Malout News

ਕਰੋਨਾ ਮਹਾਮਾਰੀ ਦੇ ਚਲਦਿਆਂ ਬੇਰੁਜ਼ਗਾਰ ਨੂੰ ਬੇਰੁਜ਼ਗਾਰ ਮੁਹੱਇਆ ਕਰਵਾਉਣ ਦੀ ਜਿ਼ਲ੍ਹਾ ਪ੍ਰਸ਼ਾਸ਼ਨ ਦੀ ਨਿਵੇਕਲੀ ਪਹਿਲ

11 ਬੇਰੁਜ਼ਗਾਰ ਹੋਏ ਵਿਅਕਤੀਆਂ ਨੂੰ ਰੁਜ਼ਗਾਰ ਦੇਣ ਵਿੱਚ ਕੀਤੀ ਮਦਦ

ਸ੍ਰੀ ਮੁਕਤਸਰ ਸਾਹਿਬ:- ਕਰੋਨਾ ਮਹਾਮਾਰੀ ਦੇ ਚਲਦਿਆਂ ਜੋ ਵਿਅਕਤੀ ਬੇਰੁਜ.ਗਾਰ ਹੋ ਗਏ ਹਨ ਉਨ੍ਹਾਂ ਨੂੰ ਮੁੜ ਆਪਣੇ ਪੈਰਾਂ ਤੇ ਖੜੇ ਹੋਣ ਲਈ ਜਿ਼ਲ੍ਹਾ ਪ੍ਰਸ਼ਾਸ਼ਨ ਵੱਲੋਂ ਪੰਜਾਬ ਸਰਕਾਰ ਦੀ ਘਰ ਘਰ ਯੋਜਨਾ ਤਹਿਤ ਅੱਜ 11 ਵਿਅਕਤੀਆਂ ਨੂੰ ਸਨਮਾਨਤ ਕੀਤਾ ਗਿਆ ਜਿਨ੍ਹਾਂ ਨੇ ਬੇਰੁਜ.ਗਾਰਾਂ ਨੂੰ ਰੁਜ਼ਗਾਰ ਮੁਹੱਇਆ ਕੀਤਾ।

ਇਸ ਮੌਕੇ ਬੋਲਦਿਆਂ ਡਿਪਟੀ ਕਮਿ਼ਸਨਰ ਸ੍ਰੀ ਐਮ.ਕੇ. ਅਰਾਵਿੰਦ ਕੁਮਾਰ ਨੇ ਦੱਸਿਆ ਕਿ ਜਿ.ਲ੍ਹੇ ਦੇ 11 ਉਨ੍ਹਾਂ ਛੋਟੇ ਉਦਯੋਗਪਤੀਆਂ ਅਤੇ ਦੁਕਾਨਦਾਰਾਂ ਨੂੰ ਸਰਟੀਫਿਕੇਟ ਦੇ ਕੇ ਸਨਮਾਨਤ ਕੀਤਾ ਗਿਆ ਜਿਨ੍ਹਾਂ ਨੇ ਬੇਰੁਜ਼ਗਾਰਾਂ ਨੂੰ ਮੁੜ ਆਪਣੇ ਪੈਰਾਂ ਤੇ ਖੜੇ ਹੋਨ ਲਈ ਮਦਦ ਕੀਤੀ. ਅਜਿਹੇ ਛੋਟੇ ਸੰਨ੍ਹਤਕਾਰਾਂ ਨੂੰ ਡਿਪਟੀ ਕਮਿਸ਼ਨਰ ਵੱਲੋਂ ਇੱਕ ਸਾਦੇ ਸਮਾਗਮ ਵਿੱਚ ਐਪਰੀਸਿਏਸ਼ਨ ਸਰਟੀਫਿਕੇਟ ਦਿੱਤੇ ਗਏ । ਉਨ੍ਹਾਂ ਕਿਹਾ ਕਿ ਅੱਜ ਜਦੋਂ ਸਾਰਾ ਸੰਸਾਰ ਹੀ ਕਰੋਨਾ ਮਹਾਮਾਰੀ ਨਾਲ ਜੂਝ ਰਿਹਾ ਹੈ ਜਿਸ ਕਾਰਨ ਵੱਡੇ ਛੋਟੇ ਸਾਰੇ ਹੀ ਅਦਾਰਿਆਂ ਨੂੰ ਮਾਰ ਪੈ ਰਹੀ ਹੈ ਆਪਾਂ ਸਾਰਿਆਂ ਨੂੰ ਰਲ ਕੇ ਇੱਕ ਦੂਜੇ ਦੀ ਮਦਦ ਕਰਨੀ ਚਾਹੀਦੀ ਹੈ ਅਤੇ ਜਿਨ੍ਹਾਂ ਹੋ ਸਕੇ ਬੇਰੁਜ਼ਗਾਰਾਂ ਨੂੰ ਰੁਜ.ਗਾਰ ਦਿੱਤਾ ਜਾਵੇ । ਉਨ੍ਹਾਂ ਅਪੀਲ ਕੀਤੀ ਕਿ ਜਿਨ੍ਹਾਂ ਵਿਅਕਤੀਆਂ ਦੇ ਕਾਰੋਬਾਰ ਨੂੰ ਘੱਟ ਅਸਰ ਪਿਆ ਹੈ ਉਹ ਉਨ੍ਹਾਂ ਲੋਕਾਂ ਦੀ ਮਦਦ ਕਰਨ ਲਈ ਅੱਗੇ ਆਉਣ ਜਿਨ੍ਹਾਂ ਦੇ ਕੰਮ ਠੱਪ ਹੋ ਗਏ ਹਨ ।

