District NewsMalout News

ਸਹਾਇਕ ਥਾਣੇਦਾਰ ਗੁਰਮੀਤ ਸਿੰਘ ਪਦ-ਉੱਨਤ ਹੋ ਬਣੇ ਸਬ-ਇੰਸਪੈਕਟਰ

ਮਲੋਟ: ਪੰਜਾਬ ਪੁਲਸ ‘ਚ ਵਧੀਆ ਡਿਊਟੀ ਅਤੇ ਵਧੀਆ ਕਾਰਜਸ਼ੈਲੀ ਲਈ ਵਿਭਾਗ ਨੇ ਏ.ਐੱਸ.ਆਈ ਗੁਰਮੀਤ ਸਿੰਘ ਨੂੰ ਸਬ-ਇੰਸਪੈਕਟਰ ਵਜੋਂ ਪਦ-ਉੱਨਤ ਕਰ ਦਿੱਤਾ ਹੈ। ਉਨ੍ਹਾਂ ਦੀ ਤਰੱਕੀ ਤੋਂ ਬਾਅਦ ਡੀ.ਐੱਸ.ਪੀ.ਡੀ ਜਸਪਾਲ ਸਿੰਘ ਧਾਲੀਵਾਲ ਨੇ ਉਨ੍ਹਾਂ ਨੂੰ ਤਰੱਕੀ ਦੇ ਸਟਾਰ ਲਗਾਏ। ਇਸ ਮੌਕੇ ਸੀ.ਆਈ.ਏ-2

ਸਟਾਫ ਦੇ ਇੰਚਾਰਜ ਕੁਲਬੀਰ ਚੰਦ, ਏ.ਐੱਸ.ਆਈ ਜਸਵਿੰਦਰ ਸਿੰਘ ਅਤੇ ਸੁਖਦਿਆਲ ਸਿੰਘ ਹਾਜ਼ਿਰ ਸਨ। ਇਸ ਤੋਂ ਪਹਿਲਾ ਗੁਰਮੀਤ ਸਿੰਘ ਲੰਬਾ ਸਮਾਂ ਥਾਣਾ ਸਿਟੀ ਮਲੋਟ ਵਿੱਚ ਮੁੱਖ ਮੁਨਸ਼ੀ ਤੋਂ ਇਲਾਵਾ ਲੰਬੀ ਸੀ.ਆਈ.ਏ ਸਟਾਫ਼ ਸਮੇਤ ਵੱਖ-ਵੱਖ ਥਾਣਿਆਂ ਵਿੱਚ ਸਹਾਇਕ ਥਾਣੇਦਾਰ ਵਜੋਂ ਕੰਮ ਕਰਦੇ ਰਹੇ ਹਨ।

Author: Malout Live

Back to top button