Health

ਪੱਤ ਗੋਭੀ ਦੇ ਪੱਤੇ ਸਰੀਰ ‘ਤੇ ਲਾਉਣ ਦੇ ਬੇਹੱਦ ਫਾਇਦੇ

 ਪੱਤ ਗੋਭੀ ਸਬਜ਼ੀ ਜਾਂ ਸਲਾਦ ਵਜੋਂ ਆਮ ਵਰਤੀ ਜਾਂਦੀ ਹੈ ਪਰ ਇਸ ਦੇ ਖਾਣ ਤੋਂ ਇਲਾਵਾ ਕਈ ਦੇਸੀ ਨੁਸਖ਼ੇ ਵੀ ਹਨ
ਜਿਨ੍ਹਾਂ ਦੀ ਮਦਦ ਨਾਲ ਕਈ ਤਰ੍ਹਾਂ ਦੇ ਇਲਾਜ ਕੀਤੇ ਜਾਂਦੇ ਹਨ। ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਪੱਤ ਗੋਭੀ ਸਾਡੇ ਸਰੀਰ ਲਈ ਚੁੰਬਕ ਦੀ ਤਰ੍ਹਾਂ ਕੰਮ ਕਰਦੀ ਹੈ। ਪੱਤ ਗੋਭੀ ਦੇ ਪੱਤੇ ਸਰੀਰ ਦੀਆਂ ਬਹੁਤ ਸਾਰੀਆਂ ਬਿਮਾਰੀਆਂ ਦੇ ਇਲਾਜ ਲਈ ਚੁੰਬਕ ਦੀ ਤਰ੍ਹਾਂ ਕੰਮ ਕਰਦੇ ਹਨ।

ਪੱਤ ਗੋਭੀ ਦੇ ਪੱਤੇ ਖ਼ਾਸ ਹਾਲਾਤ ਵਿੱਚ ਥਾਇਰਾਈਡ ਤੇ ਸਿਰਦਰਦ ਤੇ ਸੋਜ਼ਸ਼ ਦੇ ਇਲਾਜ ਲਈ ਬਹੁਤ ਕਾਰਗਰ ਹਨ। ਕੋਈ ਸ਼ੱਕ ਨਹੀਂ ਹਰ ਕੋਈ ਅੱਜ ਕੁਦਰਤੀ ਇਲਾਜ ਨੂੰ ਚੰਗਾ ਸਮਝਦਾ ਹੈ ਕਿਉਂਕਿ ਬਿਮਾਰੀਆਂ ਦੇ ਦੇਸੀ ਇਲਾਜ ਨਾਲ ਕੋਈ ਸਾਈਡ ਇਫੈਕਟ ਨਹੀਂ ਹੁੰਦਾ। ਆਓ ਜਾਣਦੇ ਹਾਂ ਪੱਤ ਗੋਭੀ ਦੇ ਦੇਸੀ ਨੁਸਖ਼ੇ:

ਛਾਤੀ ਦੇ ਦਰਦ ਤੋਂ ਰਾਹਤ-

ਜੇਕਰ ਔਰਤਾਂ ਨੂੰ Breastfeeding ਕਾਰਨ ਛਾਤੀ ਵਿੱਚ ਦਰਦ ਰਹਿੰਦਾ ਹੈ ਤਾਂ ਪੱਤ ਗੋਭੀ ਦੇ ਪੱਤੇ ਦਰਦ ਵਾਲੇ ਏਰੀਏ ‘ਤੇ ਲਾਉਣ ਨਾਲ ਦਰਦ ਦੂਰ ਹੁੰਦਾ ਹੈ। ਇਹ ਨੁਸਖ਼ਾ ਦਿਨ ਤੇ ਰਾਤ ਨੂੰ ਇਸਤੇਮਾਲ ਕੀਤਾ ਜਾ ਸਕਦਾ ਹੈ। ਧਿਆਨ ਦੇਣ ਵਾਲੀ ਗੱਲ ਹੈ ਕਿ ਪੱਤਿਆਂ ਨਾਲ ਆਪਣੀ ਛਾਤੀ ਦੇ ਨਿੰਪਲ ਨੂੰ ਕਵਰ ਨਹੀਂ ਕਰਨਾ। ਪੱਤਿਆਂ ਨੂੰ ਆਪਣੇ ਬਰਾ ਦੇ ਅੰਦਰ ਹੀ ਪਾਉਣਾ ਚਾਹੀਦਾ ਹੈ।

