ਨਗਰ ਪੰਚਾਇਤ ਬਰੀਵਾਲਾ ਦੀ ਚੋਣ ਲਈ ਦਸਤਾਵੇਜ ਐੱਸ.ਡੀ.ਐਮ ਦਫ਼ਤਰ ਸ਼੍ਰੀ ਮੁਕਤਸਰ ਸਾਹਿਬ ਵਿਖੇ ਲਏ ਜਾਣਗੇ- ਰਿਟਰਨਿੰਗ ਅਫ਼ਸਰ
ਪੰਜਾਬ ਰਾਜ ਚੋਣ ਕਮਿਸ਼ਨ ਵੱਲੋਂ ਨਗਰ ਪੰਚਾਇਤ ਬਰੀਵਾਲਾ ਦੀ ਚੋਣ ਕਰਵਾਈ ਜਾਣੀ ਹੈ। ਨਗਰ ਪੰਚਾਇਤ ਬਰੀਵਾਲਾ ਦੀ ਚੋਣ ਲਈ ਉਮੀਦਵਾਰ ਦੁਆਰਾ ਜਾਂ ਉਸਦੇ ਕਿਸੇ ਵੀ ਤਜਵੀਜ਼ਕਾਰ ਦੁਆਰਾ ਨਾਮਜ਼ਦਗੀ ਪੱਤਰ ਰਿਟਰਨਿੰਗ ਅਫ਼ਸਰ-ਕਮ-ਐੱਸ.ਡੀ.ਐੱਮ ਸ਼੍ਰੀ ਮੁਕਤਸਰ ਸਾਹਿਬ ਜਾਂ ਸਹਾਇਕ ਰਿਟਰਨਿੰਗ ਅਫ਼ਸਰ (ਨਾਇਬ ਤਹਿਸੀਲਦਾਰ), ਸ਼੍ਰੀ ਮੁਕਤਸਰ ਸਾਹਿਬ ਵਿਖੇ ਕੋਰਟ ਰੂਮ ਨੰਬਰ 18, ਦਫ਼ਤਰ ਰਿਟਰਨਿੰਗ ਅਫ਼ਸਰ-ਕਮ-ਐੱਸ.ਡੀ.ਐੱਮ ਸ਼੍ਰੀ ਮੁਕਤਸਰ ਸਾਹਿਬ ਵਿਖੇ, ਸਵੇਰੇ 11:00 ਵਜੇ ਤੋਂ ਦੁਪਹਿਰ 3:00 ਵਜੇ ਤੱਕ ਕਿਸੇ ਵੀ ਦਿਨ (ਸਰਕਾਰੀ ਛੁੱਟੀ ਤੋਂ ਬਿਨ੍ਹਾਂ) 12 ਦਸੰਬਰ 2024 ਤੱਕ ਦਾਖਿਲ ਕੀਤੇ ਜਾ ਸਕਦੇ ਹਨ।
ਮਲੋਟ (ਸ਼੍ਰੀ ਮੁਕਤਸਰ ਸਾਹਿਬ) : ਸ਼੍ਰੀਮਤੀ ਬਲਜੀਤ ਕੌਰ ਰਿਟਰਨਿੰਗ ਅਫ਼ਸਰ ਸ਼੍ਰੀ ਮੁਕਤਸਰ ਸਾਹਿਬ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਰਾਜ ਚੋਣ ਕਮਿਸ਼ਨ ਵੱਲੋਂ ਨਗਰ ਪੰਚਾਇਤ ਬਰੀਵਾਲਾ ਦੀ ਚੋਣ ਕਰਵਾਈ ਜਾਣੀ ਹੈ। ਉਹਨਾਂ ਅੱਗੇ ਦੱਸਿਆ ਕਿ ਨਗਰ ਪੰਚਾਇਤ ਬਰੀਵਾਲਾ ਦੀ ਚੋਣ ਲਈ ਉਮੀਦਵਾਰ ਦੁਆਰਾ ਜਾਂ ਉਸਦੇ ਕਿਸੇ ਵੀ ਤਜਵੀਜ਼ਕਾਰ ਦੁਆਰਾ ਨਾਮਜ਼ਦਗੀ ਪੱਤਰ ਰਿਟਰਨਿੰਗ ਅਫ਼ਸਰ-ਕਮ-ਐੱਸ.ਡੀ.ਐੱਮ ਸ਼੍ਰੀ ਮੁਕਤਸਰ ਸਾਹਿਬ ਜਾਂ ਸਹਾਇਕ ਰਿਟਰਨਿੰਗ ਅਫ਼ਸਰ (ਨਾਇਬ ਤਹਿਸੀਲਦਾਰ), ਸ਼੍ਰੀ ਮੁਕਤਸਰ ਸਾਹਿਬ ਵਿਖੇ ਕੋਰਟ ਰੂਮ ਨੰਬਰ 18, ਦਫ਼ਤਰ ਰਿਟਰਨਿੰਗ ਅਫ਼ਸਰ-ਕਮ-ਐੱਸ.ਡੀ.ਐੱਮ ਸ਼੍ਰੀ ਮੁਕਤਸਰ ਸਾਹਿਬ ਵਿਖੇ, ਸਵੇਰੇ 11:00 ਵਜੇ ਤੋਂ ਦੁਪਹਿਰ 3:00 ਵਜੇ ਤੱਕ ਕਿਸੇ ਵੀ ਦਿਨ (ਸਰਕਾਰੀ ਛੁੱਟੀ ਤੋਂ ਬਿਨ੍ਹਾਂ) 12 ਦਸੰਬਰ 2024 ਤੱਕ ਦਾਖਿਲ ਕੀਤੇ ਜਾ ਸਕਦੇ ਹਨ।
ਨਾਮਜ਼ਦਗੀ ਪੱਤਰਾਂ ਦੀ ਪੜ੍ਹਤਾਲ ਕੋਰਟ ਰੂਮ ਨੰਬਰ 18. ਦਫ਼ਤਰ ਰਿਟਰਨਿੰਗ ਅਫ਼ਸਰ-ਕਮ-ਐੱਸ.ਡੀ.ਐੱਮ ਸ਼੍ਰੀ ਮੁਕਤਸਰ ਸਾਹਿਬ ਵਿਖੇ 13 ਦਸੰਬਰ 2024 ਨੂੰ ਸਵੇਰੇ 11:00 ਵਜੇ ਕੀਤੀ ਜਾਵੇਗੀ। ਉਮੀਦਵਾਰੀ ਵਾਪਿਸ ਲੈਣ ਸੰਬੰਧੀ ਨੋਟਿਸ ਉਮੀਦਵਾਰ ਦੁਆਰਾ ਜਾਂ ਉਸਦੇ ਤਜਵੀਜ਼ਕਾਰ ਵੱਲੋਂ ਪੈਰ੍ਹਾ (2) ਵਿੱਚ ਦਰਜ ਅਧਿਕਾਰੀਆਂ ਨੂੰ 14-12-2024 ਨੂੰ ਦੁਪਹਿਰ 3:00 ਵਜੇ ਤੋਂ ਪਹਿਲਾਂ ਦਿੱਤਾ ਜਾ ਸਕਦਾ ਹੈ। ਨਗਰ ਪੰਚਾਇਤ ਦੀ ਚੋਣ ਲਈ ਵੋਟਾਂ 21 ਦਸੰਬਰ 2024 ਨੂੰ ਸਵੇਰੇ 7:00 ਵਜੇ ਤੋਂ ਸ਼ਾਮ 4:00 ਵਜੇ ਦੇ ਦਰਮਿਆਨ ਪੈਣਗੀਆਂ।
Author : Malout Live