ਸ਼੍ਰੀ ਅਮਰਨਾਥ ਯਾਤਰਾ 'ਤੇ ਸ਼ਰਧਾਲੂਆਂ ਦੀ ਸੰਖਿਆ 2 ਲੱਖ ਤੋਂ ਹੋਈ ਪਾਰ, ਟੁੱਟਿਆ 3 ਸਾਲ ਦਾ ਰਿਕਾਰਡ
ਜੰਮੂ-ਕਸ਼ਮੀਰ:- ਸ਼੍ਰੀ ਅਮਰਨਾਥ ਯਾਤਰਾ ਦੌਰਾਨ ਭਗਤਾਂ ਦੇ ਉਤਸ਼ਾਹ ਨੇ ਪਿਛਲੇ 3 ਸਾਲ ਦਾ ਰਿਕਾਰਡ ਤੋੜ ਦਿੱਤਾ ਹੈ। ਜਿਸ ਕਾਰਨ ਯਾਤਰਾ 16ਵੇਂ ਦਿਨ 'ਚ 2 ਲੱਖ ਦੇ ਪਾਰ ਪਹੁੰਚ ਗਈ ਹੈ। 16ਵੇਂ ਦਿਨ 11,539 ਸ਼ਰਧਾਲੂਆਂ ਨੇ ਬਾਬਾ ਬਰਫਾਨੀ ਦੇ ਦਰਸ਼ਨ ਕੀਤੇ। ਹੁਣ ਤੱਕ ਯਾਤਰਾ ਨੇ ਪਿਛਲੇ 3 ਸਾਲ ਦਾ ਰਿਕਾਰਡ ਤੋੜ ਦਿੱਤਾ ਹੈ। ਪਿਛਲੇ ਕੁਝ ਸਾਲਾਂ 'ਚ ਯਾਤਰਾ ਤੋਂ ਪਹਿਲਾ ਜਾਂ ਯਾਤਰਾ ਦੌਰਾਨ ਕਸ਼ਮੀਰ 'ਚ ਅੱਤਵਾਦੀ ਘਟਨਾਵਾਂ ਹੋਈਆਂ ਲਿਹਾਜ਼ਾ ਸ਼ਰਧਾਲੂ ਸੁਰੱਖਿਆ ਨੂੰ ਲੈ ਕੇ ਕੁਝ ਹੱਦ ਤੱਕ ਚਿੰਤਤ ਸਨ। ਜਿਸ ਕਾਰਨ ਯਾਤਰਾ ਹੌਲੀ ਚਲ ਰਹੀ ਸੀ ਪਰ ਇਸ ਵਾਰ ਯਾਤਰਾ ਤੋਂ ਪਹਿਲਾਂ ਜਾਂ ਹੁਣ ਤੱਕ ਦੀ ਯਾਤਰਾ ਦੌਰਾਨ ਕੋਈ ਅੱਤਵਾਦੀ ਘਟਨਾ ਨਹੀਂ ਹੋਈ ਹੈ। ਇਸ ਨਾਲ ਸ਼ਰਧਾਲੂਆਂ ਦਾ ਹੌਸਲਾ ਵਧਿਆ ਹੈ ਅਤੇ ਉਹ ਆਪਣੀ ਸੁਰੱਖਿਆ ਨੂੰ ਲੈ ਕੇ ਫਿਕਰਮੰਦ ਹਨ। ਇਸ ਸਾਲ ਹੁਣ ਤੱਕ ਮੌਸਮ ਨੇ ਪੂਰਾ ਸਾਥ ਦਿੱਤਾ ਹੈ। ਜਿਸ ਨਾਲ ਯਾਤਰੀਆਂ ਨੂੰ ਮੌਸਮ ਸਬੰਧੀ ਮੁਸ਼ਕਿਲਾਂ ਦਾ ਸਾਹਮਣਾ ਨਹੀਂ ਕਰਨਾ ਪੈ ਰਿਹਾ ਹੈ।