Malout News

ਬਿੰਦਰ ਖਿਉਵਾਲੀ ਫ਼ੋਟੋਗ੍ਰਾਫਰ ਐਸੋਸੀਏਸ਼ਨ ਮਲੋਟ ਦੇ ਪ੍ਰਧਾਨ ਬਣੇ

ਮਲੋਟ :- ਫੋਟੋਗ੍ਰਾਫਰ ਐਸੋਸੀਏਸ਼ਨ ਮਲੋਟ ਦੀ ਮੀਟਿੰਗ ਸ੍ਰੀ ਕ੍ਰਿਸ਼ਨਾ ਮੰਦਰ ਧਰਮਸ਼ਾਲਾ ਵਿਖੇ ਹੋਈ, ਜਿਸ ਵਿਚ ਇਲਾਕੇ ਦੇ ਸਮੂਹ ਫੋਟੋਗ੍ਰਾਫਰਾਂ ਨੇ ਸ਼ਮੂਲੀਅਤ ਕੀਤੀ । ਇਸ ਮੀਟਿੰਗ ਵਿਚ ਪਿਛਲੀ ਕਮੇਟੀ ਭੰਗ ਕਰਕੇ ਨਵੀਂ ਕਮੇਟੀ ਦੀ ਚੋਣ ਕੀਤੀ ਗਈ । ਚੋਣ ਦੌਰਾਨ ਸਮੂਹ ਫੋਟੋਗ੍ਰਾਫਰਾਂ ਨੇ ਬਿੰਦਰ ਖਿਉਵਾਲੀ ਨੂੰ ਦੋ ਸਾਲਾਂ ਲਈ ਪ੍ਰਧਾਨ ਚੁਣ ਲਿਆ ਗਿਆ, ਜਦਕਿ ਚੇਅਰਮੈਨ ਇੰਦਰ ਸਿੰਘ, ਸੈਕਟਰੀ ਗੁਰਮੀਤ ਸਿੰਘ ਢਿੱਲੋਂ ਤੇ ਐਡਵਾਈਜ਼ਰ ਜਤਿੰਦਰਪਾਲ ਸਿੰਘ ਕੁਰਾਈਵਾਲਾ ਨੂੰ ਚੁਣ ਲਿਆ ਗਿਆ । ਨਵਨਿਯੁਕਤ ਪ੍ਰਧਾਨ ਬਿੰਦਰ ਖਿਉਵਾਲੀ ਨੇ ਦੱਸਿਆ ਕਿ ਸਭ ਤੋਂ ਪਹਿਲਾ ਕੰਮ ਉਹ ਐਸੋਸੀਏਸ਼ਨ ਦੀ ਰਜਿਸਟਰੇਸ਼ਨ ਕਰਵਾਉਣਗੇ, ਇਲਾਕੇ ਦੇ ਫੋਟੋਗ੍ਰਾਫਰਾਂ ਨੂੰ ਅਡੈਂਟੀ ਕਾਰਡ ਜਾਰੀ ਕਰਨਗੇ । ਉਨਾਂ ਦੱਸਿਆ ਕਿ ਦੇਖਣ ਵਿਚ ਆਇਆ ਹੈ ਕਿ ਵਿਆਹ ਸ਼ਾਦੀਆਂ ਮੌਕੇ ਵੇਲੇ ਕੁਵੇਲੇ ਆਉਣ ਜਾਣ ਸਮੇਂ ਫੋਟੋਗ੍ਰਾਫਰਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ, ਇਸ ਖੱਜਲ ਖੁਆਰੀ ਤੋਂ ਬਚਾਅ ਲਈ ਐਸੋਸੀਏਸ਼ਨ ਕਾਰਡ ਜਾਰੀ ਕਰੇਗੀ । ਉਨ੍ਹਾਂ ਕਿਹਾ ਕਿ ਅੱਜ ਉਨ੍ਹਾਂ ਨੂੰ ਜਿੰਮੇਵਾਰੀ ਸੌਾਪ ਕੇ ਸਮੁੱਚੇ ਫੋਟੋਗ੍ਰਾਫਰਾਂ ਨੇ ਉਨ੍ਹਾਂ ‘ਤੇ ਵਿਸ਼ਵਾਸ ਜਤਾਇਆ ਹੈ, ਉਹ ਇਸ ਵਿਸ਼ਵਾਸ ਨੂੰ ਕਦੇ ਵੀ ਟੁੱਟਣ ਨਹੀਂ ਦੇਣਗੇ । ਫੋਟੋਗ੍ਰਾਫਰਾਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਉਹ ਪਹਿਲ ਦੇ ਅਧਾਰ ‘ਤੇ ਨਜਿੱਠਣ ਲਈ ਯਤਨਸ਼ੀਲ ਰਹਿਣਗੇ ।

Leave a Reply

Your email address will not be published. Required fields are marked *

Back to top button