ਥਾਇਰਾਇਡ ਗ੍ਰੰਥੀ ਸਬੰਧੀ-

ਥਾਇਰਾਇਡ ਗ੍ਰੰਥੀ ਹਾਰਮੋਨ ਵਿਕਾਸ ਦਰ, ਮੇਟਾਬੋਲੀਜ਼ਮ (metabolism) ਤੇ ਪਾਚਨ ਪ੍ਰਣਾਲੀ ਦੇ ਕੰਮਕਾਜ ਵਿਚ ਮਹੱਤਵਪੂਰਨ ਭੂਮਿਕਾ ਨਿਭਾਉਂਦੀ ਹੈ। ਥਾਇਰਾਇਡ ਗ੍ਰੰਥੀ ਫੰਕਸ਼ਨ ਨੂੰ ਨਾਰਮਲ ਕਰਨ ਲਈ ਪੱਤਿਆਂ ਨੂੰ ਗਰਦਨ ਦੀ ਥਾਇਰਾਇਡ ਗ੍ਰੰਥੀ ਵਾਲੀ ਜਗ੍ਹਾ ‘ਤੇ ਲਗਾਓ। ਰਾਤ ਨੂੰ ਸੋਹਣ ਸਮੇਂ ਪੱਟੀ ਨਾਲ ਗਲੇ ਤੇ ਪੱਤਿਆਂ ਨੂੰ ਲਪੇਟ ਲਵੋ ਤੇ ਸਵੇਰੇ ਉਤਾਰ ਦੇਵੋ।

ਸਰੀਰ ਵਿੱਚੋਂ ਬਦਬੂ ਮਾਰਨਾ-

ਜੇਕਰ ਬਾਹਾਂ ਤੇ ਲੱਤਾਂ ਵਿੱਚੋਂ ਬਦਬੂ ਆਉਂਦੀ ਹੈ ਤਾਂ ਇਨ੍ਹਾਂ ‘ਤੇ ਪੱਤ ਗੋਭੀ ਦੇ ਤਾਜ਼ਾ ਪੱਤਿਆਂ ਨੂੰ ਲਪੇਟ ਦੇਵੋ। ਚੰਗੇ ਨਤੀਜੇ ਲਈ ਇਨ੍ਹਾਂ ਨੂੰ ਦਬਾ ਕੇ ਕੱਪੜੇ ਨਾਲ ਲੱਤਾਂ ਤੇ ਬਾਹਾਂ ਤੇ ਸੌਣ ਸਮੇਂ ਲਪੇਟ ਲੈਣਾ ਚਾਹੀਦਾ ਹੈ।

ਸਿਰਦਰਦ-

ਆਪਣੇ ਸਿਰ ਦੇ ਉੱਪਰੀ ਹਿੱਸੇ ਵਿੱਚ ਤਾਜ਼ਾ ਗੋਭੀ ਦੇ ਪੱਤੇ ਰੱਖੋ ਤੇ ਫਿਰ ਟੋਪੀ, ਹੈਟ ਜਾਂ ਕੋਈ ਹੋਰ ਚੀਜ਼ ਪਹਿਣਨ ਨਾਲ ਸਿਰ ਨੂੰ ਢੱਕ ਲਵੋ
। ਦੇਖੋ ਫਿਰ ਅਸਰ ਕੁਝ ਸਮੇਂ ਬਾਅਦ ਤੁਹਾਨੂੰ ਆਰਾਮ ਮਿਲੇਗਾ। ਧਿਆਨ ਰੱਖੋ ਆਪਣੀ ਸਿਹਤ ਦੀ ਹਾਲਤ ਸਬੰਧੀ ਡਾਕਟਰ ਦੀ ਸਲਾਹ ਜ਼ਰੂਰ ਲਵੋ।

Leave a Reply

Your email address will not be published. Required fields are marked *

Back to top button