ਪੰਜ ਸਾਲ ਬਾਅਦ ਸਥਿਤੀ ਤੇ ਕਾਬੂ ਪਾਉਣਾ ਔਖਾ ਹੋਵੇਗਾ- ਵਿਨੋਦ ਖੁਰਾਣਾ

ਮਲੋਟ:- ਸੰਗੀਤਕਾਰ ਵਿਨੋਦ ਖੁਰਾਣਾ ਨੇ ਕਿਹਾ ਕਿ ਐੱਨ.ਸੀ.ਬੀ, ਏਮਜ਼ ਅਤੇ ਪੀ.ਜੀ.ਆਈ ਦੀਆਂ ਰਿਪੋਰਟਾਂ ਅਨੁਸਾਰ ਪੰਜਾਬ ਵਿੱਚ 3.5 ਲੱਖ ਤੋਂ ਜ਼ਿਆਦਾ ਲੋਕਾਂ ਨੂੰ ਨਸ਼ੇ ਦੀ ਲਤ ਹੈ। ਨਸ਼ੇ ਕਾਰਣ ਔਸਤਨ ਹਰ ਮਹੀਨੇ 112 ਮੌਤਾਂ ਅਤੇ 1500 ਤੋਂ ਜ਼ਿਆਦਾ ਆਤਮ-ਹੱਤਿਆਵਾਂ ਹੋ ਰਹੀਆਂ ਹਨ ਅਤੇ ਹਰ ਮਹੀਨੇ ਕਰੀਬ 500 ਕਰੋੜ ਰੁਪਏ ਨਸ਼ਾਖੋਰੀ ਲਈ ਇਸਤੇਮਾਲ ਹੁੰਦੇ ਹਨ। ਪਰ ਇਹ ਅੰਕੜੇ ਵੀ ਅਧੂਰੇ ਹੀ ਹਨ ਕਿਉਂਕਿ ਪੇਂਡੂ ਖੇਤਰਾਂ ਵਿੱਚ ਬਹੁਤੇ ਕੇਸ ਦਰਜ ਨਹੀਂ ਹੋ ਪਾ ਰਹੇ। ਪੰਜਾਬ ਦੇ 17 ਤੋਂ 30 ਸਾਲ ਦੇ 33% ਮੁੰਡੇ ਅਤੇ 10% ਕੁੜੀਆਂ ਨਸ਼ੇ ਦੇ ਆਦੀ ਹਨ। ਹੈਪੇਟਾਈਟਸ ਅਤੇ ਏਡਜ਼ ਦੇ ਰੋਗੀਆਂ ਦੀ ਪ੍ਰਤੀਸ਼ਤਤਾ ਵੀ ਇਸੇ ਕਰਕੇ ਦਿਨ-ਬ-ਦਿਨ ਵੱਧਦੀ ਜਾ ਰਹੀ ਹੈ। ਆਪ ਨੇ ਕਿਹਾ ਸਾਨੂੰ ਫ਼ਿਕਰਮੰਦ ਹੋਣਾ ਚਾਹੀਦਾ ਹੈ ਨਾਲ ਹੀ ਜ਼ਮੀਨੀ ਪੱਧਰ 'ਤੇ ਜਾਗਰੂਕਤਾ, ਨਸ਼ਾਖੋਰੀਆਂ ਨੂੰ ਸਹੀ ਇਲਾਜ ਦੇਣ ਅਤੇ ਆਉਣ ਵਾਲੀਆਂ ਪੀੜ੍ਹੀਆਂ ਲਈ ਨਸ਼ਾ ਰਹਿਤ ਮਾਹੌਲ ਸਿਰਜਣ ਦੀ ਜ਼ਰੂਰਤ ਹੈ। ਪ੍ਰਸ਼ਾਸਨ ਦੇ ਸਹਿਯੋਗ ਤੋਂ ਬਿਨਾਂ ਇਹ ਅਸੰਭਵ ਹੈ। ਇਸ ਮਸਲੇ 'ਤੇ ਪੰਜਾਬ ਲਈ ਆਉਣ ਵਾਲੇ 5 ਸਾਲ ਬਹੁਤ ਨਾਜ਼ੁਕ ਹਨ।