ਸੂਬੇ ਵਿੱਚ ਮਲੇਰੀਆ ਇਲੀਮਿਨੇਸ਼ਨ ਨੂੰ ਮੁੱਖ ਰੱਖਦੇ ਹੋਏ 26 ਅਪ੍ਰੈਲ ਤੱਕ ਮਨਾਇਆ ਜਾ ਰਿਹਾ ਹੈ ਐਂਟੀ ਮਲੇਰੀਆ ਹਫ਼ਤਾ
ਮਲੋਟ (ਸ਼੍ਰੀ ਮੁਕਤਸਰ ਸਾਹਿਬ) : ਸਿਹਤ ਵਿਭਾਗ ਵੱਲੋਂ ਅਤੇ ਡਾ. ਨਵਜੋਤ ਕੌਰ ਸਿਵਲ ਸਰਜਨ ਸ਼੍ਰੀ ਮੁਕਤਸਰ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਤੇ ਡਾ. ਪ੍ਰਵਜੀਤ ਸਿੰਘ ਗੁਲਾਟੀ ਐੱਸ.ਐਮ.ਓ ਲੰਬੀ ਦੀ ਅਗਵਾਈ ਹੇਠ ਪ੍ਰਿਤਪਾਲ ਸਿੰਘ ਤੂਰ ਐੱਸ.ਆਈ ਨੇ ਪੰਜਾਬ ਰਾਜ ਵਿੱਚ ਮਲੇਰੀਆ ਇਲੀਮਿਨੇਸ਼ਨ ਨੂੰ ਮੁੱਖ ਰੱਖਦੇ ਹੋਏ 26 ਅਪ੍ਰੈਲ ਤੱਕ ਐਂਟੀ ਮਲੇਰੀਆ ਹਫ਼ਤਾ ਮਨਾਇਆ ਜਾ ਰਿਹਾ ਹੈ, ਜਿਸ ਵਿੱਚ ਭੱਠਿਆਂ ਤੇ ਕੰਮ ਕਰਦੇ ਅਤੇ ਸਲੱਮ ਖੇਤਰਾਂ ਵਿੱਚ ਰਹਿ ਰਹੇ ਮਾਈਗਰੇਟਰੀ ਆਬਾਦੀ ਬਲਾਕ ਲੰਬੀ ਅਧੀਨ ਪੈਂਦੇ ਵੱਖ-ਵੱਖ ਖੇਤਰਾਂ ਵਿੱਚ MPHW ਮੇਲ ਵੱਲੋਂ ਭੱਠਿਆਂ ਤੇ ਫੀਵਰ ਸਰਵੇ ਕੀਤਾ ਜਾ ਰਿਹਾ ਹੈ।
ਬੁਖ਼ਾਰ ਵਾਲੇ ਲੋਕਾਂ ਦੀਆਂ ਲਹੂ ਸਲਾਈਡਾਂ ਬਣਾਈਆਂ ਜਾ ਰਹੀਆਂ ਹਨ ਅਤੇ ਲੋਕਾਂ ਨੂੰ ਮਲੇਰੀਆ ਸੰਬੰਧੀ ਜਾਗਰੂਕ ਕੀਤਾ ਜਾ ਰਿਹਾ ਹੈ। ਹੈੱਲਥ ਇੰਸਪੈਕਟਰ ਰਣਜੀਤ ਸਿੰਘ ਸੰਧੂ ਨੇ ਭੱਠਿਆਂ ਤੇ ਫੀਵਰ ਸਰਵੇ ਕਰਦੀਆਂ ਟੀਮਾਂ ਦੀ ਸੁਪਰਵਿਜ਼ਨ ਕੀਤੀ ਅਤੇ ਤਰਸੇਮ ਸਿੰਘ MPHW ਮੇਲ ਵੱਲੋਂ ਬੁਖਾਰ ਵਾਲੇ ਲੋਕਾਂ ਦੀਆਂ ਲਹੂ ਸਲਾਈਡਾਂ ਬਣਾਈਆਂ ਗਈਆਂ ਅਤੇ ਐਂਟੀ ਮਲੇਰੀਆ ਰੈਪਿਡ ਕਾਰਡਾਂ ਨਾਲ ਮਲੇਰੀਆ ਬੁਖ਼ਾਰ ਦਾ ਟੈਸਟ ਕੀਤਾ ਜਾ ਰਿਹਾ ਹੈ। Author : Malout Live