ਸਰਕਾਰੀ ਪ੍ਰਾਇਮਰੀ ਸਕੂਲ ਪਿੰਡ ਮਲੋਟ ਵਿਖੇ ਲਗਾਈ ਗਈ ਪ੍ਰੀ-ਪ੍ਰਾਇਮਰੀ ਅਧਿਆਪਕਾਂ ਦੀ ਵਰਕਸ਼ਾਪ

ਬਲਾਕ ਪ੍ਰਾਇਮਰੀ ਅਫਸਰ ਯਸ਼ਪਾਲ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਪਿੰਡ ਮਲੋਟ ਦੇ ਸਥਾਨਕ ਸਕੂਲ ਮਲੋਟ ਵਿੱਚ ਇੱਕ ਦਿਨ ਦੀ ਹੈਂਡਮੇਡ ਮਟੀਰੀਅਲ ਦੀ ਵਰਕਸ਼ਾਪ ਲਗਾਈ ਗਈ। ਇਸ ਵਰਕਸ਼ਾਪ ਵਿੱਚ ਬੱਚਿਆਂ ਦੀ ਪੜ੍ਹਾਈ ਦੇ ਨਾਲ ਸੰਬੰਧਿਤ ਟੀਐਲਐਮ ਤਿਆਰ ਕੀਤਾ ਗਿਆ।

ਮਲੋਟ (ਸ਼੍ਰੀ ਮੁਕਤਸਰ ਸਾਹਿਬ) : ਬਲਾਕ ਪ੍ਰਾਇਮਰੀ ਅਫਸਰ ਯਸ਼ਪਾਲ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਪਿੰਡ ਮਲੋਟ ਦੇ ਸਥਾਨਕ ਸਕੂਲ ਮਲੋਟ ਵਿੱਚ ਇੱਕ ਦਿਨ ਦੀ ਹੈਂਡਮੇਡ ਮਟੀਰੀਅਲ ਦੀ ਵਰਕਸ਼ਾਪ ਲਗਾਈ ਗਈ। ਇਸ ਵਰਕਸ਼ਾਪ ਵਿੱਚ ਬੱਚਿਆਂ ਦੀ ਪੜ੍ਹਾਈ ਦੇ ਨਾਲ ਸੰਬੰਧਿਤ ਟੀਐਲਐਮ ਤਿਆਰ ਕੀਤਾ ਗਿਆ। ਇਸ ਵਰਕਸ਼ਾਪ ਵਿੱਚ ਪ੍ਰਥਮ ਸਹਾਇਕ ਜ਼ਿਲ੍ਹਾ ਕੋਆਰਡੀਨੇਟਰ ਤਨਵੀਰ ਫਾਂਡਾ ਵੱਲੋਂ ਰਿਸੋਰਸ ਪਰਸਨ ਦੀ ਭੂਮਿਕਾ ਨਿਭਾਈ ਗਈ।

ਇਸ ਦੌਰਾਨ ਬੀ.ਆਰ.ਸੀ ਕਮਲਪ੍ਰੀਤ ਸਿੰਘ ਨੇ ਅਧਿਆਪਕਾਂ ਨੂੰ ਸੰਬੋਧਨ ਕੀਤਾ। ਇਸ ਵਿੱਚ ਤਿੰਨ ਕਲੱਸਟਰਾਂ ਦੇ 23 ਅਧਿਆਪਕਾਂ ਨੇ ਭਾਗ ਲਿਆ। ਇਸ ਦੌਰਾਨ ਪ੍ਰਥਮ ਕੋਆਰਡੀਨੇਟਰ ਤਨਵੀਰ ਫਾਂਡਾ, BRC ਕਮਲਪ੍ਰੀਤ, CHT ਰਾਕੇਸ਼ ਕੁਮਾਰ ਅਤੇ ਸਮੂਹ ਅਧਿਆਪਕ ਮੌਜੂਦ ਸਨ।

Author : Malout Live