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਪੰਜਾਬ ਸਰਕਾਰ ਦੇ ਘਰ ਘਰ ਰੁਜ.ਗਾਰ ਸਕੀਮ ਦਾ ਮੰਤਵ ਹੈ ਕਿ ਹਰ ਵਿਅਕਤੀ ਨੂੰ ਰੁਜ਼ਗਾਰ ਮਿਲੇ ਅਤੇ ਇਸੇ ਉਦੇਸ਼ ਤਹਿਤ ਜਿ਼ਲ੍ਹਾ ਪ੍ਰਸ਼ਾਸਨ ਵੱਲੋਂ ਉਨ੍ਹਾਂ ਸਾਰੇ ਹੀ ਛੋਟੇ ਵੱਡੇ ਉਦਯੋਗਪਤੀਆਂ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਉਹ ਵੱਧ ਤੋਂ ਵੱਧ ਬੇਰੁਜ਼ਗਾਰ ਵਿਅਕਤੀਆਂ ਨੂੰ ਰੁਜ਼ਗਾਰ ਮੁਹੱਇਆ ਕਰਵਾਉਣ। ਇਸ ਮੌਕੇ ਡਿਪਟੀ ਕਮਿਸ਼ਨਰ ਨੇ ਦੱਸਿਆਂ ਕਿ  ਸ੍ਰੀ ਮੁਕਤਸਰ ਸਾਹਿਬ ਦੀਆਂ ਪੰਜ ਗੈਸ ਏਜੰਸੀਆ, ਚਾਰ ਕਰਿਆਣਾਂ ਦੁਕਾਨਾ, ਇੱਕ ਬੀਜਾਂ ਵਾਲੀ ਦੁਕਾਨ ਅਤੇ ਇੱਕ ਦਵਾਈਆਂ ਵਾਲੀ ਦੁਕਾਨ ਲਈ ਨਿਯੁਕਤੀ ਪੱਤਰ ਤਕਸੀਮ ਕੀਤੇ ਹਨ।ਇਹਨਾਂ ਬੇਰੁਜ਼ਗਾਰਾਂ ਨੂੰ ਦੁਕਾਨਦਾਰਾਂ ਵਲੋਂ 5 ਹਜ਼ਾਰ ਤੋਂ ਲੈ ਕੇ 10 ਹਜ਼ਾਰ ਰੁਪਏ ਪ੍ਰਤੀ ਮਹੀਨਾ ਤਨਖਾਹ ਦਿੱਤੀ ਜਾਵੇਗੀ। ਇਸ ਮੌਕੇ ਸ.ਐਚ.ਐਸ ਸਰਾਂ ਐਡੀਸ਼ਨਲ ਡਿਪਟੀ ਕਮਿ਼ਸਨਰ ਡੀ ਨੇ ਸਮੂਹ ਵਪਾਰਕ ਜ਼ੱਥੇਬੰਦੀਆਂ ਅਤੇ ਮੌਕੇ ਤੇ ਹਾਜ਼ਰ ਵਪਾਰੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਉਹ ਹੋਰਾਂ ਨੂੰ ਵੀ ਅੱਜ ਦੀ ਇਸ ਔਖੀ ਘੜੀ ਵਿੱਚ ਰੁਜ਼ਗਾਰ ਮੁਹੱਈਆਂ ਕਰਵਾਉਣ ਲਈ ਪ੍ਰੇਰਿਤ ਕਰਨ। ਐਸ ਡੀ ਐਮ ਮੁਕਤਸਰ ਸ੍ਰੀਮਤੀ ਵੀਰਪਾਲ ਕੌਰ ਨੇ ਦੱਸਿਆ ਕਿ ਛੋਟੇ ਵੱਡੇ ਦੁਕਾਨਦਾਰ, ਦਵਾਇਆਂ, ਪਰਚੂਨ ਦਾ ਕੰਮ ਕਰਨ ਵਾਲੇ, ਗੈਸ ਏਜੰਸੀਆਂ ਅਤੇ ਵੱਡੇ ਦੁਕਾਨਦਾਰਾਂ ਨੂੰ ਵੀ ਉਨ੍ਹਾਂ ਵੱਲੋਂ ਅਪੀਲ ਕੀਤੀ ਜਾ ਰਹੀ ਹੈ ਕਿ ਉਹ ਨੌਜਵਾਨਾਂ ਨੂੰ ਰੁਜ਼ਗਾਰ ਮੁਹੱਇਆ ਕਰਵਾਉਣ। ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਵੀ ਜਿ਼ਲਾ ਪ੍ਰਸ਼ਾਸਨ ਵੱਲੋਂ ਬੇਰੁਜ਼ਗਾਰਾਂ ਨੂੰ ਰੁਜ਼ਗਾਰ ਮੁਹੱਇਆ ਕਰਵਾਉਣ ਲਈ ਹਰ ਉਪਰਾਲਾ ਕੀਤਾ ਜਾਵੇਗਾ।

Leave a Reply

Your email address will not be published. Required fields are marked *

Back to top button