ਜੋਮੈਟੋ ਮੁਲਾਜ਼ਮਾਂ ਨੇ ਕੰਪਨੀ ਖਿਲਾਫ ਕੱਢੀ ਭੜਾਸ

ਲੁਧਿਆਣਾ:-ਸ਼ਹਿਰ 'ਚ ਸੈਂਕੜੇ ਜੋਮੈਟੋ ਮੁਲਾਜ਼ਮਾਂ ਨੇ ਕੰਪਨੀ ਖਿਲਾਫ ਖੂਬ ਭੜਾਸ ਕੱਢੀ ਅਤੇ ਧਰਨਾ ਲਾ ਦਿੱਤਾ। ਇਨ੍ਹਾਂ ਮੁਲਾਜ਼ਮਾਂ ਦਾ ਕਹਿਣਾ ਸੀ ਕਿ ਜਦੋਂ ਤੱਕ ਉਨ੍ਹਾਂ ਦੀਆਂ ਮੰਗਾਂ ਪੂਰੀਆਂ ਨਹੀਂ ਹੁੰਦੀਆਂ, ਉਦੋਂ ਤੱਕ ਇਹ ਧਰਨਾ ਨਹੀਂ ਚੁੱਕਿਆ ਜਾਵੇਗਾ। ਜਾਣਕਾਰੀ ਮੁਤਾਬਕ ਜੋਮੈਟੋ ਮੁਲਾਜ਼ਮਾਂ ਨੇ ਕਿਹਾ ਕਿ ਪਹਿਲਾਂ ਉਨ੍ਹਾਂ ਨੂੰ 40 ਰੁਪਏ ਗੇੜੇ ਦੇ ਹਿਸਾਬ ਨਾਲ ਮਿਲਦੇ ਸਨ ਪਰ ਹੁਣ ਇਸ 'ਚ ਕਟੌਤੀ ਕਰ ਦਿੱਤੀ ਗਈ ਹੈ ਅਤੇ ਰੇਟਿੰਗ 'ਚ ਵੀ 5 ਰੁਪਏ ਦੀ ਕਟੌਤੀ ਕਰ ਦਿੱਤੀ ਹੈ। ਮੁਲਾਜ਼ਮਾਂ ਨੇ ਕਿਹਾ ਕਿ ਇਹ ਸਰਾਸਰ ਉਨ੍ਹਾਂ ਨਾਲ ਧੱਕਾ ਹੈ ਅਤੇ ਉਹ ਕਿਸੇ ਵੀ ਹਾਲ 'ਚ ਕੰਪਨੀ ਦੀ ਧੱਕੇਸ਼ਾਹੀ ਨਹੀਂ ਚੱਲਣ ਦੇਣਗੇ।