ਵਾਰਡਬੰਦੀ ਸਰਕਾਰ ਵੱਲੋਂ ਨਗਰ ਨਿਗਮ/ਨਗਰ ਕੌਂਸਲ ਚੋਣਾਂ ਵਿੱਚ ਆਪਣੇ ਕੁਝ ਖਾਸ ਚਹੇਤਿਆਂ ਨੂੰ ਜਿਤਾਉਣ ਲਈ ਕੀਤੀ ਜਾ ਰਹੀ- ਕੁਲਵੰਤ ਸਿੰਘ ਭਾਈ ਕਾ ਕੇਰਾ
ਰਿਪਬਲਿਕਨ ਪਾਰਟੀ ਆਫ ਇੰਡੀਆ ਦੇ ਪੰਜਾਬ ਪ੍ਰਧਾਨ ਕੁਲਵੰਤ ਸਿੰਘ ਭਾਈ ਕਾ ਕੇਰਾ ਅਨੁਸਾਰ ਨਗਰ ਕੌਂਸਲ ਮਲੋਟ ਦੀ ਵੈਬਸਾਈਟ 'ਤੇ ਪੰਜਾਬ ਸਰਕਾਰ ਵੱਲੋਂ ਜਾਰੀ ਨਵੀਂ ਨੋਟੀਫਿਕੇਸ਼ਨ ਅਧੀਨ ਸ਼ਹਿਰ ਅੰਦਰ ਵਾਰਡਬੰਦੀ ਕੀਤੇ ਜਾਣ ਨੂੰ ਲੈ ਕੇ ਮਲੋਟ ਵਿੱਚ ਭਾਰੀ ਰੋਸ ਵੈਖਣ ਨੂੰ ਮਿਲ ਰਿਹਾ ਹੈ। ਸ਼ਹਿਰ ਵਾਸੀਆਂ ਦਾ ਕਹਿਣਾ ਹੈ ਕਿ ਇਸ ਵਾਰਡਬੰਦੀ ਕਾਰਨ ਆਮ ਲੋਕਾਂ ਨੂੰ ਵੱਡਾ ਖਮਿਆਜ਼ਾ ਭੁਗਤਣਾ ਪਵੇਗਾ।
ਮਲੋਟ : ਰਿਪਬਲਿਕਨ ਪਾਰਟੀ ਆਫ ਇੰਡੀਆ ਦੇ ਪੰਜਾਬ ਪ੍ਰਧਾਨ ਕੁਲਵੰਤ ਸਿੰਘ ਭਾਈ ਕਾ ਕੇਰਾ ਅਨੁਸਾਰ ਨਗਰ ਕੌਂਸਲ ਮਲੋਟ ਦੀ ਵੈਬਸਾਈਟ 'ਤੇ ਪੰਜਾਬ ਸਰਕਾਰ ਵੱਲੋਂ ਜਾਰੀ ਨਵੀਂ ਨੋਟੀਫਿਕੇਸ਼ਨ ਅਧੀਨ ਸ਼ਹਿਰ ਅੰਦਰ ਵਾਰਡਬੰਦੀ ਕੀਤੇ ਜਾਣ ਨੂੰ ਲੈ ਕੇ ਮਲੋਟ ਵਿੱਚ ਭਾਰੀ ਰੋਸ ਵੈਖਣ ਨੂੰ ਮਿਲ ਰਿਹਾ ਹੈ। ਸ਼ਹਿਰ ਵਾਸੀਆਂ ਦਾ ਕਹਿਣਾ ਹੈ ਕਿ ਇਸ ਵਾਰਡਬੰਦੀ ਕਾਰਨ ਆਮ ਲੋਕਾਂ ਨੂੰ ਵੱਡਾ ਖਮਿਆਜ਼ਾ ਭੁਗਤਣਾ ਪਵੇਗਾ। ਕੁਲਵੰਤ ਸਿੰਘ ਭਾਈ ਕਾ ਕੇਰਾ ਅਨੁਸਾਰ ਵਾਰਡਬੰਦੀ ਨਾਲ ਸਭ ਤੋਂ ਵੱਡਾ ਬੋਝ ਆਮ ਨਾਗਰਿਕਾਂ 'ਤੇ ਪਵੇਗਾ, ਕਿਉਂਕਿ ਵੋਟਰ ਕਾਰਡ, ਜੋ ਲੋਕਾਂ ਦੀ ਪਹਿਚਾਣ ਬਣ ਚੁੱਕਾ ਹੈ, ਉਸ ਸਮੇਤ ਆਧਾਰ ਕਾਰਡ ਦਾ ਪਤਾ ਬਦਲਵਾਉਣਾ ਪਵੇਗਾ।
ਇਸ ਦੇ ਨਾਲ-ਨਾਲ ਪੈਨ ਪਾਸਪੋਰਟ, ਸਕੂਲੀ ਬੱਚਿਆਂ ਦੇ ਸਰਟੀਫਿਕੇਟ, ਬੈਂਕ ਕਾਪੀਆਂ ਅਤੇ ਹੋਰ ਕਈ ਜ਼ਰੂਰੀ ਸਰਕਾਰੀ ਤੇ ਨਿੱਜੀ ਦਸਤਾਵੇਜ਼ਾਂ ਦੇ ਪਤੇ ਬਦਲਣ ਲਈ ਲੋਕਾਂ ਨੂੰ ਵੱਡੀ ਖੱਜਲ-ਖੁਆਰੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਉਹਨਾਂ ਕਿਹਾ ਕਿ ਵਾਰਡਬੰਦੀ ਸਰਕਾਰ ਵੱਲੋਂ ਨਗਰ ਨਿਗਮ/ਨਗਰ ਕੌਂਸਲ ਚੋਣਾਂ ਵਿੱਚ ਆਪਣੇ ਕੁਝ ਖਾਸ ਚਹੇਤਿਆਂ ਨੂੰ ਜਿਤਾਉਣ ਲਈ ਕੀਤੀ ਜਾ ਰਹੀ ਹੈ, ਜਦਕਿ ਮਲੋਟ ਵਾਸੀਆਂ ਨੂੰ ਇਸ ਦੀ ਕੋਈ ਵੱਡੀ ਲੋੜ ਨਹੀਂ। ਉਨ੍ਹਾਂ ਤਿੱਖੇ ਤੰਜ ਕਰਦਿਆਂ ਕਿਹਾ ਕਿ ਜੇਕਰ ਸਰਕਾਰ ਨੇ ਪਿਛਲੇ ਚਾਰ-ਪੰਜ ਸਾਲਾਂ ਦੌਰਾਨ ਲੋਕ-ਹਿੱਤ ਵਿੱਚ ਕੰਮ ਕੀਤੇ ਹੋਣ, ਤਾਂ ਲੋਕ ਖੁਸ਼ੀ ਨਾਲ ਉਨ੍ਹਾਂ ਦੇ ਉਮੀਦਵਾਰਾਂ ਨੂੰ ਮੌਕਾ ਦੇਣਗੇ। ਵਾਰਡਬੰਦੀ ਕਰਕੇ ਜ਼ਬਰਦਸਤੀ ਜਿਤਾਉਣ ਦੀ ਲੋੜ ਨਹੀਂ ਪੈਣੀ ਚਾਹੀਦੀ।
Author : Malout Live



