District NewsIndia NewsMalout NewsPunjab

ਕੈਬਨਿਟ ਮੰਤਰੀ ਪੰਜਾਬ ਨੇ ਮਲੋਟ ਵਿਖੇ ਆਰੀਅਨਜ਼ ਚੰਡੀਗੜ੍ਹ ਦੇ ਸਮਾਗਮ ਵਿੱਚ ਬੈਸਟ ਅਧਿਆਪਕਾਂ ਦਾ ਸਨਮਾਨ ਕੀਤਾ

ਮਲੋਟ (ਪੰਜਾਬ):- “ਪਿਛਲੀ ਸਰਕਾਰ ਵਿੱਚ ਪੋਸਟ ਮੈਟ੍ਰਿਕ ਸਕਾਲਰਸ਼ਿਪ (ਪੀ.ਐੱਮ.ਐੱਸ) ਦੇ ਵਿਦਿਆਰਥੀਆਂ ਦੀ ਗਿਣਤੀ ਲਗਭਗ 3,15,000 ਤੋਂ ਘੱਟ ਕੇ 1,75,000 ਦੇ ਕਰੀਬ ਰਹਿ ਗਈ ਕਿਉਂਕਿ ਪਿਛਲੀ ਸਰਕਾਰ ਨੇ ਪੰਜਾਬ ਦੇ ਵਿਦਿਆਰਥੀਆਂ ਦੀ ਸਿੱਖਿਆ ਦੀ ਕੋਈ ਪ੍ਰਵਾਹ ਨਹੀਂ ਕੀਤੀ ਸੀ। ਪਰ ਮਾਨ ਸਰਕਾਰ ਸਿੱਖਿਆ ਦੇ ਮਿਆਰ ਨੂੰ ਉੱਚਾ ਚੁੱਕਣ ਲਈ ਵਚਨਬੱਧ ਹੈ। ਅਸੀਂ ਸਿੱਖਿਆ ਅਤੇ  ਸਕਾਲਰਸ਼ਿਪ ਸਕੀਮ ਦੇ ਤਹਿਤ ਪੜ੍ਹ ਰਹੇ ਹਰੇਕ ਅਨੁਸੂਚਿਤ ਜਾਤੀ ਦੇ ਵਿਦਿਆਰਥੀ ਨੂੰ ਸਮੇਂ ਸਿਰ ਭੁਗਤਾਨ ਯਕੀਨੀ ਬਣਾਵਾਂਗੇ। ਅਧਿਆਪਕ ਵਿਦਿਆਰਥੀਆਂ ਨੂੰ ਉੱਚ ਸਿੱਖਿਆ ਲਈ ਪ੍ਰੇਰਿਤ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾ ਸਕਦੇ ਹਨ ਅਤੇ ਮੈਂ ਆਰੀਅਨਜ਼ ਫੰਕਸ਼ਨ ਵਿੱਚ ਇਸ ਖੇਤਰ ਦੇ ਸਾਇੰਸ ਅਧਿਆਪਕਾਂ ਨੂੰ ਸਨਮਾਨਿਤ ਕਰਕੇ ਸਨਮਾਨਿਤ ਮਹਿਸੂਸ ਕਰ ਰਹੀ ਹਾਂ। ਇਹ ਡਾ. ਬਲਜੀਤ ਕੌਰ, ਕੈਬਨਿਟ ਮੰਤਰੀ, ਸਮਾਜਿਕ ਸੁਰੱਖਿਆ, ਇਸਤਰੀ ਅਤੇ ਬਾਲ ਵਿਕਾਸ, ਦੁਆਰਾ ਆਰੀਅਨਜ਼ ਗਰੁੱਪ ਆਫ਼ ਕਾਲੇਜਿਸ, ਰਾਜਪੁਰਾ, ਨੇੜੇ ਚੰਡੀਗੜ੍ਹ ਵੱਲੋਂ ਮਲੋਟ ਵਿੱਚ ਆਯੋਜਿਤ “ਅਧਿਆਪਕ ਸਨਮਾਨ ਸਮਾਰੋਹ” ਵਿੱਚ ਕਿਹਾ ਗਿਆ। ਆਰੀਅਨਜ਼ ਗਰੁੱਪ ਦੇ ਚੇਅਰਮੈਨ ਡਾ. ਅੰਸ਼ੂ ਕਟਾਰੀਆ ਨੇ ਇਸ ਸਨਮਾਨ ਸਮਾਰੌਹ ਦੀ ਪ੍ਰਧਾਨਗੀ ਕੀਤੀ। ਇਸ ਮੌਕੇ ਮੁੱਖ ਮਹਿਮਾਨ ਵਜੋਂ ਕੈਬਨਿਟ ਮੰਤਰੀ ਸ਼੍ਰੀ ਸੁਨੀਸ਼ ਗੋਇਲ ਪ੍ਰਧਾਨ, ਕੱਚਾ ਆੜ੍ਹਤੀਆ ਐਸੋਸੀਏਸ਼ਨ ਮਲੋਟ, ਸ਼੍ਰੀ ਚੰਚਲ ਕਟਾਰੀਆ ਸਟੇਟ ਐਵਾਰਡੀ, ਪ੍ਰੋ. ਗੋਪਾਲ ਸਿੰਘ ਸਕੱਤਰ ਰੈੱਡ ਕਰਾਸ ਸੁਸਾਇਟੀ ਮੁਕਤਸਰ, ਸ਼੍ਰੀ ਗਗਨ ਚੁੱਘ ਬੰਬੇ ਇੰਸਟੀਚਿਊਟ ਅਬੋਹਰ, ਸ਼੍ਰੀ ਪੰਕਜ ਕੁਮਾਰ ਬਾਲ ਵਿਕਾਸ ਪ੍ਰੋਜੈਕਟ ਅਫਸਰ ਮਲੋਟ ਅਤੇ  ਸ਼੍ਰੀ ਲਵਲੀ ਸੰਧੂ ਬਲਾਕ ਪ੍ਰਧਾਨ ‘ਆਪ’ ਵਿਸ਼ੇਸ਼ ਮਹਿਮਾਨ ਸਨ।  ਕੌਰ ਨੇ ਸਾਰੇ ਅਧਿਆਪਕਾਂ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਅਧਿਆਪਕ ਨਾ ਸਿਰਫ਼ ਇੱਕ ਵਿਅਕਤੀ ਦਾ ਨਿਰਮਾਣ ਕਰਦੇ ਹਨ ਬਲਕਿ ਉਹ ਇੱਕ ਸਮਾਜ ਦੀ ਉਸਾਰੀ ਵਿੱਚ ਯੋਗਦਾਨ ਪਾਉਂਦੇ ਹਨ। ਉਨ੍ਹਾਂ ਨੇ ਅਧਿਆਪਕਾਂ ਦੇ ਸਨਮਾਨ ਸਮਾਰੌਹ ਦੇ ਆਯੋਜਨ ਵਿੱਚ ਪੂਰੇ ਆਰੀਅਨਜ਼ ਮੈਨੇਜਮੈਂਟ ਅਤੇ ਡਾ. ਅੰਸ਼ੂ ਕਟਾਰੀਆ ਦੇ ਯਤਨਾਂ ਦੀ ਸ਼ਲਾਘਾ ਕੀਤੀ।

