Malout News
ਪਿੰਡ ਥੇਹੜੀ ਵਿਖੇ ਨਸ਼ਾ ਵਿਰੋਧੀ ਕੈਂਪ ਦਾ ਆਯੋਜਨ
ਮਲੋਟ:- ਉਪ ਮੰਡਲ ਮੈਜਿਸਟਰੇਟ ਗਿੱਦੜਬਾਹਾ ਦੀਆਂ ਹਦਾਇਤਾਂ ਤੇ ਲੋਕਾਂ ਨੂੰ ਨਸਿ਼ਆਂ ਦੇ ਭੈੜਿਆਂ ਦੇ ਪ੍ਰਭਾਵ ਤੋਂ ਬਚਾਉਣ ਲਈ ਪਿੰਡ ਥੇਹੜੀ ਵਿਖੇ ਨਸ਼ਾ ਵਿਰੋਧੀ ਕੈਂਪ ਦਾ ਆਯੋਜਨ ਜਿਸ ਵਿੱਚ ਪਿੰਡ ਵਾਸੀਆਂ, ਪੰਚਾਇਤ ਮੈਂਬਰਾਂ, ਜੀ.ਓ.ਜੀ, ਏ.ਐਨ.ਐਮ ਵਰਕਸ, ਆਂਗਣਵਾੜੀ ਸਟਾਫ ਨੇ ਭਾਗ ਲਿਆ।
ਇਸ ਕੈਂਪ ਦੌਰਾਨ ਕਲਸਟਰ ਕੋਆਰਡੀਟੇਟਰ ਚੇਤਨਪਾਲ ਸਿੰਘ, ਜੀ.ਓ.ਜੀ. ਅਵਤਾਰ ਸਿੰਘ ਅਤੇ ਐਨ.ਆਰ.ਐਨ.ਸੀ. ਵਲੋਂ ਲੋਕਾਂ ਨੂੰ ਨਸਿ਼ਆਂ ਦੇ ਭੈੜੇ ਪ੍ਰਭਾਵਾਂ ਤੋਂ ਬਚਣ ਲਈ ਜਾਗਰੂਕ ਕੀਤਾ ਗਿਆ ।