ਲੰਬੀ ਪੁਲਿਸ ਨੇ 3 ਦੇਸੀ ਪਿਸਤੌਲ 5 ਮੈਗਜੀਨ ਅਤੇ 12 ਜਿੰਦਾ ਕਾਰਤੂਸ ਸਮੇਤ 1 ਵਿਅਕਤੀ ਕੀਤਾ ਕਾਬੂ

ਮਲੋਟ:- ਮਾਨਯੋਗ ਸ਼੍ਰੀ ਸਰਬਜੀਤ ਸਿੰਘ PPS , ਸੀਨੀਅਰ ਕਪਤਾਨ ਪੁਲਿਸ, ਸ਼੍ਰੀ ਮੁਕਤਸਰ ਸਾਹਿਬ ਦੇ ਦਿਸ਼ਾ-ਨਿਰਦੇਸ਼ ਤਹਿਤ ਸ਼੍ਰੀ ਰਾਜਪਾਲ ਸਿੰਘ ਕਪਤਾਨ ਪੁਲਿਸ ਇਵੈਸਟੀਗੇਸ਼ਨ ਸ਼੍ਰੀ ਮੁਕਤਸਰ ਸਾਹਿਬ ਅਤੇ ਸ਼੍ਰੀ ਜਸਪਾਲ ਸਿੰਘ ਪੀ.ਪੀ.ਐੱਸ ਉਪ ਕਪਤਾਨ ਪੁਲਿਸ ਦੀ ਯੋਗ ਅਗਵਾਈ ਅਧੀਨ ਇੰਸਪੈਕਟਰ ਅਮਨਦੀਪ ਸਿੰਘ, ਮੁੱਖ ਅਫਸਰ ਥਾਣਾ ਲੰਬੀ ਵੱਲੋਂ ਗੈਂਗਸਟਰਾਂ ਅਤੇ ਮਾੜੇ ਅਨਸਰਾਂ ਖਿਲਾਫ ਚਲਾਈ ਮੁਹਿੰਮ ਤਹਿਤ ਮਿਤੀ 23.10.21 ਨੂੰ ਸੂਚਨਾ ਮਿਲੀ ਕਿ ਰਾਜਸਥਾਨ ਤੋਂ ਬਦਰੀ ਦਾਸ ਪੁੱਤਰ ਕਾਨ ਦਾਸ ਵਾਸੀ ਬਾਲਾ, ਤਹਿਸੀਲ ਆਹਰ, ਜਿਲ੍ਹਾ ਜਲੌਰ, ਰਾਜਸਥਾਨ ਜੋ ਕਿ ਇੰਟਰਸਟੇਟ ਗੈਂਗ ਦਾ ਮੈਂਬਰ ਹੈ ਜੋ ਆਪਣੇ ਸਾਥੀ ਹੈਪੀ ਨਾਲ ਮਿਲ ਕੇ ਲੁਧਿਆਣਾ ਜ਼ਿਲ੍ਹੇ ਵਿੱਚ ਦੀਵਾਲੀ ਦੇ ਤਿਉਹਾਰ ਦੇ ਮੱਦੇਨਜ਼ਰ ਕੋਈ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਸਨ।

ਸੂਚਨਾ ਦੇ ਆਧਾਰ ਤੇ ਅਪਰੇਸ਼ਨ ਦੌਰਾਨ ਬਦਰੀ ਦਾਸ ਉਕਤ ਨੂੰ ਡੱਬਵਾਲੀ ਤੋਂ ਮਲੋਟ ਰੋਡ ਪੁੰਲ ਸੇਮ ਨਾਲਾ ਬਾਹੱਦ ਪਿੰਡ ਮਹਿਣਾ ਤੋਂ ਗ੍ਰਿਫਤਾਰ ਕਰਕੇ ਉਸ ਪਾਸੇ 03 ਪਿਸਟਲ ਦੇਸੀ, 05 ਮੈਗਜ਼ੀਨ ਦੇਸ਼ੀ ਬਿਨ੍ਹਾਂ ਮਾਰਕਾ ਅਤੇ 12 ਰੋਂਦ ਜਿੰਦਾ ਬਰਾਮਦ ਕਰਕੇ ਮੁਕੱਦਮਾ ਨੰਬਰ 250 ਮਿਤੀ 23/11/2021 ਅਧੀਨ 25/54/54 ਅਸਲਾ ਐਕਟ  120 ਬੀ IPC ਥਾਣਾ ਲੰਬੀ ਦਰਜ ਰਜਿਸਟਰ ਕੀਤਾ ਗਿਆ।  ਮੁਕੱਦਮੇ ਦੀ ਤਫਤੀਸ਼ ਦੌਰਾਨ ਬਦਰੀ ਦਾਸ ਉਕਤ ਨੇ ਦੱਸਿਆ ਕਿ ਮੈਂ ਉਕਤ ਅਸਲਾਂ ਇੰਦੌਰ (ਮੱਧ ਪ੍ਰਦੇਸ਼) ਤੇ ਸਰਦਾਰ ਨਾਮ ਦੇ ਵਿਅਕਤੀ ਤੋਂ ਲੈ ਕੇ ਆਇਆ ਸੀ। ਮੈਂ ਹੈਪੀ ਸਿੰਘ ਪੁੱਤਰ ਬਾਬੂ ਸਿੰਘ ਵਾਸੀ ਭੂਤਗੜ, ਥਾਣਾ ਪਾਂਤੜਾ ਜਿਲ੍ਹਾ ਪਟਿਆਲਾ ਨਾਲ ਮਿਲ ਕੇ ਲੁਧਿਆਣਾ ਸ਼ਹਿਰ ਵਿੱਚ ਅਸੀ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਸੀ। ਦੌਰਾਨ ਤਫਤੀਸ਼ ਹੈਪੀ ਸਿੰਘ ਉਕਤ ਪਰ ਮੁਕਦਮਾ ਨੰਬਰ 119 ਮਿਤੀ 02/06/2020 ਅਧ 307,314,197,120 ਬੀ IPC , 25/54/59 ACT ਥਾਣਾ ਸਦਰ ਸਮਾਨਾ, ਜਿਲ੍ਹਾ ਪਟਿਆਲਾ, ਦਰਜ ਰਜਿਸਟਰ ਹੋਣਾ ਪਾਇਆ ਗਿਆ ਹੈ। ਜਿਸ ਵਿੱਚ ਹੈਪੀ ਸਿੰਘ ਉਕਤ ਵੱਲੋਂ ਆਪਣੇ ਸਾਥੀਆਂ ਸਮੇਤ ਪਟਿਆਲਾ ਤੋਂ ਸਮਾਨਾ ਰੋਡ ਪਰ ਹਥਿਆਰਾਂ ਦੀ ਨੋਕ ਘਰ ਇੱਕ ਕਾਰ ਬਰੀਜਾ ਡਰਾਇਵਰ ਦੇ ਫਾਇਰ ਮਾਰ ਕੇ ਖੋਹ ਕੇ ਫਰਾਰ ਹੋ ਗਏ। ਜਿਸ ਤੇ ਉਕਤ ਮੁਕੱਦਮਾ ਵਿੱਚ ਹੈਪੀ ਸਿੰਘ ਵਿਅਕਤੀ ਫਰਾਰ ਚੱਲਿਆ ਆ ਰਿਹਾ ਹੈ ਅਤੇ ਬਦਰੀ ਦਾਸ ਉਕਤ 3 ਦਿਨ ਦੇ ਪੁਲਿਸ ਰਿਮਾਂਡ ਪਰ ਬੰਦ ਹੈ। ਮੁਕੱਦਮਾ ਦੀ ਤਫਤੀਸ਼ ਜਾਰੀ ਹੈ।