District NewsMalout News
116 ਵਾਰ ਖੂਨਦਾਨ ਕਰਨ ਦੌਰਾਨ ਐਵਾਰਡ ਆਫ ਐਕਸੀਲੈਂਸ ਨਾਲ ਕੀਤਾ ਗਿਆ ਸਨਮਾਨਿਤ
ਮਲੋਟ:- ਪੰਜਾਬ ਸਟੇਟ ਬਲੱਡ ਟਰਾਂਸਫਿਊਸ਼ਨ ਕੌਂਸਲ ਵੱਲੋਂ ਮਲੋਟ ਦੇ ਵਸਨੀਕ ਸਮਾਜਸੇਵੀ ਤੇ ਆਰ.ਟੀ.ਆਈ ਮੈਂਬਰ ਨਰੇਸ਼ ਚਰਾਇਆ ਨੂੰ ਪਿਛਲੇ ਕਈ ਸਾਲਾਂ ਤੋਂ ਲਗਾਤਾਰ (116 ਵਾਰ) ਖੂਨਦਾਨ ਕਰਨ ਬਦਲੇ ਐਵਾਰਡ ਆਫ ਐਕਸੀਲੈਂਸ ਨਾਲ ਸਨਮਾਨਿਤ ਕੀਤਾ ਗਿਆ ਹੈ। ਪੰਜਾਬ ਸਰਕਾਰ ਵੱਲੋਂ ਭੇਜੇ ਗਏ ਇਸ ਸਨਮਾਨ ਨੂੰ ਅੱਜ ਸਰਕਾਰੀ ਹਸਪਤਾਲ ਮਲੋਟ ਦੇ ਐੱਸ.ਐੱਮ.ਓ ਮੈਡਮ ਡਾ. ਰਸ਼ਮੀ ਚਾਵਲਾ ਵੱਲੋਂ ਸੌਂਪਿਆ ਗਿਆ।
ਇਸ ਮੌਕੇ ਸਮੂਹ ਸਮਾਜ ਸੇਵੀ ਸੰਸਥਾਵਾਂ ਦੇ ਕੋਆਰਡੀਨੇਟਰ ਮਨੋਜ ਅਸੀਜਾ, ਆਰ.ਟੀ.ਆਈ ਜਿਲ੍ਹਾ ਚੇਅਰਮੈਨ ਜੋਨੀ ਸੋਨੀ, ਜੀ.ਓ.ਜੀ ਤਹਿਸੀਲ ਮਲੋਟ ਦੇ ਇੰਚਾਰਜ ਹਰਪ੍ਰੀਤ ਸਿੰਘ, ਸ਼ਿਵਪੁਰੀ ਕਮੇਟੀ ਦੇ ਪ੍ਰਧਾਨ ਜੰਗਬਾਜ਼ ਸ਼ਰਮਾ ਹਾਜ਼ਿਰ ਸਨ। ਮੈਡਮ ਚਾਵਲਾ ਵੱਲੋਂ ਬਲੱਡ ਬੈਂਕ ਮਲੋਟ ਦੇ ਹਮੇਸ਼ਾ ਸਹਿਯੋਗ ਕਰਨ ਲਈ ਸ਼੍ਰੀ ਨਰੇਸ਼ ਚਰਾਇਆ ਅਤੇ ਸੰਸਥਾਵਾਂ ਦਾ ਧੰਨਵਾਦ ਕੀਤਾ ਗਿਆ।