ਫਗਵਾੜਾ ਵਿਖੇ ਜ਼ਿਮਨੀ ਚੋਣ ਚੌਥੇ ਰਾਊਂਡ ' ਦੀ ਗਿਣਤੀ ਸ਼ੁਰੂ

ਫਗਵਾੜਾ— ਪੰਜਾਬ 'ਚ 4 ਵਿਧਾਨ ਸਭਾ ਸੀਟਾਂ 'ਤੇ ਹੋਈਆਂ ਵੋਟਾਂ ਦੀ ਗਿਣਤੀ ਦਾ ਸਿਲਸਿਲਾ ਸਵੇਰ ਤੋਂ ਸ਼ੁਰੂ ਹੋ ਚੁੱਕਾ ਹੈ। ਇਸੇ ਤਹਿਤ ਫਗਵਾੜਾ ਜ਼ਿਮਨੀ ਚੋਣ ਦੀ ਵੋਟਿੰਗ ਦੀ ਗਿਣਤੀ ਵੀ ਸ਼ੁਰੂ ਹੋ ਚੁੱਕੀ ਹੈ। ਵੋਟਾਂ ਦੀ ਗਿਣਤੀ ਗੁਰੂ ਨਾਨਕ ਕਾਲਜ 'ਚ ਕੀਤੀ ਜਾ ਰਹੀ ਹੈ। ਇਥੋਂ ਕਾਂਗਰਸੀ ਉਮੀਦਵਾਰ ਬਲਵਿੰਦਰ ਸਿੰਘ ਧਾਲੀਵਾਲ ਕੁੱਲ 3539 ਵੋਟਾਂ ਨਾਲੋਂ ਅੱਗੇ ਚੱਲ ਰਹੇ ਹਨ। ਜਦਕਿ ਭਾਜਪਾ ਦੇ ਉਮੀਦਵਾਰ ਰਾਜੇਸ਼ ਬੱਗਾ ਨੂੰ ਹੁਣ ਤੱਕ 1498 ਵੋਟਾਂ ਹੀ ਮਿਲੀਆਂ ਹਨ। ਇਸ ਦੇ ਨਾਲ ਆਮ ਆਦਮੀ ਪਾਰਟੀ ਦੇ ਉਮੀਦਵਾਰ ਸੰਤੋਸ਼ ਕੁਮਾਰ ਗੋਗੀ ਨੂੰ 101 ਵੋਟਾਂ ਮਿਲੀਆਂ ਹਨ। ਵੋਟਿੰਗ ਦੀ ਗਿਣਤੀ ਨੂੰ ਲੈ ਕੇ ਪ੍ਰਸ਼ਾਸਨ ਵੱਲੋਂ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ। ਇਸ ਸੀਟ 'ਤੇ ਮੁੱਖ ਮੁਕਾਬਲਾ ਕਾਂਗਰਸੀ ਉਮੀਦਵਾਰ ਅਤੇ ਭਾਜਪਾ ਵਿਚਾਲੇ ਮੰਨਿਆ ਜਾ ਰਿਹਾ ਹੈ। 
ਤੀਜੇ ਗੇੜ ਦੇ ਨਤੀਜੇ 
ਬਲਵਿੰਦਰ ਸਿੰਘ ਧਾਲੀਵਾਲ (ਕਾਂਗਰਸ) - 2364
ਰਾਜੇਸ਼ ਬੱਗਾ (ਭਾਜਪਾ) -1451 
----------
ਚੌਥੇ ਰਾਊਂਡ ਦੇ ਨਤੀਜੇ 
ਕਾਂਗਰਸ ਕੁੱਲ 3539 ਵੋਟਾਂ ਅੱਗੇ 
ਬਲਵਿੰਦਰ ਸਿੰਘ ਧਾਲੀਵਾਲ (ਕਾਂਗਰਸ) - 2255
ਰਾਜੇਸ਼ ਬੱਗਾ (ਭਾਜਪਾ) -1481