ਮਿਸ਼ਨ ਫਤਿਹ ਤਹਿਤ ਕਰੋਨਾ ਮਹਾਂਮਾਰੀ ਦੀ ਨਾਲ-ਨਾਲ ਡੇਂਗੂ, ਮਲੇਰੀਆ ਦੀ ਰੋਕਥਾਮ ਸਬੰਧੀ ਕੀਤਾ ਗਿਆ ਜਾਗਰੂਕ - ਐਸ.ਐਮ.ਓ

ਸ੍ਰੀ ਮੁਕਤਸਰ ਸਾਹਿਬ:- ਸਿਵਲ ਸਰਜਨ ਸ੍ਰੀ ਮੁਕਤਸਰ ਸਾਹਿਬ ਦੇ ਦਿਸ਼ਾ ਨਿਰਦੇਸਾ ਅਨੁਸਾਰ ਡਾ. ਕਿਰਨਦੀਪ ਕੌਰ ਸੀਨੀਅਰ ਮੈਡੀਕਲ ਅਫਸਰ ਸੀ.ਐਚ.ਸੀ ਚੱਕ ਸ਼ੇਰੇਵਾਲਾ ਦੀ ਯੋਗ ਅਗਵਾਈ ਹੇਠ ਮਿਸ਼ਨ ਫਤਿਹ ਤਹਿਤ ਬਲਾਕ ਚੱਕ ਸ਼ੇਰੇਵਾਲਾ ਵਿਖੇ ਕੋਰੋਨਾ, ਡੇਂਗੂ ਅਤੇ ਮਲੇਰੀਆ ਦੀ ਰੋਕਥਾਮ ਸਬੰਧੀ ਜਾਗਰੂਕਤਾ ਕੈਂਪ ਲਗਾਇਆ ਗਿਆ। ਇਸ ਮੋਕੇ ਤੇ ਸ੍ਰੀ ਪਰਮਜੀਤ ਸਿੰਘ ਹੈਲਥ ਸੁਪਰਵਾਈਜਰ ਅਤੇ ਸ੍ਰੀ ਮਨਜੀਤ ਸਿੰਘ ਮ.ਪ.ਹ.ਵ (ਮ) ਨੇ ਦੱਸਿਆ ਕਿ ਸਿਹਤ ਵਿਭਾਗ ਦੀਆਂ ਹਦਾਇਤਾ ਅਨੁਸਾਰ ਜੂਨ ਮਹੀਨੇ ਨੂੰ ਮਲੇਰੀਆ ਜਾਗਰੂਕਤਾ ਮਹੀਨਾ ਵਜੋਂ ਮਨਾਇਆ ਜਾ ਰਿਹਾ ਹੈ। ਮਲੇਰੀਆ ਬੁਖਾਰ ਮਾਦਾ ਐਨਾਫਲਾਈਜ ਮੱਛਰ ਦੇ ਕੱਟਣ ਨਾਲ ਫੈਲਦਾ ਹੈ। ਇਹ ਮੱਛਰ ਗਲੀਆ ਨਾਲੀਆ ਅਤੇ ਘਰਾਂ ਦੇ ਆਲੇ ਦੁਆਲੇ ਖੜੇ ਪਾਣੀ ਵਿਚ ਪੈਦਾ ਹੁੰਦਾ ਹੈ। ਇਸ ਬੁਖਾਰ ਦੇ ਲੱਛਣਾ ਵਿਚ ਠੰਡ ਦਾ ਲੱਗਣਾ, ਤੇਜ ਬੁਖਾਰ, ਸਿਰ ਦਰਦ, ਅਤੇ ਪਸੀਨਾ ਆ ਕੇ ਬੁਖਾਰ ਦਾ ਉੱਤਰ ਜਾਣਾ ਆਦਿ ਹਨ। ਇਸ ਬੁਖਾਰ ਤੋ ਬਚਾਓ ਲਈ ਛੱਪੜਾ, ਗਲੀਆ, ਨਾਲੀਆ ਅਤੇ ਖੜੇ ਪਾਣੀ ਵਿਚ ਕਾਲੇ ਤੇਲ ਦਾ ਛਿੜਕਾਅ ਕਰਨਾ ਚਾਹੀਦਾ ਹੈ ਤਾਂ ਜੋ ਇਸ ਮੱਛਰ ਦੇ ਲਾਰਵੇ ਨੂੰ ਪੈਦਾ ਹੋਣ ਤੋ ਰੋਕਿਆ ਜਾ ਸਕੇ। ਜੇਕਰ ਕਿਸੇ ਵੀ ਵਿਅਕਤੀ ਵਿਚ ਇਹ ਲੱਛਣ ਨਜਰ ਆਉਦੇ ਹਨ ਤਾ ਤੁਰੰਤ ਨੇੜੇ ਦੇ ਸਿਹਤ ਕੇਂਦਰ ਵਿਚ ਖੂਨ ਦੀ ਜਾਂਚ ਕਰਵਾਉਣੀ ਚਾਹੀਦੀ ਹੈ। ਇਸ ਮੌਕੇ ਗੁਰਚਰਨ ਸਿੰਘ ਬਲਾਕ ਐਜੂਕੇਟਰ ਨੇ ਦੱਸਿਆ ਕਿ ਸਿਹਤ ਵਿਭਾਗ ਵੱਲੋ ਹਰ ਸੁਕੱਰਵਾਰ ਨੂੰ ਡਰਾਈ ਡੇ ਵੱਜੋ ਮਨਾਇਆ ਜਾਂਦਾ ਹੈ। ਇਸ ਦਿਨ ਘਰਾ, ਦੁਕਾਨਾ, ਦਫਤਰਾ ਆਦਿ ਵਿਚ ਲੱਗੇ ਕੂਲਰਾਂ, ਛੱਤਾ ਉਪਰ ਪਏ ਹੋਏ ਟਾਇਰਾਂ, ਪਾਣੀ ਵਾਲੀਆ ਟੈਂਕੀਆ ਦੀ ਸਫਾਈ ਕਰਨ ਬਾਰੇ ਆਮ ਜਨਤਾ ਨੂੰ ਘਰ-ਘਰ ਜਾ ਕੇ ਸਿਹਤ ਵਿਭਾਗ ਦੇ ਕਰਮਚਾਰੀਆ ਵੱਲੋ ਜਾਗਰੂਕ ਕੀਤਾ ਜਾਂਦਾ ਹੈ ਤਾਂ ਜੋ ਡੇਂਗੂ ਬੁਖਾਰ ਤੋ ਬਚਿਆ ਜਾਸਕੇ।  ਇਸ ਮੌਕੇ ਤੇ ਬਲਾਕ ਚੱਕ ਸ਼ੇਰੇਵਾਲਾ ਦੇ ਅਧੀਨ ਪੈਦੇ 29 ਸਬ ਸੈਂਟਰਾ, 5 ਪੀ.ਐਚ.ਸੀ ਅਤੇ 2 ਸੀ.ਐਚ.ਸੀ ਵਿੱਚ ਡਰਾਈ ਡੇਅ ਵਜੋ ਮਨਾਇਆ ਗਿਆ।