ਡੀ.ਏ.ਵੀ ਕਾਲਜ ਮਲੋਟ ਵਿਖੇ ਵਿਦਿਆਰਥੀਆਂ ਦਾ ਇੱਕ ਰੋਜ਼ਾ ਇਤਿਹਾਸਕ ਟ੍ਰਿੱਪ ਦਾ ਕੀਤਾ ਗਿਆ ਆਯੋਜਨ

ਮਲੋਟ: ਡੀ.ਏ.ਵੀ ਕਾਲਜ, ਮਲੋਟ ਵੱਲੋਂ ਪ੍ਰਿੰਸੀਪਲ ਸ਼੍ਰੀ ਸੁਭਾਸ਼ ਗੁਪਤਾ ਦੇ ਦਿਸ਼ਾ-ਨਿਰਦੇਸ਼ ਹੇਠ ਆਰਟਸ ਫੈਕਲਟੀ ਵੱਲੋਂ ਅਤੇ ਸਰੀਰਿਕ ਸਿੱਖਿਆ ਵਿਭਾਗ ਦੇ ਮੁੱਖੀ ਮੈਡਮ ਇਕਬਾਲ ਕੌਰ ਦੀ ਅਗਵਾਈ ਵਿੱਚ 39 ਵਿਦਿਆਰਥੀਆਂ ਦੇ ਇੱਕ ਰੋਜ਼ਾ ਇਤਿਹਾਸਕ ਟ੍ਰਿੱਪ ਦਾ ਆਯੋਜਨ ਕੀਤਾ ਗਿਆ। ਇਸ ਟ੍ਰਿੱਪ ਵਿੱਚ ਪੰਜਾਬੀ ਵਿਭਾਗ ਦੇ ਸਹਾਇਕ ਪ੍ਰੋਫੈਸਰ ਮੈਡਮ ਭੁਪਿੰਦਰ ਕੌਰ ਅਤੇ ਅਰਥ-ਸ਼ਾਸਤਰ ਵਿਭਾਗ ਦੇ ਸਹਾਇਕ ਪ੍ਰੋਫੈਸਰ ਨਵਲੀਨ ਸ਼ੀਤਲ ਵੀ ਸ਼ਾਮਿਲ ਸਨ। ਇਸ ਦੌਰਾਨ ਵਿਦਿਆਰਥੀ ਦਰਬਾਰ ਸਾਹਿਬ ਸ਼੍ਰੀ ਅੰਮ੍ਰਿਤਸਰ ਸਾਹਿਬ, ਗੁਰਦੁਆਰਾ ਸ਼ਹੀਦਗੰਜ ਬਾਬਾ ਦੀਪ ਸਿੰਘ ਜੀ,

ਗੁਰਦੁਆਰਾ ਬਿਬੇਕਸਰ ਸਾਹਿਬ, ਗੁਰਦੁਆਰਾ ਰਾਮਸਰ ਸਾਹਿਬ, ਈਸ਼ਰਧਾਮ ਨਾਨਕਸਰ ਹਰੀਕੇ ਪੱਤਣ ਵਿਖੇ ਨਤਮਸਤਕ ਹੋਏ ਅਤੇ ਜਲਿਆਵਾਲਾ ਬਾਗ਼ ਵਿਖੇ ਵੀ ਸ਼ਿਰਕਤ ਕੀਤੀ। ਇਸ ਮੌਕੇ ਵਿਦਿਆਰਥੀਆਂ ਨੂੰ ਸਿੱਖ ਇਤਿਹਾਸ ਬਾਰੇ ਵਿਸ਼ੇਸ਼ ਜਾਣਕਾਰੀ ਵੀ ਦਿੱਤੀ ਗਈ ਅਤੇ ਵਿਦਿਆਰਥੀਆਂ ਨੇ ਖ੍ਰੀਦੋ-ਫਰੋਖਤ ਕਰਦਿਆਂ ਬਾਜ਼ਾਰ ਦੀ ਰੌਣਕ ਨੂੰ ਵੀ ਮਾਣਿਆ। ਵਾਪਸੀ ਸਮੇਂ ਹਵੇਲੀ ਰੈਸਟੋਰੈਂਟ ਵਿਖੇ ਰਾਤ ਦਾ ਭੋਜਨ ਵੀ ਕਰਵਾਇਆ ਗਿਆ, ਜਿੱਥੇ ਵਿਦਿਆਰਥੀਆਂ ਨੇ ਪੰਜਾਬੀ ਵਿਰਾਸਤ ਨਾਲ ਜੁੜੀਆਂ ਵਸਤੂਆਂ ਬਾਰੇ ਜਾਣਕਾਰੀ ਹਾਸਿਲ ਕੀਤੀ ਅਤੇ ਹੋਰ ਕਈ ਮਨੋਰੰਜਨ ਗਤੀਵਿਧੀਆਂ ਕੀਤੀਆਂ। Author: Malout Live