ਡਾਕਟਰ ਐੱਸ.ਪੀ ਸਿੰਘ ਓਬਰਾਏ ਇੰਟਰਨੈਸ਼ਨਲ ਪੀਸ ਅਵਾਰਡ 2022 ਨਾਲ ਸਨਮਾਨਿਤ

ਸ਼੍ਰੀ ਮੁਕਤਸਰ ਸਾਹਿਬ/ਮਲੋਟ:-  ਡਾਕਟਰ ਐੱਸ.ਪੀ ਸਿੰਘ ਓਬਰਾਏ ਦੁਆਰਾ ਮਾਨਵਤਾ ਦੀ ਭਲਾਈ ਲਈ ਕੀਤੇ ਜਾ ਰਹੇ ਕੰਮਾਂ ਨੂੰ ਦੇਖਦੇ ਹੋਇਆ ਐੱਚ.ਐੱਮ.ਸੀ ਯੂਨਾਈਟਿਡ ਵੱਲੋਂ ਡਾ. ਉਬਰਾਏ ਨੂੰ ਇੰਟਰਨੈਸ਼ਨਲ ਪੀਸ ਅਵਾਰਡ 2022 ਨਾਲ ਜੇ. ਡਬਲਿਊ ਮੈਰੀਓਟ ਸ਼ੇਖ ਬਿਜ਼ਨਸ ਬੈਅ ਦੁੱਬਈ ਵਿਖੇ ਦਿੱਤਾ ਗਿਆ। ਟਰੱਸਟ ਦੇ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦੇ ਦਫਤਰ ਤੋਂ ਅਰਵਿੰਦਰ ਪਾਲ ਸਿੰਘ ਜ਼ਿਲ੍ਹਾ ਪ੍ਰਧਾਨ ਅਤੇ ਅਨਿਲ ਜੁਨੇਜਾ ਮਲੋਟ ਇੰਚਾਰਜ ਨੇ ਦੱਸਿਆ ਕਿ ਓਬਰਾਏ ਵੱਲੋਂ ਲੋੜਵੰਦ ਲੋਕਾਂ ਦੀ ਮੱਦਦ ਬਗੈਰ ਜਾਤੀ, ਧਰਮ, ਦੇਸ਼ ਅਤੇ ਕਿਸੇ ਵੀ ਭੇਦ-ਭਾਵ ਤੋਂ ਆਪਣੀ ਨੇਕ ਕਮਾਈ ਵਿੱਚੋਂ ਦਸਵੰਧ ਕੱਢ ਕੇ ਕੀਤੀ ਜਾਂਦੀ ਹੈ। ਟਰੱਸਟ ਦੀ ਕੋਈ ਵੀ ਰਸੀਦ ਬੁੱਕ ਨਹੀਂ ਹੈ। ਉਨ੍ਹਾਂ ਦੱਸਿਆ ਕਿ ਅੰਗਹੀਣ, ਵਿਧਵਾਵਾਂ, ਆਰਥਿਕ ਤੌਰ ‘ਤੇ ਕਮਜ਼ੋਰ ਵਰਗਾਂ, ਮੈਡੀਕਲ ਖਰੀਦਣ ਤੋਂ ਅਸਮੱਰਥ ਲੋਕਾਂ ਨੂੰ ਲਗਾਤਾਰ ਸੇਵਾਵਾਂ ਜਾਰੀ ਹਨ। ਇਸ ਦੌਰਾਨ ਜੱਸਾ ਸਿੰਘ ਸੰਧੂ ਕੋਮੀ ਪ੍ਰਧਾਨ, ਡਾ. ਦਿਲਜੀਤ ਸਿੰਘ ਗਿੱਲ, ਮੈਡਮ ਇੰਦਰਜੀਤ ਕੌਰ ਡਾਇਰੈਕਟਰ ਐਜੂਕੇਸ਼ਨ ਆਦਿ ਵੱਲੋਂ ਡਾ. ਓਬਰਾਏ ਨੂੰ ਵਧਾਈ ਦਿੱਤੀ ਗਈ। ਇਸੇ ਤਰ੍ਹਾਂ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਇਕਾਈ ਮਲੋਟ ਟੀਮ ਦੇ ਸੇਵਾਦਾਰਾਂ ਸੁਭਾਸ਼ ਦਹੁਜਾ, ਸੋਹਣ ਲਾਲ ਗੁੰਬਰ, ਵਿਨੋਦ ਖੁਰਾਣਾ, ਰਿੰਕੂ ਅਨੇਜਾ, ਮਾ. ਸੁਖਦੇਵ ਕੰਗ, ਗੁਰਚਰਨ ਸਿੰਘ, ਸੰਦੀਪ ਅਨੇਜਾ ਅਤੇ ਸੰਦੀਪ ਮੰਗਵਾਨਾ ਆਦਿ ਨੇ ਵੀ ਡਾ. ਓਬਰਾਏ ਨੂੰ ਵਧਾਈ ਦਿੱਤੀ। Author: Malout Live