ਸ਼੍ਰੀ ਸੱਤਿਆਂ ਸਾਂਈ ਬੀ.ਐੱਡ ਕਾਲਜ ਕਰਾਈਵਾਲਾ ਵਿਖੇ ਕਰਵਾਈ ਗਈ ਸਲਾਨਾ ਐਥਲੈਟਿਕ ਮੀਟ

ਮਲੋਟ: ਸ਼੍ਰੀ ਸੱਤਿਆ ਸਾਈ ਬੀ.ਐੱਡ ਕਾਲਜ ਕਰਾਈਵਾਲਾ ਵਿਖੇ ਸਲਾਨਾ ਐਥਲੈਟਿਕ ਮੀਟ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਵਿਦਿਆਰਥੀਆਂ ਨੇ ਵੱਖ-ਵੱਖ ਖੇਡਾਂ ਵਿੱਚ ਲੰਬੀ ਛਾਲ (ਲੜਕੀ) ਵਿੱਚੋਂ ਪਹਿਲਾ ਸਥਾਨ ਪਲਵੀ, ਦੂਜਾ ਸਥਾਨ ਪ੍ਰਭਜੀਤ ਕੌਰ, ਤੀਜਾ ਸਥਾਨ ਸਿਮਰਨਪ੍ਰੀਤ ਕੌਰ, ਲੰਬੀ ਛਾਲ (ਲੜਕਿਆਂ) ਵਿੱਚੋਂ ਪਹਿਲਾ ਸਥਾਨ ਸਿਮਰਨਦੀਪ ਸਿੰਘ, ਦੂਜਾ ਸਥਾਨ ਮਨਪ੍ਰੀਤ ਕੁਮਾਰ, ਤੀਜਾ ਸਥਾਨ ਗੁਰਪ੍ਰੀਤ ਸਿੰਘ, ਜੈਵਲਿਨ ਥ੍ਰੋਅ (ਲੜਕਿਆਂ) ਵਿੱਚੋਂ ਪਹਿਲਾ ਸਥਾਨ ਨਵਦੀਪ, ਦੂਜਾ ਸਥਾਨ ਕਰਨਵੀਰ ਸਿੰਘ, ਤੀਜਾ ਸਥਾਨ ਗੁਰਪ੍ਰੀਤ ਸਿੰਘ, ਜੈਵਲਿਨ ਥ੍ਰੋਅ (ਲੜਕੀਆਂ) ਵਿੱਚੋਂ ਪਹਿਲਾ ਸਥਾਨ ਅਰਸ਼ਦੀਪ ਕੌਰ, ਦੂਜਾ ਸਥਾਨ ਸਿਮਰਨਪ੍ਰੀਤ ਕੌਰ, ਤੀਜਾ ਸਥਾਨ ਤਨੀਸ਼ਾ, ਡਿਸਕਸ ਥ੍ਰੋਅ (ਲੜਕਿਆਂ) ਵਿੱਚੋਂ ਪਹਿਲਾ ਸਥਾਨ ਸਿਮਰਨਦੀਪ ਸਿੰਘ, ਦੂਜਾ ਸਥਾਨ ਅੰਸ਼, ਤੀਜਾ ਸਥਾਨ ਮਨਦੀਪ ਸਿੰਘ, ਡਿਸਕਸ ਥ੍ਰੋਅ (ਲੜਕੀਆਂ) ਵਿੱਚੋਂ ਪਹਿਲਾ ਸਥਾਨ ਜੀਨਮ, ਦੂਜਾ ਸਥਾਨ ਗੁਰਵੀਰ ਕੌਰ, ਤੀਜਾ ਸਥਾਨ ਅਰਸ਼ਦੀਪ ਕੌਰ, ਸ਼ਾਟ-ਪੁੱਟ (ਲੜਕਿਆਂ) ਵਿੱਚੋਂ ਪਹਿਲਾ ਸਥਾਨ ਨਵਦੀਪ ਸਿੰਘ, ਦੂਜਾ ਸਥਾਨ ਮਨਪ੍ਰੀਤ ਕੁਮਾਰ, ਤੀਜਾ ਸਥਾਨ ਸਾਜਨ, ਸ਼ਾਟ-ਪੁੱਟ (ਲੜਕੀਆਂ) ਵਿੱਚੋਂ ਪਹਿਲਾ ਸਥਾਨ ਜੀਨਮ, ਦੂਜਾ ਸਥਾਨ ਇਸ਼ਮੀਤ ਕੌਰ, ਤੀਜਾ ਸਥਾਨ ਸੁਜਾਤਾ, 400 ਮੀਟਰ ਦੌੜ (ਲੜਕਿਆਂ) ਵਿੱਚੋਂ ਪਹਿਲਾ ਸਥਾਨ ਮੀਰਾਜ਼, ਦੂਜਾ ਸਥਾਨ ਬਰਿੰਦਰਪਾਲ ਸਿੰਘ, ਤੀਜਾ ਸਥਾਨ ਗੁਰਪ੍ਰੀਤ ਸਿੰਘ, 400 ਮੀਟਰ ਦੌੜ (ਲੜਕੀਆਂ) ਵਿੱਚੋਂ ਪਹਿਲਾ ਸਥਾਨ ਇਸ਼ਮੀਤ ਕੌਰ,

