Malout News

ਸਿਹਤ ਵਿਭਾਗ ਵੱਲੋਂ ਮਲੋਟ ਵਿਖੇ ਡੇਂਗੂ ਦੇ ਲਾਰਵੇ ਦੀ ਰੋਕਥਾਮ ਸੰਬੰਧੀ ਗਤੀਵਿਧੀਆਂ ਜਾਰੀ

ਮਲੋਟ:- ਸਿਵਲ ਸਰਜਨ ਡਾ.ਰੰਜੂ ਸਿੰਗਲਾ ਸ਼੍ਰੀ ਮੁਕਤਸਰ ਸਾਹਿਬ ਦੀਆਂ ਹਦਾਇਤਾਂ ਅਨੁਸਾਰ ਡਾ.ਵਿਕਰਮ ਅਸੀਜਾ ਜ਼ਿਲ੍ਹਾ ਐਪਡੋਮਾਲੋਜਿਸਟ ਦੇ ਦਿਸ਼ਾ ਨਿਰਦੇਸ਼ਾ ਅਤੇ ਡਾ.ਸੁਨੀਲ ਬਾਂਸਲ ਸੀਨੀਅਰ ਮੈਡੀਕਲ ਅਫ਼ਸਰ ਸਿਵਲ ਹਸਪਤਾਲ ਮਲੋਟ ਦੀ ਅਗਵਾਈ ਵਿੱਚ ਮਲੋਟ ਅਤੇ ਬਲਾਕ ਆਲਮਵਾਲਾ ਦੀਆਂ ਟੀਮਾ ਵੱਲੋਂ ਮਲੋਟ ਸ਼ਹਿਰ ਵਿਖੇ ਮੱਛਰਾਂ ਦੇ ਲਾਰਵੇ ਨੂੰ ਨਸ਼ਟ ਕਰਨ ਲਈ ਐਂਟੀ ਲਾਰਵੇ ਦਾ ਛਿੜਕਾਅ ਕੀਤਾ ਗਿਆ। ਇਸ ਦੌਰਾਨ ਗੁਰਵਿੰਦਰ ਸਿੰਘ ਬਰਾੜ ਅਤੇ ਹਰਜੀਤ ਸਿੰਘ ਐੱਸ.ਆਈ  ਨੇ ਦੱਸਿਆ ਕਿ ਬਰਸਾਤਾ ਕਾਰਨ ਮੱਛਰ ਪੈਦਾ ਹੋ ਗਿਆ, ਜਿਸ ਨਾਲ ਮਲੇਰੀਆ ਅਤੇ ਡੇਂਗੂ ਵਰਗੀਆਂ ਬੀਮਾਰੀਆਂ ਦੇ ਫੈਲਣ ਦਾ ਖਤਰਾ ਵੱਧ ਜਾਂਦਾ ਹੈ। ਇਸ ਲਈ ਮੱਛਰ ਨੂੰ ਪੈਦਾ ਹੋਣ ਤੋਂ ਰੋਕਣ ਲਈ ਐਂਟੀ ਲਾਰਵਾ ਦਾ ਛਿੜਕਾਅ ਕੀਤਾ ਜਾਂਦਾ ਹੈ। ਇਸ ਕਰਕੇ ਮਲੋਟ ਸ਼ਹਿਰ ਦੀਆਂ ਵੱਖ-ਵੱਖ ਗਲੀਆਂ ਅਤੇ ਘਰਾਂ ਵਿੱਚ ਐਂਟੀ ਲਾਰਵਾ ਦਾ ਛਿੜਕਾਅ ਕੀਤਾ ਗਿਆ। ਉਹਨਾਂ ਮੌਜੂਦ ਵਿਅਕਤੀਆਂ ਨੂੰ ਦੱਸਿਆ ਕਿ ਮਲੇਰੀਆ ਅਤੇ ਡੇਂਗੂ ਬੁਖਾਰ ਮੱਛਰ ਦੇ ਕੱਟਣ ਨਾਲ ਹੁੰਦਾ ਹੈ। ਇਸ ਤੋਂ ਬਚਾਅ ਲਈ ਦਿਨ ਅਤੇ ਰਾਤ ਨੂੰ ਸੌਣ ਸਮੇਂ  ਮੱਛਰਦਾਨੀ ਦੀ ਵਰਤੋਂ ਕੀਤੀ ਜਾਵੇ, ਘਰਾਂ ਦੀਆਂ ਛੱਤਾਂ ਉੱਪਰ ਪਏ ਟਾਇਰਾਂ ਜਾ ਸਾਮਾਨ, ਗਮਲਿਆਂ, ਫਰਿੱਜ ਦੀ ਟ੍ਰੇਅ, ਕੂਲਰਾਂ, ਪਾਣੀ ਦੀਆਂ ਟੈਂਕੀਆਂ ਨੂੰ ਢੱਕ ਕੇ ਰੱਖੋ ਅਤੇ ਹਫਤੇ ਵਿੱਚ ਇੱਕ ਵਾਰ ਇਹਨਾਂ ਵਿੱਚੋਂ ਪਾਣੀ ਸੁੱਕਾ ਦਿੱਤਾ ਜਾਵੇ, ਇਸ ਤੋਂ ਇਲਾਵਾ ਨੀਵੀਆਂ ਥਾਵਾਂ ‘ਤੇ ਪਾਣੀ ਨੂੰ ਇੱਕਠਾ ਨਾ ਹੋਣ ਦਿੱਤਾ ਜਾਵੇ , ਘਰਾਂ ਦੇ ਆਲੇ-ਦੁਆਲੇ ਨਾਲੀਆਂ ਵਿੱਚ ਕਾਲਾ ਤੇਲ ਪਾ ਦਿੱਤਾ ਜਾਵੇ। ਸੁਖਜੀਤ ਸਿੰਘ ਆਲਮਵਾਲਾ ਨੇ ਮੌਜੂਦ ਲੋਕਾਂ ਨੂੰ ਹੱਥਾਂ ਦੀ ਸਫਾਈ ਦੀ ਮਹੱਤਤਾ ਅਤੇ ਹੱਥ ਧੋਣ ਦੀ ਵਿਧੀ ਬਾਰੇ ਜਾਣੂ ਕਰਵਾਇਆ। ਇਸੇ ਤਰ੍ਹਾਂ ਗੁਰਮੀਤ ਸਿੰਘ ਅਤੇ  ਸੁਖਨਪਾਲ ਸਿੰਘ ਵੱਲੋਂ ਵੀ ਡੇਂਗੂ ਦੇ ਬਚਾਅ ਸੰਬੰਧੀ ਲੋਕਾਂ ਨੂੰ ਜਾਗਰੂਕ ਕੀਤਾ ਗਿਆ। ਇਸ ਮੌਕੇ  ਟੋਨੀ, ਮੋੜਾ ਸਿੰਘ, ਹਰਮਨ ਸਿੰਘ, ਗੁਰਵਿੰਦਰ ਸਿੰਘ, ਗਗਨਦੀਪ, ਜਸਵਿੰਦਰ, ਮੱਖਣ, ਸ਼ਿਵਦੀਪ, ਸੁਖਮੰਦਰ ਬ੍ਰੀਡ ਚੈਕਰਾਂ ਵੱਲੋਂ ਸਪਰੇ ਦਾ ਛਿੜਕਾਅ ਕੀਤਾ ਗਿਆ।

Author: Malout Live

Leave a Reply

Your email address will not be published. Required fields are marked *

Back to top button