                                                     

ਡਾ. ਅੰਸ਼ੂ ਕਟਾਰੀਆ ਨੇ ਕਿਹਾ ਕਿ ਸਿੱਖਿਅਕ ਦੇਸ਼ ਭਰ ਦੇ ਵਿਦਿਆਰਥੀਆਂ ਨੂੰ ਔਖੇ ਸਮੇਂ ਵਿੱਚ ਵੀ ਪੜ੍ਹਾਉਣ ਲਈ ਆਪਣੀ ਪੂਰੀ ਕੋਸ਼ਿਸ਼ ਕਰ ਰਹੇ ਹਨ। ਉਹ ਜੋ ਕਰ ਰਹੇ ਹਨ ਉਹ ਸ਼ਲਾਘਾਯੋਗ ਹੈ ਅਤੇ ਇਸੇ ਲਈ ਆਰੀਅਨਜ਼ ਗਰੁੱਪ ਆਫ਼ ਕਾਲੇਜਿਸ ਵਿਦਿਆਰਥੀਆਂ ਨੂੰ ਉੱਚ ਤਕਨੀਕੀ ਅਤੇ ਮੈਡੀਕਲ ਸਿੱਖਿਆ ਪ੍ਰਤੀ ਜਾਗਰੂਕ ਕਰਨ ਲਈ ਸਮਾਜ ਵਿੱਚ ਉਨ੍ਹਾਂ ਦੇ ਸ਼ਾਨਦਾਰ ਯੋਗਦਾਨ ਲਈ ਉਨ੍ਹਾਂ ਨੂੰ ਸਨਮਾਨਿਤ ਕਰਨਾ ਚਾਹੁੰਦੇ ਸੀ। ਉਨ੍ਹਾਂ ਮੰਤਰੀ ਨਾਲ ਵਾਅਦਾ ਕੀਤਾ ਕਿ ਉਹ ਪੰਜਾਬ ਵਿੱਚ ਪੀ.ਐੱਮ.ਐੱਸ ਬਾਰੇ ਜਾਗਰੂਕਤਾ ਪੈਦਾ ਕਰਨ ਅਤੇ ਉਨ੍ਹਾਂ ਦੀ ਅਗਵਾਈ ਹੇਠ ਸੂਬੇ ਨੂੰ ਪਹਿਲੇ ਦਰਜੇ ’ਤੇ ਲਿਆਉਣ ਲਈ ਪੂਰੀ ਕੋਸ਼ਿਸ਼ ਕਰਨਗੇ ਕਟਾਰੀਆ ਨੇ ਕਿਹਾ। ਇਸ ਮੌਕੇ ਮਲੋਟ, ਸ਼੍ਰੀ ਮੁਕਤਸਰ ਸਾਹਿਬ ਅਤੇ ਫਾਜ਼ਿਲਕਾ ਖੇਤਰ ਤੋਂ ਪ੍ਰਸਿੱਧ ਸਿੱਖਿਆ ਸ਼ਾਸਤਰੀ ਸ਼੍ਰੀਮਤੀ ਸੁਰੇਸ਼ਟਾ ਕੁਮਾਰੀ, ਸ਼੍ਰੀਮਤੀ ਸ਼ਵੇਤਾ ਜਸੂਜਾ, ਸ਼੍ਰੀਮਤੀ ਪੂਨਮ, ਸ਼੍ਰੀਮਤੀ ਅੰਜਲੀ, ਸ਼੍ਰੀ ਲੱਕੀ ਗੋਇਲ, ਸ਼੍ਰੀਮਤੀ ਬਿੰਦੀਆ ਸ਼ਰਮਾ, ਸ਼੍ਰੀ ਵਿਨੋਦ ਸਿੰਘ, ਸ਼੍ਰੀ ਅੰਮ੍ਰਿਤ ਪਾਲ ਸਿੰਘ, ਸ਼੍ਰੀ ਗੌਤਮ ਖੁਰਾਣਾ, ਸ਼੍ਰੀ ਸ਼ਵਿੰਦਰਜੀਤ ਸਿੰਘ, ਸ਼੍ਰੀ ਹਰਪ੍ਰੀਤ ਸਿੰਘ, ਸ਼੍ਰੀ ਸ਼ਿਵਰਾਜ ਸਿੰਘ, ਸ਼੍ਰੀਮਤੀ ਸੀਮਾ, ਸ਼੍ਰੀਮਤੀ ਕਿਰਨ ਯਾਦਵ, ਸ਼੍ਰੀਮਤੀ ਗਗਨਦੀਪ ਕੌਰ, ਸ਼੍ਰੀ ਮੌਂਟੂ ਸਚਦੇਵਾ, ਸ਼੍ਰੀਮਤੀ ਸਰਬਜੀਤ ਸਿੰਘ, ਸ਼੍ਰੀਮਤੀ ਮੋਨਿਕਾ ਸਚਦੇਵਾ, ਸ਼੍ਰੀਮਤੀ ਸ਼ਿਲਪਾ, ਸ਼੍ਰੀ ਸਤੀਸ਼ ਗੋਇਲ, ਸ਼੍ਰੀ ਬਬਲੂ ਗੋਇਲ, ਸ਼੍ਰੀ ਸੰਜੂ ਕਾਮਰਾ, ਸ਼੍ਰੀ ਕ੍ਰਿਸ਼ਨ ਕੁਮਾਰ ਗੋਇਲ, ਸਤਵਿੰਦਰ ਸਿੰਘ, ਸ਼੍ਰੀਮਤੀ ਕਿਰਨਦੀਪ ਕੌਰ, ਸ਼੍ਰੀ ਸੁਨੀਲ ਕੁਮਾਰ, ਸ. ਅਮਨਜੋਤ ਸਿੰਘ, ਵਿਕਰਮਜੀਤ, ਸ. ਮਨਵੀਰ ਸਿੰਘ,  ਸ਼੍ਰੀਮਤੀ ਸਤਿੰਦਰ ਕੌਰ, ਸ਼੍ਰੀਮਤੀ ਕੁਲਵਿੰਦਰ ਕੌਰ, ਸ਼੍ਰੀਮਤੀ ਅਨੀਤਾ ਰਾਣੀ, ਸ. ਗੁਰਪਾਲ ਸਿੰਘ, ਸ. ਗੁਰਦਾਸ ਸ਼ਰਮਾ, ਸ਼੍ਰੀ ਰਾਜੇਸ਼ ਸਚਦੇਵਾ ਸ਼੍ਰੀ ਗਗਨ ਸਿੰਘ, ਸ਼੍ਰੀਮਤੀ ਵਲਿੰਦਰਜੀਤ ਕੌਰ, ਸ਼੍ਰੀਮਤੀ ਰਿੰਪਲ, ਸ. ਹਰਸ਼ ਬਟੇਜਾ, ਸ. ਜਗਦੇਵ ਸਿੰਘ ਬਰਾੜ, ਸ. ਜਸ਼ਨ, ਸ਼੍ਰੀਮਤੀ ਜੁਲਵਿੰਦਰ ਬਰਾੜ, ਡਾ. ਕਿਰਨ ਬਟੇਜਾ, ਸ਼੍ਰੀਮਤੀ ਗੀਤ ਛਾਬੜਾ, ਸ਼੍ਰੀਮਤੀ ਅਲੀਸ਼ਾ, ਸ਼੍ਰੀਮਤੀ ਅਲਕਾ ਅਤੇ ਸ਼੍ਰੀਮਤੀ ਰਾਜਵਿੰਦਰ ਕੌਰ ਹਾਜ਼ਿਰ ਸਨ। ਇਸ ਮੌਕ ਪ੍ਰੋ. ਬੀ.ਐੱਸ ਸਿੱਧੂ ਡਾਇਰੈਕਟਰ ਆਰੀਅਨਜ਼ ਗਰੁੱਪ, ਡਾ. ਜੇ.ਕੇ ਸੈਣੀ ਡਾਇਰੈਕਟਰ ਆਰੀਅਨਜ਼ ਕਾਲਜ ਆਫ਼ ਇੰਜੀਨੀਅਰਿੰਗ, ਡਾ. ਗਰਿਮਾ ਠਾਕੁਰ ਡਿਪਟੀ ਡਾਇਰੈਕਟਰ, ਸ਼੍ਰੀਮਤੀ ਕੁਸੁਮ ਸੂਦ ਡੀਨ ਅਕਾਦਮਿਕ ਅਤੇ ਸ਼੍ਰੀਮਤੀ ਮਨਪ੍ਰੀਤ ਮਾਨ ਡੀਨ ਸਕਾਲਰਸ਼ਿਪ ਮੌਜੂਦ ਸਨ।

Author : Malout Live

Leave a Reply

Your email address will not be published. Required fields are marked *

Back to top button