ਦੂਜਾ ਸਥਾਨ ਪ੍ਰਭਜੀਤ ਕੌਰ, ਤੀਜਾ ਸਥਾਨ ਪ੍ਰੇਰਨਾ, 200 ਮੀਟਰ ਦੌੜ ਵਿੱਚ (ਲੜਕੀਆਂ) ਵਿੱਚੋਂ ਪਹਿਲਾ ਸਥਾਨ ਪਲਵੀ, ਦੂਜਾ ਸਥਾਨ ਰਿਦਮ, ਤੀਜਾ ਸਥਾਨ ਸੁਨੀਤਾ, 100 ਮੀਟਰ ਦੌੜ (ਲੜਕਿਆਂ) ਵਿੱਚੋਂ ਪਹਿਲਾ ਸਥਾਨ ਸਿਮਰਨਦੀਪ ਸਿੰਘ, ਦੂਜਾ ਸਥਾਨ ਮਨਪ੍ਰੀਤ ਕੁਮਾਰ, ਤੀਜਾ ਸਥਾਨ ਮੀਰਾਜ਼, 100 ਮੀਟਰ ਦੋੜ ਵਿੱਚ (ਲੜਕੀਆਂ) ਪਹਿਲਾ ਸਥਾਨ ਗੁਰਵੀਰ ਕੌਰ, ਦੂਜਾ ਸਥਾਨ ਇਸ਼ਮੀਤ ਕੌਰ, ਤੀਜਾ ਸਥਾਨ ਸੁਨੀਤਾ, 400 ਮੀਟਰ ਰੀਲੇਅ (ਲੜਕਿਆਂ) ਪਹਿਲਾ ਸਥਾਨ ਸਿਮਰਨਦੀਪ ਸਿੰਘ, ਮਨਪ੍ਰੀਤ ਕੌਰ, ਬਰਿੰਦਪਾਲ ਸਿੰਘ, ਗੁਰਪ੍ਰੀਤ ਸਿੰਘ, 400 ਮੀਟਰ ਰੀਲੇਅ (ਲੜਕਿਆਂ) ਪਹਿਲਾ ਸਥਾਨ ਪਲਵੀ, ਇਸ਼ਮੀਤ ਕੌਰ, ਰਿਦਮ, ਸੁਨੀਤਾ ਦੂਜਾ ਸਥਾਨ ਪ੍ਰਭਜੀਤ ਕੌਰ, ਜੀਨਮ, ਸੁਖਮਨ ਕੌਰ, ਸਿਮਰਨਪ੍ਰੀਤ ਕੌਰ, ਤੀਜਾ ਸਥਾਨ ਤਨੀਸ਼ਾ, ਰਸ਼ਨਦੀਪ ਕੌਰ, ਰਾਜਦੀਪ ਕੌਰ, ਗੁਰਵੀਰ ਕੌਰ ਨੇ ਪੁਜੀਸ਼ਨ ਹਾਸਿਲ ਕੀਤੀ। ਇਸ ਮੌਕੇ ਬੈਸਟ ਐਥਲੀਟ (ਲੜਕਿਆਂ) ਸਿਮਰਨਦੀਪ ਸਿੰਘ ਅਤੇ ਬੈਸਟ ਐਥਲੀਟ (ਲੜਕੀਆਂ) ਵਿੱਚੋਂ ਜੀਨਮ ਨੂੰ ਚੁਣਿਆ ਗਿਆ। ਕਾਲਜ ਦੇ ਪ੍ਰਿੰਸੀਪਲ ਡਾ. ਪ੍ਰਦੀਪ ਠਕਰਾਲ ਨੇ ਜੀਵਨ ਵਿੱਚ ਖੇਡਾਂ ਦੀ ਮਹੱਤਤਾ ਨੂੰ ਦਰਸਾਉਂਦੇ ਹੋਏ ਕਿਹਾ ਕਿ ਸਾਨੂੰ ਇਹੋ ਜਿਹੀਆਂ ਪ੍ਰਤੀਯੋਗਤਾ ਕਰਵਾਉਂਦੇ ਰਹਿਣਾ ਚਾਹੀਦਾ ਹੈ ਤਾਂ ਜੋ ਵਿਦਿਆਰਥੀਆਂ ਦਾ ਮਾਨਸਿਕ ਵਿਕਾਸ ਦੇ ਨਾਲ ਨਾਲ ਸਰੀਰਿਕ ਵਿਕਾਸ ਵੀ ਹੋ ਸਕੇ। ਇਸ ਮੌਕੇ ਚੇਅਰਮੈਨ ਸ਼੍ਰੀ ਅਰਵਿੰਦ ਕੁਮਾਰ ਜੈਨ ਨੇ ਇਸ ਉਪਰਾਲੇ ਲਈ ਇੰਚਾਰਜ ਮੈਡਮ ਨਵਦੀਪ ਕੌਰ, ਸਮੂਹ ਸਟਾਫ ਅਤੇ ਵਿਦਿਆਰਥੀਆਂ ਦੀ ਸ਼ਲਾਘਾ ਕੀਤੀ। Author: Malout Live