ਪੰਜਾਬ ਸਰਕਾਰ ਦੇ 4 ਡਿਪਟੀ ਕਮਿਸ਼ਨਰਾਂ ਤੇ 24 ਆਈ. ਏ. ਐੱਸ. ਅਧਿਕਾਰੀਆਂ ਦੇ ਵਿਭਾਗਾਂ ਦਾ ਵਾਧੂ ਚਾਰਜ ਹੋਰਨਾਂ ਨੂੰ ਸੌਂਪਿਆ
ਪੰਜਾਬ ਸਰਕਾਰ ਦੇ 4 ਡਿਪਟੀ ਕਮਿਸ਼ਨਰਾਂ ਤੇ 24 ਆਈ. ਏ. ਐੱਸ. ਅਧਿਕਾਰੀਆਂ ਦੇ ਵਿਭਾਗਾਂ ਦਾ ਵਾਧੂ ਚਾਰਜ ਹੋਰਨਾਂ ਨੂੰ ਸੌਂਪਿਆ ਗਿਆ । ਜਾਰੀ ਹੁਕਮਾਂ ਮੁਤਾਬਕ ਅਗਲੇ ਦਿਨਾਂ ਵਿਚ 1 ਤੋਂ ਲੈ ਕੇ 3 ਹਫ਼ਤਿਆਂ ਤੱਕ ਛੁੱਟੀ 'ਤੇ ਜਾਣ ਵਾਲੇ ਜਿਹੜੇ 24 ਅਧਿਕਾਰੀਆਂ ਦੇ ਵਿਭਾਗਾਂ ਦਾ ਕੰਮ ਹੋਰਨਾਂ ਅਧਿਕਾਰੀਆਂ ਨੂੰ ਦਿੱਤਾ ਗਿਆ ਹੈ, ਉਨ੍ਹਾਂ 'ਚ ਤਰਨਤਾਰਨ ਦੇ ਡਿਪਟੀ ਕਮਿਸ਼ਨਰ ਦਾ ਕੰਮ ਉਨ੍ਹਾਂ ਦੀ ਗੈਰ ਹਾਜ਼ਰੀ 'ਚ ਐਡੀਸ਼ਨਲ ਡਿਪਟੀ ਕਮਿਸ਼ਨਰ ਸੰਦੀਪ ਰਿਸ਼ੀ, ਸ਼ਹੀਦ ਭਗਤ ਸਿੰਘ ਨਗਰ ਦੇ ਡਿਪਟੀ ਕਮਿਸ਼ਨਰ ਵਿਨੇ ਬਬਲਾਨੀ ਦਾ ਕੰਮ ਰੋਪੜ ਦੇ ਡਿਪਟੀ ਕਮਿਸ਼ਨਰ ਸੁਮੀਤ ਜਰੰਗਲ, ਜਲੰਧਰ ਦੇ ਡਿਪਟੀ ਕਮਿਸ਼ਨਰ ਵਰਿੰਦਰ ਸ਼ਰਮਾ ਦਾ ਕੰਮ ਅਡੀਸ਼ਨਲ ਡਿਪਟੀ ਕਮਿਸ਼ਨਰ ਵਿਕਾਸ ਕੁਲਵੰਤ ਸਿੰਘ ਅਤੇ ਪਠਾਨਕੋਟ ਦੇ ਡਿਪਟੀ ਕਮਿਸ਼ਨਰ ਅਤੇ ਨਗਰ ਨਿਗਮ ਕਮਿਸ਼ਨਰ ਰਾਮਬੀਰ ਦਾ ਕੰਮ ਗੁਰਦਾਸਪੁਰ ਦੇ ਡਿਪਟੀ ਕਮਿਸ਼ਨਰ ਵਿਪਲ ਉਜਵਲ ਦੇਖਣ। ਇਸੇ ਤਰ੍ਹਾਂ ਮਾਲ ਤੇ ਮੁੜ ਵਸੇਬਾ ਵਿਭਾਗ ਦੀ ਵਿਸ਼ੇਸ਼ ਸਕੱਤਰ ਅਤੇ ਭੂਮੀ ਰਿਕਾਰਡ ਸੈਟਲਮੈਂਟ ਤੇ ਭੂਮੀ ਪ੍ਰਾਪਤੀ ਜਲੰਧਰ ਦੀ ਡਾਇਰੈਕਟਰ ਰੂਪਾਂਜਲੀ ਕਾਰਥਿਕ ਦੀ ਥਾਂ ਬਦਲਵੇਂ ਪ੍ਰਬੰਧ ਸਬੰਧਤ ਅਥਾਰਟੀ ਕਰੇਗੀ। ਹੈਲਥ ਕਾਰਪੋਰੇਸ਼ਨ ਦੇ ਐੱਮ. ਡੀ. ਅਤੇ ਹੈਲਥ ਮਿਸ਼ਨ ਦੇ ਪ੍ਰਾਜੈਕਟ ਡਾਇਰੈਕਟਰ ਅਮਿਤ ਕੁਮਾਰ ਦਾ ਕੰਮ ਮਾਰਕਫੈੱਡ ਦੇ ਐੱਮ. ਡੀ. ਵਰੁਣ ਰੂਜਮ, ਪਰਸੋਨਲ ਵਿਭਾਗ ਦੀ ਵਿਸ਼ੇਸ਼ ਸਕੱਤਰ ਅਤੇ ਪੀ. ਐੱਸ. ਆਈ. ਡੀ. ਸੀ. ਦੀ ਐੱਮ. ਡੀ. ਨੀਲਿਮਾ ਦਾ ਕੰਮ ਗ੍ਰਹਿ ਅਤੇ ਨਿਆਂ ਵਿਭਾਗ ਦੇ ਵਿਸ਼ੇਸ਼ ਸਕੱਤਰ ਅਰੁਣ ਸੇਖੜੀ, ਲੋਕਲ ਬਾਡੀਜ਼ ਵਿਭਾਗ ਦੇ ਡਾਇਰੈਕਟਰ ਕਰੁਨੇਸ਼ ਸ਼ਰਮਾ ਦਾ ਕੰਮ ਪਲਾਨਿੰਗ ਅਤੇ ਜਲ ਸਰੋਤ ਵਿਭਾਗ ਦੇ ਵਿਸ਼ੇਸ਼ ਸਕੱਤਰ ਡੀ. ਐੱਸ. ਮਾਂਗਟ, ਪੀ. ਡਬਲਿਊ. ਡੀ. ਵਿਭਾਗ ਦੀ ਵਿਸ਼ੇਸ਼ ਸਕੱਤਰ ਅਤੇ ਕੰਟ੍ਰੋਲਰ ਪ੍ਰਿੰਟਿੰਗ ਤੇ ਸਟੇਸ਼ਨਰੀ ਤੇ ਸਕੱਤਰ ਸੂਚਨਾ ਕਮਿਸ਼ਨਰ ਮਾਧਵੀ ਕਟਾਰੀਆ ਦਾ ਕੰਮ ਸਿਹਤ ਤੇ ਪਰਿਵਾਰ ਕਲਿਆਣ ਵਿਭਾਗ ਦੇ ਵਿਸ਼ੇਸ਼ ਸਕੱਤਰ ਪਰਨੀਤ ਦੇਖਣਗੇ। ਇਸੇ ਤਰ੍ਹਾਂ ਵਿਮਲ ਕੁਮਾਰ ਸੇਤੀਆ ਲੇਬਰ ਕਮਿਸ਼ਨਰ ਦਾ ਕੰਮ ਬਲਵਿੰਦਰ ਸਿੰਘ ਧਾਲੀਵਾਲ ਡਾਇਰੈਕਟਰ ਸਮਾਜਿਕ ਨਿਆਂ ਸ਼ਕਤੀਕਰਨ ਘੱਟ ਗਿਣਤੀ ਮਾਮਲੇ, ਮੁੱਖ ਮੰਤਰੀ ਦੀ ਅਡੀਸ਼ਨਲ ਪ੍ਰਮੁੱਖ ਸਕੱਤਰ ਤੇ ਡਾਇਰੈਕਟਰ ਸਪੋਰਟਸ ਤੇ ਵਿਸ਼ੇਸ਼ ਸਕੱਤਰ ਯੂਥ ਸਰਵਿਸ ਦਾ ਕੰਮ ਗੁਰਕੀਰਤ ਕ੍ਰਿਪਾਲ ਸਿੰਘ ਅਤੇ ਰਾਹੁਲ ਗੁਪਤਾ ਦੇਖਣਗੇ। ਮੁਹੰਮਦ ਇਸਫਾਕ ਅਡੀਸ਼ਨਲ ਸਕੱਤਰ ਜਲ ਸਪਲਾਈ ਤੇ ਸੀਵਰੇਜ ਅਤੇ ਮੁੱਖ ਅਧਿਕਾਰੀ ਵਾਟਰ ਸਪਲਾਈ ਤੇ ਸੀਵਰੇਜ ਬੋਰਡ ਦਾ ਕੰਮ ਅਮਿਤ ਤਲਵਾੜ, ਨਵਜੋਤ ਪਾਲ ਸਿੰਘ ਰੰਧਾਵਾ ਮੁੱਖ ਅਧਿਕਾਰੀ ਪੇਡਾ ਤੇ ਅਡੀਸ਼ਨਲ ਡਾਇਰੈਕਟਰ ਪ੍ਰਸ਼ਾਸਨ ਸਮਾਜਿਕ ਸੁਰੱਖਿਆ ਦਾ ਕੰਮ ਰਾਜੀਵ ਪਰਾਸ਼ਰ ਵਿਸ਼ੇਸ਼ ਸਕੱਤਰ ਮਾਲ ਤੇ ਮੁੜ ਵਸੇਬਾ, ਪਰਨੀਤ ਸ਼ੇਰਗਿੱਲ ਅਡੀਸ਼ਨਲ ਐਕਸਾਈਜ਼ ਤੇ ਟੈਕਸ ਕਮਿਸ਼ਨਰ ਮੁੱਖ ਦਫ਼ਤਰ ਪਟਿਆਲਾ ਦਾ ਕੰਮ ਸੁਰਭੀ ਮਲਿਕ ਮੁੱਖ ਪ੍ਰਸ਼ਾਸਕ ਪਟਿਆਲਾ ਡਿਵੈੱਲਪਮੈਂਟ ਅਥਾਰਟੀ, ਪੂਨਮਦੀਪ ਕੌਰ ਅਡੀਸ਼ਨਲ ਡਿਪਟੀ ਕਮਿਸ਼ਨਰ ਪਟਿਆਲਾ ਦਾ ਕੰਮ ਸ਼ੌਕਤ ਅਹਿਮਦ ਮੁੱਖ ਅਧਿਕਾਰੀ ਪੰਜਾਬ ਵਫ਼ਦ ਬੋਰਡ ਤੇ ਏ. ਡੀ. ਸੀ. ਜਨਰਲ ਪਟਿਆਲਾ, ਹਰਗੁਣਜੀਤ ਕੌਰ ਅਡੀਸ਼ਨਲ ਸਕੱਤਰ ਪਰਸੋਨਲ ਤੇ ਏ. ਐੱਮ. ਡੀ. ਪੀ. ਐੱਸ. ਆਈ. ਡੀ. ਸੀ. ਦਾ ਕੰਮ ਮੁਨੀਸ਼ ਕੁਮਾਰ ਅਡੀਸ਼ਨਲ ਸਕੱਤਰ ਡਿਫੈਂਸ ਵੈੱਲਫੇਅਰ ਤੇ ਡਾਇਰੈਕਟਰ ਪ੍ਰਾਹੁਣਾਚਾਰੀ, ਬਬੀਤਾ ਅਡੀਸ਼ਨਲ ਏ. ਡੀ. ਸੀ. ਫਗਵਾੜਾ ਦਾ ਕੰਮ ਰਾਹੁਲ ਚੱਬਾ ਏ. ਡੀ. ਸੀ. ਜਨਰਲ ਕਪੂਰਥਲਾ, ਰੌਸ਼ਨ ਸੰਕਾਰੀਆ ਅਡੀਸ਼ਨਲ ਮੁੱਖ ਸਕੱਤਰ ਸਮਾਜਿਕ ਨਿਆਂ ਸ਼ਕਤੀਕਰਨ ਤੇ ਘੱਟ ਗਿਣਤੀ ਅਤੇ ਵਣ ਤੇ ਜੰਗਲੀ ਜੀਵ ਵਿਭਾਗ ਦਾ ਕੰਮ ਸੰਜੇ ਕੁਮਾਰ ਅਡੀਸ਼ਨਲ ਮੁੱਖ ਸਕੱਤਰ ਖੇਡ ਤੇ ਯੁਵਾ ਮਾਮਲੇ ਦੇਖਣਗੇ। ਇਸੇ ਤਰ੍ਹਾਂ ਛੁੱਟੀ 'ਤੇ ਜਾ ਰਹੇ ਪਨਸਪ ਦੇ ਐੱਮ. ਡੀ. ਅਮਰਪਾਲ ਸਿੰਘ, ਮੁਕਤਸਰ ਸਾਹਿਬ ਦੀ ਏ. ਡੀ. ਸੀ. ਜਨਰਲ ਰਿਚਾ ਅਤੇ ਜਲੰਧਰ-2 ਦੇ ਐੱਸ. ਡੀ. ਐੱਮ. ਪਰਮਵੀਰ ਸਿੰਘ ਦੇ ਕੰਮ ਦਾ ਬਦਲਵਾਂ ਪ੍ਰਬੰਧ ਸਬੰਧਤ ਅਥਾਰਟੀ ਕਰੇਗੀ।