ਮਲੋਟ ਦੇ ਪਿੰਡ ਲੱਕੜਵਾਲਾ ਵਿਖੇ ਲਗਾਇਆ ਗਿਆ ਪਹਿਲਾ ਵਾਲੀਬਾਲ ਕੱਚੀ ਟੂਰਨਾਮੈਂਟ
ਮਲੋਟ ਦੇ ਪਿੰਡ ਲੱਕੜਵਾਲਾ ਦੇ ਸਪੋਰਟਸ ਐਂਡ ਵੈਲਫੇਅਰ ਕਲੱਬ ਅਤੇ ਸਮੂਹ ਨਗਰ ਨਿਵਾਸੀਆਂ ਵੱਲੋਂ ਮਿਤੀ 20-3-2025 ਨੂੰ ਪਹਿਲਾ ਵਾਲੀਬਾਲ ਕੱਚੀ ਕੱਪ ਕਰਵਾਇਆ ਗਿਆ। ਇਸ ਦਾ ਉਦਘਾਟਨ ਮਾਨਯੋਗ ਕੈਬਨਿਟ ਮੰਤਰੀ ਪੰਜਾਬ ਡਾ. ਬਲਜੀਤ ਕੌਰ ਵੱਲੋਂ ਕੀਤਾ ਗਿਆ।
ਮਲੋਟ (ਸ਼੍ਰੀ ਮੁਕਤਸਰ ਸਾਹਿਬ) : ਮਲੋਟ ਦੇ ਪਿੰਡ ਲੱਕੜਵਾਲਾ ਦੇ ਸਪੋਰਟਸ ਐਂਡ ਵੈਲਫੇਅਰ ਕਲੱਬ ਅਤੇ ਸਮੂਹ ਨਗਰ ਨਿਵਾਸੀਆਂ ਵੱਲੋਂ ਮਿਤੀ 20-3-2025 ਨੂੰ ਪਹਿਲਾ ਵਾਲੀਬਾਲ ਕੱਚੀ ਕੱਪ ਕਰਵਾਇਆ ਗਿਆ। ਇਸ ਦਾ ਉਦਘਾਟਨ ਮਾਨਯੋਗ ਕੈਬਨਿਟ ਮੰਤਰੀ ਪੰਜਾਬ ਡਾ. ਬਲਜੀਤ ਕੌਰ ਵੱਲੋਂ ਕੀਤਾ ਗਿਆ। ਇਸ ਵਿੱਚ ਪਹਿਲਾ ਇਨਾਮ 21000 ਰੁਪਏ+ Cup ਸੁੱਖਣਵਾਲਾ, ਦੂਜਾ ਇਨਾਮ 11000 ਰੁਪਏ+Cup ਬਾਰੇਕੇ, ਤੀਜਾ ਇਨਾਮ 5100 ਰੁਪਏ+Cup ਗਿਲਜੇਵਾਲਾ, ਚੌਥਾ ਇਨਾਮ 3100 ਰੁਪਏ+Cup ਕੰਦੂਖੇੜਾ, ਪੰਜਵਾ ਇਨਾਮ 2100 ਰੁਪਏ+Cup ਤਾਮਕੋਟ ਦੀਆਂ ਟੀਮਾਂ ਜੇਤੂ ਰਹੀਆਂ।
ਇਸ ਦੇ ਨਾਲ ਹੀ ਸਿਕੰਦਰ ਸਿੰਘ ਢੁੱਡੀਕੇ ਵੱਲੋਂ ਨਸ਼ਿਆਂ ਸੰਬੰਧੀ ਨੌਜਵਾਨਾਂ ਨੂੰ ਜਾਗਰੂਕ ਕੀਤਾ ਗਿਆ। ਇਸ ਮੌਕੇ DSP ਮਲੋਟ ਸਰਦਾਰ ਇਕਬਾਲ ਸਿੰਘ ਸੰਧੂ ਵਿਸ਼ੇਸ਼ ਤੌਰ ਤੇ ਪਹੁੰਚੇ। ਟੂਰਨਾਮੈਂਟ ਦੌਰਾਨ ਲੰਗਰ-ਪਾਣੀ ਦੇ ਨਾਲ-ਨਾਲ ਬੂਟਿਆਂ ਦਾ ਲੰਗਰ ਵੀ ਖੁੱਲੇ ਤੌਰ ਤੇ ਲਾਇਆ ਗਿਆ।
Author : Malout Live