰੀ ਕਰ ਦੇਵੇਗਾ ਜਦਕਿ ਪ੍ਰਾਈਵੇਟ ਵਿਦਿਆਰਥੀਆਂ ਦੇ ਐਡਮਿਟ ਕਾਰਡ ਜਨਵਰੀ ਦੇ ਅਖੀਰਲੇ ਹਫ਼ਤੇ ਆਉਣ ਦੀ ਸੰਭਾਵਨਾ ਹੈ।

Leave a Reply

Your email address will not be published. Required fields are marked *

Back to top button